ETV Bharat / science-and-technology

Vivo X Fold 3 ਸੀਰੀਜ਼ ਜਲਦ ਹੋ ਸਕਦੀ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Vivo X Fold 3 ਦੇ ਫੀਚਰਸ

Vivo X Fold 3 Series Launch Date: Vivo ਆਪਣੇ ਗ੍ਰਾਹਕਾਂ ਲਈ Vivo X Fold 3 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਜਾਵੇਗਾ।

Vivo X Fold 3 Series Launch Date
Vivo X Fold 3 Series Launch Date
author img

By ETV Bharat Features Team

Published : Dec 28, 2023, 2:31 PM IST

ਹੈਦਰਾਬਾਦ: Vivo ਚੀਨੀ ਬਾਜ਼ਾਰ 'ਚ Vivo X Fold 3 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ Vivo X100 Pro+ ਸਮਾਰਟਫੋਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਡਿਜੀਟਲ ਚੈਟ ਸਟੇਸ਼ਨ ਨੇ ਪਹਿਲਾ Vivo X Fold 3 ਪ੍ਰੋ ਸਮਾਰਟਫੋਨ ਦੇ ਚਿਪਸੈੱਟ ਬਾਰੇ ਖੁਲਾਸਾ ਕੀਤਾ ਸੀ। ਟਿਪਸਟਰ ਨੇ ਚੀਨੀ ਵੀਵੋ 'ਤੇ ਇੱਕ ਨਵੀਂ ਪੋਸਟ ਰਾਹੀ ਸਮਾਰਟਫੋਨ ਦੀ ਡਿਸਪਲੇ, ਚਿਪਸੈੱਟ, ਫਾਸਟ ਚਾਰਜਿੰਗ ਅਤੇ ਹੋਰ ਕਈ ਫੀਚਰਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ।

Vivo X Fold 3 ਸੀਰੀਜ਼ ਦੇ ਫੀਚਰਸ: ਡਿਜੀਟਲ ਚੈਟ ਸਟੇਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਵੀਵੋ ਆਪਣੀ ਆਉਣ ਵਾਲੀ Vivo X Fold 3 ਸੀਰੀਜ਼ ਨੂੰ ਸਨੈਪਡ੍ਰੈਗਨ 8 ਜੇਨ 3 ਪ੍ਰੋਸੈਸਰ ਨਾਲ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ 24GB ਤੱਕ LPDDR5X ਰੈਮ ਅਤੇ 1TB UFS 4.0 ਸਟੋਰੇਜ ਮਿਲ ਸਕਦੀ ਹੈ। ਡਿਜੀਟਲ ਚੈਟ ਸਟੇਸ਼ਨ ਨੇ ਦਾਅਵਾ ਕੀਤਾ ਹੈ ਕਿ Vivo X Fold 3 ਪ੍ਰੋ ਸਮਾਰਟਫੋਨ 2K Resolution ਅਤੇ 120Hz ਦੇ ਰਿਫ੍ਰੈਸ਼ ਦਰ ਵਾਲੀ ਫੋਲਡੇਬਲ ਸਕ੍ਰੀਨ ਨਾਲ ਲੈਂਸ ਹੋਵੇਗੀ। ਇਹ ਸਮਾਰਟਫੋਨ ਹਲਕਾ ਅਤੇ ਪਤਲਾ ਹੈ। ਲੀਕ 'ਚ ਦਾਅਵਾ ਕੀਤਾ ਗਿਆ ਹੈ ਕਿ Vivo X Fold 3 ਸੀਰੀਜ਼ ਦਾ ਭਾਰ 250 ਗ੍ਰਾਮ ਤੋਂ ਘਟ ਹੋਵੇਗਾ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ OIS ਦੇ ਨਾਲ 50MP ਪ੍ਰਾਈਮਰੀ ਸੈਂਸਰ, ਇੱਕ ਅਲਟ੍ਰਾ ਵਾਈਡ ਲੈਂਸ ਅਤੇ ਪੈਰੀਸਕੋਪ ਟੈਲੀਫੋਟੋ ਲੈਂਸ ਮਿਲ ਸਕਦਾ ਹੈ।

OnePlus Ace 3 ਸਮਾਰਟਫੋਨ ਦੀ ਲਾਂਚ ਡੇਟ: ਇਸ ਤੋਂ ਇਲਾਵਾ, OnePlus ਆਪਣੇ ਨਵੇਂ ਸਮਾਰਟਫੋਨ OnePlus Ace 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 4 ਜਨਵਰੀ ਦੇ ਦਿਨ ਲਾਂਚ ਕਰੇਗਾ। ਫੋਨ ਦੀ ਲਾਂਚ ਡੇਟ ਦੇ ਨਾਲ ਕੰਪਨੀ ਨੇ ਇਸਦੇ ਕਲਰ ਆਪਸ਼ਨਾਂ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। OnePlus Ace 3 ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਗੋਲਡ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਲਾਂਚ ਹੋਣ ਤੋਂ ਪਹਿਲਾ ਇਹ ਸਮਾਰਟਫੋਨ ਬੈਂਚਮਾਰਕਿੰਗ ਪਲੇਟਫਾਰਮ ਗੀਕਬੈਂਚ 'ਤੇ ਵੀ ਲਿਸਟ ਹੋ ਗਿਆ ਹੈ। OnePlus Ace 3 ਸਮਾਰਟਫੋਨ 'ਚ 6.78 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ 12GB+256GB, 16GB+512GB ਅਤੇ 16GB+1TB ਸਟੋਰੇਜ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲਣਗੇ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ ਇੱਕ 2MP ਦਾ ਮੈਕਰੋ ਕੈਮਰਾ ਸ਼ਾਮਲ ਹੋਵੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.