ਹੈਦਰਾਬਾਦ: ਇੰਸਟਾਗ੍ਰਾਮ ਜਲਦ ਹੀ ਰੀਲਸ ਬਣਾਉਣ ਵਾਲੇ ਯੂਜ਼ਰਸ ਨੂੰ ਇੱਕ ਨਵਾਂ ਅਪਡੇਟ ਦੇਣ ਜਾ ਰਿਹਾ ਹੈ। ਅੱਜ ਦੇ ਸਮੇਂ 'ਚ ਲੋਕ ਫੇਸਬੁੱਕ, ਇੰਸਟਾਗ੍ਰਾਮ ਰਾਹੀ ਰੀਲਸ ਬਣਾ ਕੇ ਪੈਸੇ ਕਮਾਉਦੇ ਹਨ। ਜਿਸ ਕਰਕੇ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਮੇਟਾ ਕ੍ਰਿਏਟਰਸ ਅਤੇ Influencers ਨੂੰ ਕੰਟੈਟ ਪੋਸਟ ਕਰਨ ਲਈ ਇੱਕ ਨਵਾਂ ਅਪਡੇਟ ਦੇਣ ਜਾ ਰਿਹਾ ਹੈ। ਕੰਪਨੀ ਰੀਲਸ ਦੀ ਟਾਈਮਿੰਗ ਨੂੰ 3 ਮਿੰਟ ਤੋਂ ਵਧਾ ਕੇ 10 ਮਿੰਟ ਕਰਨ ਵਾਲੀ ਹੈ। ਇਸ ਅਪਡੇਟ ਨਾਲ Creators ਅਤੇ Influencers ਨੂੰ ਫਾਇਦਾ ਹੋਵੇਗਾ ਅਤੇ ਲੋਕ ਲੰਬੇ ਕੰਟੇਟ ਪਲੇਟਫਾਰਮ 'ਤੇ ਪੋਸਟ ਕਰ ਸਕਣਗੇ।
-
#Instagram is working on the ability to create #Reels up to 10 minutes long 👀 pic.twitter.com/jQTUM9fPsM
— Alessandro Paluzzi (@alex193a) August 30, 2023 " class="align-text-top noRightClick twitterSection" data="
">#Instagram is working on the ability to create #Reels up to 10 minutes long 👀 pic.twitter.com/jQTUM9fPsM
— Alessandro Paluzzi (@alex193a) August 30, 2023#Instagram is working on the ability to create #Reels up to 10 minutes long 👀 pic.twitter.com/jQTUM9fPsM
— Alessandro Paluzzi (@alex193a) August 30, 2023
ਕੰਪਨੀ ਨੇ ਇੰਸਟਾਗ੍ਰਾਮ ਦੇ ਨਵੇਂ ਫੀਚਰ ਦੀ ਕੀਤੀ ਪੁਸ਼ਟੀ: ਮੇਟਾ ਦੇ ਇਸ ਅਪਡੇਟ ਨੂੰ ਸ਼ੁਰੂਆਤ 'ਚ ਰਿਵਰਸ ਇੰਜੀਨੀਅਰ ਅਲੇਸੈਂਡਰੋ ਪੈਲੁਜ਼ੀ ਨੇ ਦੇਖਿਆ ਸੀ। ਹੁਣ ਕੰਪਨੀ ਨੇ ਇਸ ਅਪਡੇਟ ਦੀ ਪੁਸ਼ਟੀ Tech Crunch ਨੂੰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਫੀਚਰ ਦੀ ਟੈਸਟਿੰਗ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਇਹ ਅਪਡੇਟ ਸਾਰਿਆਂ ਨੂੰ ਮਿਲ ਸਕਦਾ ਹੈ। ਫਿਲਹਾਲ ਯੂਜ਼ਰਸ 3 ਮਿੰਟ ਤੱਕ ਦੇ ਹੀ ਰੀਲਸ ਪੋਸਟ ਕਰ ਸਕਦੇ ਹਨ।
ਇੰਸਟਾਗ੍ਰਾਮ 'ਤੇ ਆਉਣ ਵਾਲਾ ਇਹ ਅਪਡੇਟ ਟਿਕਟਾਕ ਯੂਜ਼ਰਸ ਲਈ ਪਹਿਲਾ ਤੋਂ ਉਪਲਬਧ: ਟਿਕਟਾਕ ਨੇ ਪਿਛਲੇ ਸਾਲ ਫਰਵਰੀ 'ਚ 10 ਮਿੰਟ ਦੀ ਰੀਲ ਪੋਸਟ ਕਰਨ ਦਾ ਆਪਸ਼ਨ ਕ੍ਰਿਏਟਰਸ ਨੂੰ ਦਿੱਤਾ ਸੀ। ਹੁਣ ਮੇਟਾ ਵੀ ਰੀਲਸ ਦੀ ਟਾਈਮਿੰਗ ਨੂੰ ਵਧਾਉਣ ਵਾਲਾ ਹੈ। ਹਾਲ ਹੀ ਵਿੱਚ ਇੰਸਟਾਗ੍ਰਾਮ ਦੇ ਮੁਖੀ ਨੇ ਕਿਹਾ ਸੀ ਕਿ ਕੰਪਨੀ ਕ੍ਰਿਏਟਰਸ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਬਿਹਤਰ ਤਰੀਕੇ ਨਾਲ ਜੋੜਨਾ ਚਾਹੁੰਦੀ ਹੈ।
ਕੰਮੈਟਸ ਨੂੰ ਇੰਸਟਾਗ੍ਰਾਮ ਸਟੋਰੀ 'ਤੇ ਕਰ ਸਕੋਗੇ ਸ਼ੇਅਰ: ਇਸ ਤੋਂ ਇਲਾਵਾ ਤੁਸੀਂ ਕਿਸੇ ਪੋਸਟ 'ਤੇ ਆਏ ਕੰਮੈਟਸ ਨੂੰ ਆਪਣੀ ਸਟੋਰੀ 'ਚ ਵੀ ਸ਼ੇਅਰ ਕਰ ਸਕੋਗੇ। ਕੰਪਨੀ ਫਿਲਹਾਲ ਇਸ ਫੀਚਰ 'ਤੇ ਕੰਮ ਕਰ ਰਹੀ ਹੈ। ਇੰਸਟਾਗ੍ਰਾਮ ਮੁਖੀ ਨੇ ਇੱਕ ਪੋਸਟ 'ਚ ਕਿਹਾ ਸੀ ਕਿ ਉਹ ਪਬਲਿਕ ਅਕਾਊਟਸ ਲਈ ਕਿਸੇ ਵੀ ਜਨਤਕ ਪੋਸਟ ਜਾਂ ਰੀਲਾਂ ਤੋਂ ਆਪਣੀ ਸਟੋਰੀ 'ਚ ਕੰਮੈਟ ਸਾਂਝਾ ਕਰਨ ਦੀ ਸਮਰੱਥਾ ਦੀ ਟੈਸਟਿੰਗ ਕਰ ਰਹੇ ਹਨ।