ਹੈਦਰਾਬਾਦ: ਗੂਗਲ ਕ੍ਰੋਮ ਯੂਜ਼ਰਸ ਨੂੰ ਜਲਦ ਹੀ ਇੱਕ ਨਵਾਂ ਫੀਚਰ ਮਿਲੇਗਾ। ਦਰਅਸਲ, ਕੰਪਨੀ 'ip ਪ੍ਰੋਟੈਕਸ਼ਨ' ਨਾਮ ਦਾ ਫੀਚਰ ਲੈ ਕੇ ਆਉਣ ਵਾਲੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਕੋਈ ਵੀ ਵੈੱਬਸਾਈਟ ਤੁਹਾਡੀ ਲੋਕੇਸ਼ਨ ਅਤੇ ਬ੍ਰਾਊਜ਼ਿੰਗ ਹਿਸਟਰੀ ਨੂੰ ਟ੍ਰੈਕ ਨਹੀਂ ਕਰ ਪਾਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ ਜਦੋ ਤੁਸੀਂ ਕੋਈ ਵੀ ਵੈੱਬਸਾਈਟ ਖੋਲਦੇ ਹੋ, ਤਾਂ ਵੈੱਬਸਾਈਟ ਹੋਸਟ ਤੁਹਾਡੇ ਬ੍ਰਾਊਜ਼ਿੰਗ ਹਿਸਟਰੀ ਸਮੇਤ ਲੋਕੇਸ਼ਨ ਨੂੰ ਵੀ ਟ੍ਰੈਕ ਕਰ ਸਕਦੇ ਹਨ। ਇਸਦੀ ਮਦਦ ਨਾਲ ਤੁਹਾਨੂੰ Ads ਦੇ ਰਾਹੀ ਟਾਰਗੇਟ ਕੀਤ ਜਾਂਦਾ ਹੈ। ਇਸ ਸਭ ਤੋਂ ਯੂਜ਼ਰਸ ਨੂੰ ਬਚਾਉਣ ਲਈ ਕੰਪਨੀ 'ip ਪ੍ਰੋਟੈਕਸ਼ਨ' ਨਾਮ ਦਾ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਗੂਗਲ ਆਪਣੇ ਖੁਦ ਦੇ ਪ੍ਰੌਕਸੀ ਸਰਵਰ ਦਾ ਇਸਤੇਮਾਲ ਕਰੇਗਾ ਅਤੇ ਤੁਹਾਡਾ ਇੰਟਰਨੈੱਟ ਐਂਡਰੈਸ ਵੈੱਬਸਾਈਟ ਹੋਸਟ ਨੂੰ ਨਜ਼ਰ ਨਹੀਂ ਆਵੇਗਾ।
ਕੀ ਹੈ iP Address?: iP ਐਂਡਰੈਸ ਇੱਕ ਨੰਬਰ ਹੁੰਦਾ ਹੈ, ਜੋ ਤੁਹਾਡੇ ਡਿਵਾਈਸ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀ ਕਿੱਥੋ ਇੰਟਰਨੈੱਟ ਐਕਸੈਸ ਕਰ ਰਹੇ ਹੋ। ਇੰਟਰਨੈੱਟ ਤੋਂ ਕਨੈਕਟਡ ਡਿਵਾਈਸ ਨੂੰ ਜਾਣਨ ਲਈ ਇਹ ਨੰਬਰ ਹੁੰਦਾ ਹੈ। ਇਸਦੀ ਮਦਦ ਨਾਲ ਤੁਹਾਡੀ ਲੋਕੇਸ਼ਨ ਅਤੇ ਬ੍ਰਾਊਜ਼ਿੰਗ ਹੈਬਿਟ ਨੂੰ ਇਸ਼ਤਿਹਾਰ ਦੇਣ ਵਾਲੇ ਟ੍ਰੈਕ ਕਰਦੇ ਹਨ।
ਇਨ੍ਹਾਂ ਲੋਕਾਂ ਨੂੰ ਮਿਲੇਗਾ 'iP ਪ੍ਰੋਟੈਕਸ਼ਨ' ਫੀਚਰ: ਕੰਪਨੀ ਦੇ ਅਨੁਸਾਰ, iP ਐਂਡਰੈਸ ਦੀ ਸੁਵਿਧਾ ਕਈ ਪੜਾਵਾਂ 'ਚ ਸ਼ੁਰੂ ਕੀਤੀ ਜਾਵੇਗੀ। ਇਸ 'ਚ 0 ਤੋਂ ਗੂਗਲ ਦੇ ਜੀਮੇਲ ਨੂੰ ਇੱਕ ਹੀ ਪ੍ਰੋਕਸੀ ਸਰਵਰ 'ਤੇ ਰੀਡਾਇਰੈਕਟ ਕੀਤਾ ਜਾਵੇਗਾ। ਸ਼ੁਰੂਆਤ 'ਚ ਇਸ ਫੀਚਰ ਨੂੰ US ਦੇ ਕੁਝ ਚੁਣੇ ਹੋਏ ਲੋਕ ਹੀ ਐਕਸੈਸ ਕਰ ਸਕਣਗੇ। ਬਾਅਦ 'ਚ ਕੰਪਨੀ ਇਸਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ। ਕੰਪਨੀ ਨੇ ਕਿਹਾ ਕਿ ਆਉਣ ਵਾਲਾ 'iP ਪ੍ਰੋਟੈਕਸ਼ਨ' ਫੀਚਰ ਸਿਰਫ਼ ਉਨ੍ਹਾਂ ਲੋਕਾਂ ਲਈ ਹੋਵੇਗਾ, ਜੋ ਕ੍ਰੋਮ 'ਤੇ ਲੌਗਇਨ ਕਰਨਗੇ।