ETV Bharat / science-and-technology

Meta Laysoff: Facebook, WhatsApp ਅਤੇ Instagram ਵਿੱਚ ਇੱਕ ਵਾਰ ਫ਼ਿਰ ਹੋਵੇਗੀ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ - ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ

ਮੈਟਾ ਵੱਡੇ ਪੱਧਰ 'ਤੇ ਇਕ ਵਾਰ ਫਿਰ ਛਾਂਟੀ ਦੀ ਤਿਆਰੀ ਕਰ ਰਿਹਾ ਹੈ। ਹੁਣ ਮੈਟਾ ਦੇ ਬਹੁਤ ਸਾਰੇ ਭਾਗ ਛਾਂਟੀ ਦੁਆਰਾ ਪ੍ਰਭਾਵਿਤ ਹੋਣਗੇ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੋਂ ਇਲਾਵਾ ਰਿਐਲਿਟੀ ਲੈਬ ਵਰਗੀਆਂ ਡਿਵੀਜ਼ਨਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ।

Meta Laysoff
Meta Laysoff
author img

By

Published : Apr 19, 2023, 3:50 PM IST

ਹੈਦਰਾਬਾਦ: Meta ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੀਆਂ ਕੰਪਨੀਆਂ ਵਿੱਚ ਛਾਂਟੀ ਕਰ ਰਿਹਾ ਹੈ। ਹੁਣ ਬੁੱਧਵਾਰ ਨੂੰ ਕੰਪਨੀ ਨੇ ਇੱਕ ਵਾਰ ਫਿਰ ਆਪਣੇ ਵੱਖ-ਵੱਖ ਕਾਰੋਬਾਰਾਂ ਵਿੱਚ ਛਾਂਟੀ ਦਾ ਐਲਾਨ ਕੀਤਾ ਹੈ। ਮੈਟਾ ਆਪਣੀ ਟੀਮ ਦਾ ਪੁਨਰਗਠਨ ਕਰ ਰਿਹਾ ਹੈ ਅਤੇ ਸੰਸਥਾਪਕ ਮਾਰਕ ਜ਼ੁਕਰਬਰਗ ਦਾ ਉਦੇਸ਼ ਜ਼ਿਆਦਾ ਕੰਮ ਕਰਨ ਦੀ ਸਮਰੱਥਾ ਹੈ। ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਸਾਰੇ ਪ੍ਰਬੰਧਕਾਂ ਨੂੰ ਛਾਂਟੀ ਦੀਆਂ ਘੋਸ਼ਣਾਵਾਂ ਲਈ ਤਿਆਰ ਰਹਿਣ ਲਈ ਕਿਹਾ ਹੈ।

Meta ਕੰਪਨੀ ਦੇ ਨੌਕਰੀਆਂ ਵਿੱਚ ਛਾਂਟੀ ਕਰਨ ਦੇ ਪਿੱਛੇ ਦਾ ਕਾਰਨ: ਰਿਪੋਰਟ ਮੁਤਾਬਕ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਅਤੇ ਰਿਐਲਿਟੀ ਲੈਬ 'ਤੇ ਇਸ ਛਾਂਟੀ ਦਾ ਅਸਰ ਹੋਵੇਗਾ। ਕੰਪਨੀ ਨੇ ਨੌਕਰੀਆਂ ਵਿੱਚ ਕਟੌਤੀ ਦਾ ਇਹ ਫ਼ੈਸਲਾ ਆਪਣੇ ਖਰਚਿਆਂ ਨੂੰ ਘਟਾਉਣ ਲਈ ਲਿਆ ਹੈ। ਦੱਸ ਦਈਏ ਕਿ ਸ਼ੁਰੂਆਤ 'ਚ ਕਰੀਬ 10,000 ਲੋਕਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਜਾਵੇਗਾ। ਮਾਰਚ ਵਿੱਚ ਜ਼ੁਕਰਬਰਗ ਨੇ ਇਸ ਛਾਂਟੀ ਨਾਲ ਜੁੜੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਮਈ ਵਿੱਚ ਇੱਕ ਵਾਰ ਫਿਰ ਤੋਂ ਲੋਕਾਂ ਦੀ ਛਾਂਟੀ ਕੀਤੀ ਜਾਵੇਗੀ।

ਇਸ ਤੋਂ ਪਹਿਲਾ ਨਵੰਬਰ ਮਹੀਨੇ ਵਿੱਚ ਵੀ ਕੀਤੀ ਜਾ ਚੁੱਕੀ ਛਾਂਟੀ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ 'ਚ ਮੇਟਾ ਨੇ ਆਪਣੇ ਕੁੱਲ ਕਰਮਚਾਰੀਆਂ 'ਚ ਕਰੀਬ 13 ਫੀਸਦੀ (ਲਗਭਗ 11,000) ਕਟੌਤੀ ਕੀਤੀ ਸੀ। ਇਸ ਤੋਂ ਬਾਅਦ ਪਹਿਲੀ ਤਿਮਾਹੀ ਤੱਕ ਕੰਪਨੀ ਨੇ ਨਵੀਆਂ ਭਰਤੀਆਂ ਨੂੰ ਵੀ ਰੋਕ ਦਿੱਤਾ ਸੀ। ਜ਼ੁਕਰਬਰਗ ਦੇ ਬਿਆਨ ਤੋਂ ਪਤਾ ਲੱਗਾ ਹੈ ਕਿ ਕੰਪਨੀ ਲਾਗਤਾਂ ਨੂੰ ਘਟਾਉਣ ਦੇ ਨਾਲ-ਨਾਲ ਆਪਣੇ ਕਾਰੋਬਾਰ ਅਤੇ ਪ੍ਰਸ਼ਾਸਨਿਕ ਸਟਾਫ ਵਿਚ ਟੈਕਨੋਲੋਜਿਸਟਸ ਅਤੇ ਇੰਜੀਨੀਅਰਾਂ ਦੇ ਅਨੁਪਾਤ ਨੂੰ ਸੰਤੁਲਿਤ ਕਰਨ ਦਾ ਇਰਾਦਾ ਰੱਖਦੀ ਹੈ।

Meta ਕੰਪਨੀ ਬਾਰੇ: Meta Platforms Inc, Meta ਵਜੋਂ ਕਾਰੋਬਾਰ ਕਰ ਰਿਹਾ ਹੈ। ਇਹ ਮੇਨਲੋ ਪਾਰਕ, ​​ਕੈਲੀਫੋਰਨੀਆ ਵਿੱਚ ਸਥਿਤ ਇੱਕ ਅਮਰੀਕੀ ਬਹੁ-ਰਾਸ਼ਟਰੀ ਤਕਨਾਲੋਜੀ ਸਮੂਹ ਹੈ। ਇਹ ਕੰਪਨੀ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਅਤੇ ਹੋਰ ਉਤਪਾਦਾਂ ਅਤੇ ਸੇਵਾਵਾਂ ਦੀ ਮਾਲਕ ਹੈ। ਮੈਟਾ ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚੋਂ ਇੱਕ ਹੈ ਅਤੇ ਸੰਯੁਕਤ ਰਾਜ ਵਿੱਚ ਜਨਤਕ ਤੌਰ 'ਤੇ ਵਪਾਰ ਕਰਨ ਵਾਲੀਆਂ ਦਸ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਹੈ। ਇਸ ਨੂੰ ਅਲਫਾਬੇਟ (ਗੂਗਲ), ਐਮਾਜ਼ਾਨ, ਐਪਲ ਅਤੇ ਮਾਈਕ੍ਰੋਸਾਫਟ ਦੇ ਨਾਲ-ਨਾਲ ਵੱਡੀਆਂ ਪੰਜ ਅਮਰੀਕੀ ਸੂਚਨਾ ਤਕਨਾਲੋਜੀ ਕੰਪਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੈਟਾ ਦੇ ਉਤਪਾਦਾਂ ਅਤੇ ਸੇਵਾਵਾਂ ਵਿੱਚ Facebook, Instagram, WhatsApp, Messenger ਅਤੇ Meta Quest ਸ਼ਾਮਲ ਹਨ। ਇਸ ਨੇ Oculus, Mapillary, CTRL-Labs, Kustomer ਅਤੇ Jio ਪਲੇਟਫਾਰਮਸ ਵਿੱਚ 9.99% ਹਿੱਸੇਦਾਰੀ ਹਾਸਲ ਕੀਤੀ ਹੈ। 2021 ਵਿੱਚ ਕੰਪਨੀ ਨੇ ਆਪਣੀ ਆਮਦਨ ਦਾ 97.5% ਵਿਗਿਆਪਨ ਦੀ ਵਿਕਰੀ ਤੋਂ ਪੈਦਾ ਕੀਤਾ।

ਇਹ ਵੀ ਪੜ੍ਹੋ:- Internet Speed: 5G ਰਿਲੀਜ ਦੇ ਦੌਰਾਨ ਭਾਰਤ ਨੇ ਮੋਬਾਈਲ ਸਪੀਡ ਲਈ ਵਿਸ਼ਵ ਰੈਂਕਿੰਗ ਵਿੱਚ ਕੀਤਾ ਸੁਧਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.