ਹੈਦਰਾਬਾਦ: ਐਲੋਨ ਮਸਕ ਨੇ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ ਹੈ। ਹਾਲਾਂਕਿ ਅਜੇ ਕੰਪਨੀ ਦਾ ਲੋਗੋ ਫਾਈਨਲ ਨਹੀ ਹੋਇਆ ਹੈ ਅਤੇ ਇਸਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਦਰਅਸਲ, ਮਸਕ ਨੂੰ X ਲੋਗੋ ਦੇ ਸਾਇਜ਼ ਪਸੰਦ ਨਹੀਂ ਆ ਰਹੇ ਕਿਉਕਿ ਇਹ ਥੋੜੇ ਮੋਟੇ ਹਨ। ਇੱਕ ਟਵੀਟ 'ਚ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਹੈ ਅਤੇ ਲਿਖਿਆ ਹੈ ਕਿ ਉਹ ਲੋਗੋ 'ਤੇ ਕੰਮ ਕਰ ਰਹੇ ਹਨ ਅਤੇ ਫਾਈਨਲ ਲੋਗੋ ਕੁਝ ਸਮੇਂ 'ਚ ਲਾਈਵ ਹੋਵੇਗਾ। ਇਸ ਦੌਰਾਨ X ਯੂਜ਼ਰਸ ਨੂੰ ਐਲੋਨ ਮਸਕ ਨੇ ਇੱਕ ਅਪਡੇਟ ਦਿੱਤਾ ਹੈ। X 'ਤੇ ਵੈਰੀਫਾਈਡ ਯੂਜ਼ਰਸ ਨੂੰ ਇੱਕ ਫੀਚਰ ਦਿੱਤਾ ਗਿਆ ਹੈ। ਫਿਲਹਾਲ ਇਹ ਫੀਚਰ ਸਿਰਫ਼ IOS 'ਤੇ ਮੌਜ਼ੂਦ ਹੈ। ਜਲਦ ਇਸਨੂੰ ਐਂਡਰਾਇਡ ਅਤੇ ਵੈੱਬ ਵਰਜ਼ਨ 'ਤੇ ਵੀ ਲਿਆਂਦਾ ਜਾਵੇਗਾ।
- — Elon Musk (@elonmusk) July 25, 2023 " class="align-text-top noRightClick twitterSection" data="
— Elon Musk (@elonmusk) July 25, 2023
">— Elon Musk (@elonmusk) July 25, 2023
ਹੁਣ X 'ਤੇ ਵੀਡੀਓ ਨੂੰ ਕੀਤਾ ਜਾ ਸਕੇਗਾ ਡਾਊਨਲੋਡ: ਹੁਣ X 'ਤੇ ਵੈਰੀਫਾਈਡ ਯੂਜ਼ਰਸ ਵੀਡੀਓ ਨੂੰ ਡਾਊਨਲੋਡ ਕਰ ਸਕਦੇ ਹਨ। ਤੁਹਾਨੂੰ ਵੀਡੀਓ ਨੂੰ ਡਾਊਨਲੋਡ ਕਰਨ ਲਈ ਇੱਕ ਆਪਸ਼ਨ ਮਿਲੇਗਾ। ਅਜੇ ਤੱਕ X 'ਤੇ ਵੀਡੀਓ ਡਾਊਨਲੋਡ ਕਰਨ ਲਈ ਕੋਈ ਆਪਸ਼ਨ ਨਹੀਂ ਸੀ। ਪਹਿਲਾ ਜੇਕਰ ਕਿਸੇ ਨੂੰ ਕੋਈ ਵੀਡੀਓ ਡਾਊਨਲੋਡ ਕਰਨੀ ਹੁੰਦੀ ਸੀ, ਤਾਂ ਯੂਜ਼ਰਸ ਦੂਸਰੀ ਵੈੱਬਸਾਈਟ ਅਤੇ ਐਪਸ ਦਾ ਸਹਾਰਾ ਲੈਂਦੇ ਸੀ। ਪਰ ਹੁਣ ਮਸਕ ਨੇ ਇਸ ਆਪਸ਼ਨ ਨੂੰ ਐਪ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਸਾਰੇ ਲੋਕਾਂ ਨੂੰ ਵੀ ਇਹ ਆਪਸ਼ਨ ਮਿਲੇਗਾ।
X ਐਪ 'ਤੇ ਇਹ ਲੋਕ ਕਰ ਸਕਣਗੇ ਵੀਡੀਓ ਨੂੰ ਡਾਊਨਲੋਡ: ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਵੀਡੀਓ ਨੂੰ ਡਾਊਨਲੋਡ ਨਾ ਕਰੇ, ਤਾਂ ਤੁਸੀਂ ਉਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਡਾਊਨਲੋਡ ਦੇ ਆਪਸ਼ਨ ਨੂੰ ਬੰਦ ਕਰ ਸਕਦੇ ਹੋ। ਜਿਨ੍ਹਾਂ ਦੀ ਉਮਰ 18 ਸਾਲ ਤੋਂ ਘਟ ਹੈ, ਉਹ ਵੀਡੀਓ ਨੂੰ ਡਾਊਨਲੋਡ ਨਹੀਂ ਕਰ ਸਕਣਗੇ। ਜੇਕਰ ਤੁਹਾਡਾ ਅਕਾਊਟ ਪ੍ਰਾਈਵੇਟ ਹੈ, ਤਾਂ ਸਿਰਫ ਤੁਹਾਡੇ ਫਾਲੋਅਰਜ਼ ਹੀ ਵੀਡੀਓ ਨੂੰ ਦੇਖ ਸਕਣਗੇ। ਜੇਕਰ ਤੁਹਾਡੇ ਫਾਲੋਅਰਜ਼ ਉਸ ਵੀਡੀਓ ਦਾ ਲਿੰਕ ਕਿਸੇ ਨੂੰ ਸ਼ੇਅਰ ਕਰਦੇ ਹਨ, ਤਾਂ ਉਸ ਵੀਡੀਓ ਨੂੰ ਕੋਈ ਵੀ ਦੇਖ ਅਤੇ ਡਾਊਨਲੋਡ ਕਰ ਸਕਦਾ ਹੈ, ਕਿਉਕਿ ਸ਼ੇਅਰ ਕੀਤੇ ਜਾਣ ਵਾਲੇ X ਵਿੱਚ ਲਿੰਕ ਪ੍ਰਾਈਵੇਟ ਨਹੀਂ ਹੁੰਦੇ।
X ਐਪ 'ਤੇ ਇਸ ਤਰ੍ਹਾਂ ਕਰੋ ਵੀਡੀਓ ਡਾਊਨਲੋਡ: ਤੁਸੀਂ 25 ਤਰੀਕ ਤੋਂ ਬਾਅਦ ਅਪਲੋਡ ਕੀਤੀ ਗਈ ਵੀਡੀਓ ਨੂੰ ਹੀ ਡਾਊਨਲੋਡ ਕਰ ਸਕੋਗੇ। ਇਸਦੇ ਲਈ ਤੁਹਾਨੂੰ ਵੀਡੀਓ ਦੇ ਟਾਪ ਰਾਈਟ ਵਿੱਚ ਨਜ਼ਰ ਆ ਰਹੇ 3 ਡਾਟ 'ਤੇ ਕਲਿੱਕ ਕਰਨਾ ਹੈ ਅਤੇ ਡਾਊਨਲੋਡ ਦੇ ਆਪਸ਼ਨ ਨੂੰ ਚੁਣਨਾ ਹੈ।