ਹੈਦਰਾਬਾਦ: ਵਟਸਐਪ ਦਾ ਇਸਤੇਮਾਲ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੀਤਾ ਜਾਂਦਾ ਹੈ। ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਜਾਂਦਾ ਹੈ। ਹੁਣ ਵਟਸਐਪ ਯੂਜ਼ਰਸ ਲਈ Voice Chat ਫੀਚਰ ਦੀ ਸੁਵਿਧਾ ਪੇਸ਼ ਕੀਤੀ ਜਾ ਰਹੀ ਹੈ।
-
📝 WhatsApp beta for Android 2.23.16.19: what's new?
— WABetaInfo (@WABetaInfo) August 6, 2023 " class="align-text-top noRightClick twitterSection" data="
WhatsApp is rolling out voice chats, a new feature to communicate in your groups, and it’s available to some beta testers!https://t.co/FxlDMc22HX pic.twitter.com/eBUnDVaeBE
">📝 WhatsApp beta for Android 2.23.16.19: what's new?
— WABetaInfo (@WABetaInfo) August 6, 2023
WhatsApp is rolling out voice chats, a new feature to communicate in your groups, and it’s available to some beta testers!https://t.co/FxlDMc22HX pic.twitter.com/eBUnDVaeBE📝 WhatsApp beta for Android 2.23.16.19: what's new?
— WABetaInfo (@WABetaInfo) August 6, 2023
WhatsApp is rolling out voice chats, a new feature to communicate in your groups, and it’s available to some beta testers!https://t.co/FxlDMc22HX pic.twitter.com/eBUnDVaeBE
ਵੈੱਬਸਾਈਟ Wabetainfo ਨੇ Voice Chat ਫੀਚਰ ਬਾਰੇ ਦਿੱਤੀ ਜਾਣਕਾਰੀ: ਵੈੱਬਸਾਈਟ Wabetainfo ਦੀ ਇੱਕ ਰਿਪੋਰਟ ਵਿੱਚ ਚੈਟਿੰਗ ਐਪ ਦੇ ਨਵੇਂ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ। Wabetainfo ਦੀ ਇਸ ਰਿਪੋਰਟ ਅਨੁਸਾਰ, ਵਟਸਐਪ ਯੂਜ਼ਰਸ ਨੂੰ Voice Chat ਫੀਚਰ ਗਰੁੱਪ ਵਿੱਚ ਨਜ਼ਰ ਆਵੇਗਾ।
ਵਟਸਐਪ Voice Chat ਫੀਚਰ ਕੀ ਹੈ?: ਵਟਸਐਪ ਦੇ Voice Chat ਫੀਚਰ ਦੀ ਮਦਦ ਨਾਲ ਵਟਸਐਪ ਗਰੁੱਪ ਦੇ ਮੈਂਬਰ ਆਪਸ ਵਿੱਚ Voice ਰਾਹੀ ਗੱਲ ਕਰ ਸਕਣਗੇ। ਵਟਸਐਪ 'ਤੇ ਯੂਜ਼ਰਸ ਨੂੰ Voice ਰਿਕਾਰਡ ਕਰਕੇ ਆਡੀਓ ਭੇਜਣ ਦੀ ਸੁਵਿਧਾ ਪਹਿਲਾ ਤੋਂ ਹੀ ਮਿਲਦੀ ਹੈ, ਪਰ Voice Chat ਫੀਚਰ ਇਸ ਤੋਂ ਅਲੱਗ ਹੈ। ਇਹ ਫੀਚਰ ਗਰੁੱਪ ਕਾਲਿੰਗ ਦੀ ਤਰ੍ਹਾਂ ਕੰਮ ਕਰੇਗਾ। ਇਸ ਫੀਚਰ ਰਾਹੀ ਗਰੁੱਪ ਦੇ ਹਰ ਮੈਂਬਰ ਨੂੰ Voice ਰਾਹੀ ਕੰਨੈਕਟ ਹੋਣ ਦੀ ਸੁਵਿਧਾ ਮਿਲੇਗੀ।
ਵਟਸਐਪ Voice Chat ਫੀਚਰ ਇਸ ਤਰ੍ਹਾਂ ਕਰੇਗਾ ਕੰਮ: ਵਟਸਐਪ ਦਾ Voice Chat ਫੀਚਰ ਕਿਸ ਤਰ੍ਹਾਂ ਕੰਮ ਕਰੇਗਾ, ਇਸ ਬਾਰੇ Wabetainfo ਦੀ ਇੱਕ ਰਿਪੋਰਟ ਵਿੱਚ ਸਕ੍ਰੀਨ ਸ਼ਾਰਟ ਸਾਂਝਾ ਕੀਤਾ ਗਿਆ ਹੈ। ਯੂਜ਼ਰਸ ਕਿਸੇ ਵਟਸਐਪ ਗਰੁੱਪ ਦਾ ਹਿੱਸਾ ਹੁੰਦੇ ਹੋਏ ਗਰੁੱਪ ਵਿੱਚ Voice Chat 'ਤੇ ਕ੍ਰਿਏਟ ਅਤੇ ਕੰਨੈਕਟ ਆਪਸ਼ਨ ਨੂੰ ਦੇਖ ਸਕਣਗੇ। ਇਸਦੇ ਨਾਲ ਹੀ ਇਸ ਆਪਸ਼ਨ 'ਤੇ ਕਿਨੇ ਮੈਂਬਰ ਕੰਨੈਕਟ ਕਰ ਚੁੱਕੇ ਹਨ, ਦੀ ਜਾਣਕਾਰੀ ਵੀ ਦੇਖੀ ਜਾ ਸਕੇਗੀ। ਕਿਹਾ ਜਾ ਰਿਹਾ ਹੈ ਕਿ ਜੇਕਰ Voice Chat ਕ੍ਰਿਏਟ ਕਰਨ ਤੋਂ ਬਾਅਦ ਇਸ ਵਿੱਚ ਕੋਈ ਕੰਨੈਕਟ ਨਹੀਂ ਹੁੰਦਾ, ਤਾਂ ਕੁਝ ਸਮੇਂ ਬਾਅਦ ਕਾਲ ਆਪਣੇ ਆਪ ਡਿਸਕੰਨੈਕਟ ਹੋ ਜਾਵੇਗੀ।
ਇਨ੍ਹਾਂ ਯੂਜ਼ਰਸ ਲਈ ਉਪਲਬਧ ਵਟਸਐਪ Voice Chat ਫੀਚਰ: ਫਿਲਹਾਲ Voice Chat ਫੀਚਰ ਐਂਡਰਾਇਡ ਬੀਟਾ ਟੈਸਟਰਾਂ ਲਈ ਲਿਆਂਦਾ ਗਿਆ ਹੈ। ਵਟਸਐਪ ਦੇ ਐਂਡਰਾਇਡ ਬੀਟਾ ਟੈਸਟਰ Voice Chat ਫੀਚਰ ਨੂੰ ਵਟਸਐਪ ਅਪਡੇਟ ਵਰਜ਼ਨ 2.23.16.19 ਦੇ ਨਾਲ ਇਸਤੇਮਾਲ ਕਰ ਸਕਦੇ ਹਨ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਵੀ ਇਹ ਫੀਚਰ ਜਲਦ ਰੋਲਆਊਟ ਕੀਤਾ ਜਾਵੇਗਾ।