ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਹਰ ਕੋਈ ਕਰਦਾ ਹੈ। ਜੇਕਰ ਵਾਧੂ ਮੈਸੇਜਾਂ ਦੀ ਗੱਲ ਕੀਤੀ ਜਾਵੇ, ਤਾਂ ਔਰਤਾਂ ਨੂੰ ਵਾਧੂ ਗੰਦੇ ਮੈਸੇਜ ਜ਼ਿਆਦਾ ਆਉਦੇ ਹਨ। ਦੱਸ ਦਈਏ ਕਿ ਇੰਸਟਾਗ੍ਰਾਮ 'ਤੇ ਕੋਈ ਵੀ ਅਣਜਾਣ ਵਿਅਕਤੀ ਸਾਨੂੰ ਮੈਸੇਜ ਕਰ ਸਕਦਾ ਹੈ। ਜਿਸ ਨਾਲ ਲੋਕ ਜ਼ਿਆਦਾ ਪਰੇਸ਼ਾਨ ਹੁੰਦੇ ਹਨ। ਇਸ ਪਰੇਸ਼ਾਨੀ ਨੂੰ ਖਤਮ ਕਰਨ ਲਈ ਇੰਸਟਾਗ੍ਰਾਮ ਵਿੱਚ ਇੱਕ ਨਵਾਂ ਫੀਚਰ ਜੋੜਿਆ ਜਾ ਰਿਹਾ ਹੈ। ਕੰਪਨੀ ਉਨ੍ਹਾਂ ਲੋਕਾਂ ਲਈ DM 'ਤੇ ਲਿਮੀਟ ਲਗਾ ਰਹੀ ਹੈ, ਜੋ ਕਿਸੇ ਵਿਅਕਤੀ ਨੂੰ ਫਾਲੋ ਕਰਕੇ ਮੈਸੇਜ ਭੇਜਦੇ ਹਨ।
ਨਾਨ-ਫਾਲੋਅਰਜ਼ ਨਹੀਂ ਕਰ ਸਕਣਗੇ ਇੰਸਟਾਗ੍ਰਾਮ 'ਤੇ ਵਾਧੂ ਮੈਸੇਜ: ਦਿਨ ਵਿੱਚ ਨਾਨ-ਫਾਲੋਅਰਜ਼ ਸਿਰਫ਼ ਇੱਕ ਹੀ ਮੈਸੇਜ ਭੇਜ ਸਕਣਗੇ। ਮੈਸੇਜ ਵੀ ਸਿਰਫ਼ ਟੈਕਸਟ ਹੋਵੇਗਾ। ਇਸ ਵਿੱਚ ਵੀਡੀਓ ਅਤੇ ਫੋਟੋ ਭੇਜਣਾ ਸ਼ਾਮਲ ਨਹੀਂ ਹੋਵੇਗਾ। ਇਸ ਫੀਚਰ ਨਾਲ ਲੋਕਾਂ ਨੂੰ ਵਾਧੂ ਮੈਸੇਜਾਂ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਫੀਚਰ 'ਤੇ ਕੰਪਨੀ ਨੇ ਜੂਨ 'ਚ ਕੰਮ ਸ਼ੁਰੂ ਕੀਤਾ ਸੀ, ਜੋ ਹੁਣ ਪੂਰਾ ਹੋਣ ਵਾਲਾ ਹੈ। ਮੇਟਾ ਇਸ ਫੀਚਰ ਨੂੰ ਜਲਦ ਲਾਂਚ ਕਰ ਸਕਦੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਲੋਕ ਖੁਦ ਨੂੰ ਇਸ ਪਲੇਟਫਾਰਮ 'ਤੇ ਹੋਰ ਵੀ ਸੁਰੱਖਿਅਤ ਮਹਿਸੂਸ ਕਰ ਸਕਣਗੇ।
ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਇੰਸਟਾਗ੍ਰਾਮ 'ਤੇ ਪਹਿਲਾ ਹੀ ਨੇ ਇਹ ਫੀਚਰ ਮੌਜ਼ੂਦ: ਇੰਸਟਾਗ੍ਰਾਮ 'ਚ ਇੱਕ 'Hidden Words' ਸੈਟਿੰਗ ਹੈ, ਜੋ ਅਪਮਾਨਜਨਕ ਸ਼ਬਦਾਂ ਅਤੇ ਇਮੋਜੀ ਵਾਲੇ ਮੈਸੇਜਾਂ ਨੂੰ ਆਪਣੇ ਆਪ ਇੱਕ ਲੁਕਵੇਂ ਫੋਲਡਰ ਵਿੱਚ ਭੇਜ ਦਿੰਦਾ ਹੈ। ਇਸ ਨਾਲ ਤੁਹਾਨੂੰ ਫ਼ਾਲਤੂ ਮੈਸੇਜ ਨਹੀਂ ਦੇਖਣੇ ਪੈਂਦੇ। ਇਸ ਤੋਂ ਇਲਾਵਾ ਐਪ 'ਚ ਇੱਕ 'Limits' ਫੀਚਰ ਵੀ ਹੈ, ਜੋ ਯੂਜ਼ਰਸ ਨੂੰ ਗਲਤ ਮੈਸੇਜਾਂ ਦੇ ਅਚਾਨਕ ਵਾਧੇ ਤੋਂ ਬਚਾਉਦਾ ਹੈ।