ਹੈਦਰਾਬਾਦ: Vivo ਨੇ ਆਪਣੇ ਦੋ ਸਮਾਰਟਫੋਨਾਂ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਜੇਕਰ ਤੁਸੀਂ ਸਸਤੇ 'ਚ ਕੋਈ ਫੋਨ ਖਰੀਦਣ ਦਾ ਸੋਚ ਰਹੇ ਹੋ, ਤਾਂ Vivo Y16 ਅਤੇ Vivo Y02T ਸਮਾਰਟਫੋਨ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ। Vivo Y16 ਅਤੇ Vivo Y02T ਦੀ ਭਾਰਤੀ ਕੀਮਤਾਂ 'ਚ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਕੀਮਤਾਂ ਦਾ ਐਲਾਨ 26 ਸਤੰਬਰ ਨੂੰ ਕੀਤਾ ਗਿਆ ਹੈ। Vivo Y16 ਅਤੇ Vivo Y02T ਸਮਾਰਟਫੋਨਾਂ ਦੀ ਕੀਮਤਾਂ 'ਚ 500 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।
-
Elevate your style game with the #vivoY02t and #vivoY16, now available at exciting new prices. #ItsMyStyle #vivo #vivoYSeries #BuyNow pic.twitter.com/h455O7qoZN
— vivo India (@Vivo_India) September 26, 2023 " class="align-text-top noRightClick twitterSection" data="
">Elevate your style game with the #vivoY02t and #vivoY16, now available at exciting new prices. #ItsMyStyle #vivo #vivoYSeries #BuyNow pic.twitter.com/h455O7qoZN
— vivo India (@Vivo_India) September 26, 2023Elevate your style game with the #vivoY02t and #vivoY16, now available at exciting new prices. #ItsMyStyle #vivo #vivoYSeries #BuyNow pic.twitter.com/h455O7qoZN
— vivo India (@Vivo_India) September 26, 2023
Vivo Y16 ਅਤੇ Vivo Y02T ਦੀ ਕੀਮਤ: ਕੰਪਨੀ ਨੇ Vivo Y16 ਅਤੇ Vivo Y02T ਸਮਾਰਟਫੋਨਾਂ ਦੀ ਕੀਮਤ 'ਚ 500 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਸ ਬਾਰੇ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀ ਐਲਾਨ ਕੀਤਾ ਹੈ। ਕੀਮਤਾਂ ਦੀ ਗੱਲ ਕੀਤੀ ਜਾਵੇ, ਤਾਂ Vivo Y16 ਦੇ 4GB ਰੈਮ+64GB ਸਟੋਰੇਜ਼ ਦੀ ਕੀਮਤ ਘਟ ਹੋ ਕੇ 10,499 ਰੁਪਏ ਅਤੇ 4GB ਰੈਮ+128GB ਸਟੋਰੇਜ ਦੀ ਕੀਮਤ 11,999 ਰੁਪਏ ਹੋ ਗਈ ਹੈ। ਜਦਕਿ Vivo Y02T ਦੇ 4GB ਰੈਮ+64GB ਸਟੋਰੇਜ ਦੀ ਕੀਮਤ ਘਟ ਕੇ 8,999 ਰੁਪਏ ਹੋ ਗਈ ਹੈ। ਇਸਦੇ ਨਾਲ ਹੀ ਤੁਸੀਂ ਕੁਝ ਬੈਂਕ ਕਾਰਡਾ 'ਤੇ No-Cost EMI ਦਾ ਫਾਇਦਾ ਵੀ ਲੈ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ ਨੂੰ ਤੁਸੀਂ ਵੀਵੋ ਦੇ ਆਨਲਾਈਨ ਸਟੋਰ, ਫਲਿੱਪਕਾਰਟ ਅਤੇ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ।
Vivo Y16 ਅਤੇ Vivo Y02T ਸਮਾਰਟਫੋਨ ਦੇ ਫੀਚਰਸ: Vivo Y16 ਅਤੇ Vivo Y02T ਸਮਾਰਟਫੋਨ 'ਚ 6.51 ਇੰਚ ਦਾ HD ਡਿਸਪਲੇ ਮਿਲਦਾ ਹੈ। ਪ੍ਰੋਸੈਸਰ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ MediaTek Helio P35 ਪ੍ਰੋਸੈਸਰ ਹੈ। ਇਸ 'ਚ 4GB ਤੱਕ ਰੈਮ ਅਤੇ 64GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। Vivo Y16 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 13MP ਦਾ ਪ੍ਰਾਈਮਰੀ ਸੈਂਸਰ ਅਤੇ 2MP ਦਾ ਸੈਕੰਡਰੀ ਕੈਮਰਾ ਮਿਲੇਗਾ। ਦੂਜੇ ਪਾਸੇ Vivo Y02T 'ਚ ਇੱਕ 8MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਦੋਨੋ ਸਮਾਰਟਫੋਨਾਂ 'ਚ ਸੈਲਫ਼ੀ ਅਤੇ ਵੀਡੀਓ ਕਾਲ ਲਈ 5MP ਦਾ ਕੈਮਰਾ ਦਿੱਤਾ ਗਿਆ ਹੈ। ਇਨ੍ਹਾਂ ਸਮਾਰਟਫੋਨਾਂ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।