ਨਵੀਂ ਦਿੱਲੀ: ਐਲੋਨ ਮਸਕ ਦੁਆਰਾ ਚਲਾਏ ਜਾ ਰਹੇ ਟਵਿੱਟਰ ਨੇ 26 ਅਪ੍ਰੈਲ ਤੋਂ 25 ਮਈ ਦਰਮਿਆਨ ਭਾਰਤ ਵਿੱਚ ਰਿਕਾਰਡ 1132228 ਅਕਾਊਟਸ ਨੂੰ ਬੈਨ ਕਰ ਦਿੱਤਾ ਹੈ। ਜ਼ਿਆਦਾਤਰ ਅਕਾਊਟਸ ਦੀ ਵਰਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤ ਨਗਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਸੀ। ਮਾਈਕ੍ਰੋ-ਬਲੌਗਿੰਗ ਸਾਈਟ ਨੇ ਦੇਸ਼ ਵਿਚ ਆਪਣੇ ਪਲੇਟਫਾਰਮ 'ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ 1843 ਅਕਾਊਟਸ ਨੂੰ ਵੀ ਹਟਾ ਦਿੱਤਾ ਹੈ। ਕੁੱਲ ਮਿਲਾ ਕੇ ਟਵਿੱਟਰ ਨੇ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਭਾਰਤ ਵਿੱਚ 1134071 ਅਕਾਊਟਸ 'ਤੇ ਪਾਬੰਦੀ ਲਗਾ ਦਿੱਤੀ ਹੈ।
ਟਵਿੱਟਰ ਨੂੰ ਲੈ ਕੇ ਯੂਜ਼ਰਸ ਨੇ ਕੀਤੀਆ ਇਹ ਸ਼ਿਕਾਇਤਾ: ਟਵਿੱਟਰ ਨੇ ਨਵੇਂ ਆਈਟੀ ਨਿਯਮਾਂ 2021 ਦੀ ਪਾਲਣਾ ਨਾਲ ਸਬੰਧਤ ਆਪਣੀ ਮਾਸਿਕ ਰਿਪੋਰਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਭਾਰਤ ਵਿੱਚ ਯੂਜ਼ਰਸ ਤੋਂ ਇੱਕੋ ਸਮੇਂ ਵਿੱਚ 518 ਸ਼ਿਕਾਇਤਾਂ ਮਿਲੀਆਂ ਹਨ। ਇਸ ਤੋਂ ਇਲਾਵਾ ਟਵਿੱਟਰ ਨੇ 90 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਜੋ ਅਕਾਊਟਸ ਮੁਅੱਤਲੀ ਦੇ ਵਿਰੁੱਧ ਅਪੀਲ ਕਰ ਰਹੇ ਸੀ। ਭਾਰਤ ਤੋਂ ਜ਼ਿਆਦਾਤਰ ਸ਼ਿਕਾਇਤਾਂ ਦੁਰਵਿਵਹਾਰ/ਪ੍ਰੇਸ਼ਾਨ (264), ਨਫ਼ਰਤ ਭਰੇ ਆਚਰਣ (84), ਸੰਵੇਦਨਸ਼ੀਲ ਬਾਲਗ ਕੰਟੇਟ (67) ਅਤੇ ਮਾਣਹਾਨੀ (51) ਬਾਰੇ ਸਨ। ਨਵੇਂ ਆਈਟੀ ਨਿਯਮ 2021 ਦੇ ਤਹਿਤ, 5 ਮਿਲੀਅਨ ਤੋਂ ਵੱਧ ਯੂਜ਼ਰਸ ਵਾਲੇ ਵੱਡੇ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਮਹੀਨਾਵਾਰ ਪਾਲਣਾ ਰਿਪੋਰਟ ਪ੍ਰਕਾਸ਼ਤ ਕਰਨੀ ਪਵੇਗੀ। ਇਸ ਦੌਰਾਨ, ਟਵਿੱਟਰ ਨੇ ਹਾਲ ਹੀ ਵਿੱਚ ਭਾਰਤ ਅਤੇ ਤੁਰਕੀ ਸਮੇਤ ਵਿਸ਼ਵ ਪੱਧਰ 'ਤੇ ਕੰਟੇਟ ਨੂੰ ਬਲਾਕ ਕਰਨ ਲਈ 83 ਫੀਸਦ ਸਰਕਾਰੀ ਬੇਨਤੀਆਂ ਨੂੰ ਮਨਜ਼ੂਰੀ ਦਿੱਤੀ ਹੈ।
- ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਭ ਤੋਂ ਛੋਟੇ ਦਿਖਣ ਵਾਲੇ ਇਸ ਬੈਗ ਦੀ ਕੀਮਤ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼, ਜਾਣੋ ਕੀ ਹੈ ਖਾਸ
- OPPO ਜੁਲਾਈ ਦੀ ਇਸ ਤਰੀਕ ਨੂੰ ਲਾਂਚ ਕਰੇਗਾ ਨਵਾਂ ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Social Media Day 2023: ਅੱਜ ਮਨਾਇਆ ਜਾ ਰਿਹਾ ਸੋਸ਼ਲ ਮੀਡੀਆ ਦਿਵਸ, ਜਾਣੋ ਇਸ ਸਾਲ ਦਾ ਥੀਮ
ਟਵਿੱਟਰ ਆਪਣੇ ਡੇਟਾ ਨੂੰ ਮੁਫਤ ਵਿੱਚ ਲਏ ਜਾਣ ਤੋਂ ਬਚਾਉਣਾ ਚਾਹੁੰਦਾ: ਟਵਿੱਟਰ 'ਤੇ ਟਵੀਟ ਦੇਖਣ ਲਈ ਲੋਕਾਂ ਨੂੰ ਪਹਿਲਾਂ ਇੱਕ ਅਕਾਊਟ ਬਣਾਉਣਾ ਹੋਵੇਗਾ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਕਿਹਾ ਕਿ ਇਹ ਇੱਕ ਅਸਥਾਈ ਐਮਰਜੈਂਸੀ ਉਪਾਅ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਟਵਿੱਟਰ ਦੇ ਬਹੁਤ ਸਾਰੇ ਤਾਜ਼ਾ ਬਦਲਾਅ ਵਾਂਗ ਤਾਜ਼ਾ ਕਦਮ ਉਲਟਾ ਹੋ ਸਕਦਾ ਹੈ। ਟਵਿੱਟਰ ਡੇਲੀ ਨੇ ਪੋਸਟ ਕੀਤਾ, “ਇਹ ਸਮਝਣ ਯੋਗ ਹੈ ਕਿ ਟਵਿੱਟਰ ਆਪਣੇ ਡੇਟਾ ਨੂੰ ਮੁਫਤ ਵਿੱਚ ਲਏ ਜਾਣ ਤੋਂ ਬਚਾਉਣਾ ਚਾਹੁੰਦਾ ਹੈ। ਹਾਲਾਂਕਿ ਇਹ ਕਦਮ ਬਿਨਾਂ ਸ਼ੱਕ ਟਵਿੱਟਰ ਦੀ ਪਹੁੰਚ ਅਤੇ ਬਾਹਰੀ ਲਿੰਕਾਂ/ਏਮਬੈਡਾਂ ਤੋਂ ਜੋਖਮ ਨੂੰ ਘਟਾਉਂਦਾ ਹੈ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਸ਼ਨੀਵਾਰ ਨੂੰ ਕਿਹਾ ਕਿ "ਡਾਟਾ ਸਕ੍ਰੈਪਿੰਗ" ਦੇ ਕਾਰਨ ਇਹ ਸਖ਼ਤ ਕਾਰਵਾਈ ਜ਼ਰੂਰੀ ਸੀ। ਹਾਲਾਂਕਿ, ਇਹ ਕਦਮ ਉਲਟਾ ਹੋ ਸਕਦਾ ਹੈ ਕਿਉਂਕਿ ਜੇਕਰ ਟਵੀਟ ਜਨਤਕ ਤੌਰ 'ਤੇ ਪਹੁੰਚਯੋਗ ਨਹੀਂ ਹਨ, ਤਾਂ ਸਰਚ ਇੰਜਨ ਐਲਗੋਰਿਦਮ ਟਵਿੱਟਰ ਕੰਟੇਟ ਨੂੰ ਘੱਟ ਦਰਜਾ ਦੇ ਸਕਦੇ ਹਨ।