ETV Bharat / science-and-technology

Twitter As X: ਐਲੋਨ ਮਸਕ ਨੇ X 'ਤੇ ਵੈਰੀਫਾਈਡ ਯੂਜ਼ਰਸ ਨੂੰ ਦਿੱਤੀ AirPlay ਦੀ ਸੁਵਿਧਾ, ਟੀਵੀ 'ਤੇ ਦੇਖ ਸਕੋਗੇ ਲੰਬੇ ਵੀਡੀਓਜ਼

author img

By ETV Bharat Punjabi Team

Published : Aug 27, 2023, 9:52 AM IST

ਟਵਿੱਟਰ 'ਤੇ ਵੈਰੀਫਾਈਡ ਯੂਜ਼ਰਸ ਹੁਣ ਆਪਣੀ ਟਾਈਮਲਾਈਨ ਤੋਂ ਵੀਡੀਓ ਨੂੰ ਕੈਮਰਾ ਰੋਲ 'ਚ ਸੇਵ ਕਰ ਸਕਦੇ ਹਨ। ਇਸਦੇ ਨਾਲ ਹੀ ਵੈਰੀਫਾਈਡ ਯੂਜ਼ਰਸ 3 ਘੰਟੇ ਦੀ ਵੀਡੀਓ ਨੂੰ X 'ਤੇ ਪੋਸਟ ਕਰ ਸਕਦੇ ਹਨ।

Twitter As X
Twitter As X

ਹੈਦਰਾਬਾਦ: ਐਲੋਨ ਮਸਕ ਨੇ ਵੈਰੀਫਾਈਡ ਯੂਜ਼ਰਸ ਨੂੰ AirPlay ਦੀ ਸੁਵਿਧਾ ਦਿੱਤੀ ਹੈ। ਇਸ ਸੁਵਿਧਾ ਦੀ ਮਦਦ ਨਾਲ ਤੁਸੀਂ ਵੀਡੀਓ ਨੂੰ ਟੀਵੀ 'ਤੇ ਵੀ ਚਲਾ ਸਕਦੇ ਹੋ। ਇਸਦੇ ਨਾਲ ਹੀ ਵੈਰੀਫਾਈਡ ਯੂਜ਼ਰਸ ਹੁਣ 3 ਘੰਟੇ ਤੱਕ ਦੀ ਵੀਡੀਓ ਨੂੰ X 'ਤੇ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਆਪਣੀ ਟਾਈਮਲਾਈਨ ਵਿੱਚ ਆ ਰਹੀ ਵੀਡੀਓ ਨੂੰ ਗੈਲਰੀ 'ਚ ਵੀ ਸੇਵ ਕਰ ਸਕਦੇ ਹਨ। ਵੀਡੀਓ ਨੂੰ ਸੇਵ ਕਰਨ ਲਈ ਡਾਊਨਲੋਡ ਦਾ ਆਪਸ਼ਨ ਮਿਲੇਗਾ। ਜੇਕਰ ਯੂਜ਼ਰ ਚਾਹੁੰਦਾ ਹੈ ਕਿ ਕੋਈ ਉਨ੍ਹਾਂ ਦੀ ਵੀਡੀਓ ਨੂੰ ਡਾਊਨਲੋਡ ਨਾ ਕਰੇ, ਤਾਂ ਇਸਦੇ ਲਈ ਯੂਜ਼ਰਸ ਕੋਲ ਵੀਡੀਓ ਦੇ ਡਾਊਨਲੋਡ ਆਪਸ਼ਨ ਨੂੰ Disable ਜਾਂ Unable ਕਰਨ ਦਾ ਆਪਸ਼ਨ ਵੀ ਹੋਵੇਗਾ।

ਵੈਰੀਫਾਈਡ ਯੂਜ਼ਰਸ ਨੂੰ ਮਿਲੇਗੀ AirPlay ਦੀ ਸੁਵਿਧਾ: ਐਲੋਨ ਮਸਕ ਨੇ ਵੈਰੀਫਾਈਡ ਯੂਜ਼ਰਸ ਨੂੰ AirPlay ਦੀ ਸੁਵਿਧਾ ਦਿੱਤੀ ਹੈ। ਇਸ ਦੀ ਮਦਦ ਨਾਲ ਤੁਸੀਂ ਵੀਡੀਓ ਨੂੰ ਸਮਾਰਟ ਟੀਵੀ 'ਤੇ ਵੀ ਚਲਾ ਸਕਦੇ ਹੋ। ਇਹ ਫੀਚਰ ਲੰਬੇ ਵੀਡੀਓਜ਼ ਨੂੰ ਦੇਖਣ ਲਈ ਮਦਦਗਾਰ ਹੋਵੇਗਾ। ਇਸਦੇ ਨਾਲ ਹੀ X ਪ੍ਰੀਮੀਅਮ ਯੂਜ਼ਰਸ ਨੂੰ Picture-in-Picture ਅਤੇ ਮਸ਼ਹੂਰ ਵੀਡੀਓ ਲਈ ਆਟੋ ਕੈਪਸ਼ਨ ਦਾ ਵੀ ਸਪੋਰਟ ਮਿਲੇਗਾ।

X 'ਤੇ ਬਲੂ ਟਿੱਕ ਪਾਉਣ ਲਈ ਕਰਨਾ ਹੋਵੇਗਾ ਇਹ ਕੰਮ: ਐਲੋਨ ਮਸਕ ਦੇ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਸ 'ਚ ਕਈ ਬਦਲਾਅ ਕੀਤੇ ਜਾ ਚੁੱਕੇ ਹਨ। ਐਲੋਨ ਮਸਕ ਨੇ ਟਵਿੱਟਰ ਦਾ ਨਾਮ ਵੀ ਬਦਲ ਕੇ X ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਜਲਦ ਮਸਕ ਲੋਕਾਂ ਤੋਂ ਉਨ੍ਹਾਂ ਦੀ ਸਰਕਾਰੀ ਆਈਡੀ ਦੀ ਜਾਣਕਾਰੀ ਮੰਗਣਗੇ। ਤੁਹਾਡੀ ਇਹ ਜਾਣਕਾਰੀ ਮਸਕ ਆਪਣੇ ਸਰਵਰ 'ਚ ਸਟੋਰ ਕਰਕੇ ਰਖਣਗੇ। X ਦੇ ਮਾਲਕ ਮਸਕ ਪਲੇਟਫਾਰਮ 'ਤੇ ਵੈਰੀਫਿਕੇਸ਼ਨ ਪ੍ਰੋਸੈਸ ਨੂੰ ਆਸਾਨ ਬਣਾਉਣ ਵਾਲੇ ਹਨ ਅਤੇ ਜਲਦ ਉਹ ਲੋਕਾਂ ਨੂੰ ਸਰਕਾਰੀ ਆਈਡੀ ਰਾਹੀ ਵੈਰੀਫਾਈ ਕਰਨ ਵਾਲੇ ਹਨ। ਹੁਣ ਤੁਹਾਨੂੰ X 'ਤੇ ਬਲੂ ਟਿੱਕ ਪਾਉਣ ਲਈ ਸਰਕਾਰ ਦੁਆਰਾ ਜਾਰੀ ਕੀਤੀ ਗਈ ਕੋਈ ਵੀ ਆਈਡੀ ਦੇਣੀ ਹੋਵੇਗੀ। ਇਸਦੇ ਨਾਲ ਹੀ ਇੱਕ ਸੈਲਫ਼ੀ ਵੀ ਅਪਲੋਡ ਕਰਨੀ ਹੋਵੇਗੀ। ਜਿਸ ਤੋਂ ਬਾਅਦ ਤੁਹਾਡਾ ਵੈਰੀਫਿਕੇਸ਼ਨ ਪੂਰਾ ਹੋਵੇਗਾ। ਇਸ ਪ੍ਰਕਿਰੀਆਂ ਨੂੰ ਪੂਰਾ ਹੋਣ 'ਚ 5 ਮਿੰਟ ਤੋਂ ਵੀ ਘਟ ਸਮਾਂ ਲੱਗੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.