ਹੈਦਰਾਬਾਦ: Poco M6 Pro 5G ਨੂੰ ਭਾਰਤ 'ਚ ਬੀਤੇ ਮਹੀਨੇ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ 4GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਉਪਲਬਧ ਹੈ। ਅੱਜ Poco M6 Pro 5G ਦੀ ਪਹਿਲੀ ਸੇਲ ਹੋਣ ਜਾ ਰਹੀ ਹੈ। ਫੋਨ ਦੀ ਪਹਿਲੀ ਸੇਲ 'ਚ ਕਈ ਸ਼ਾਨਦਾਰ ਡਿਸਕਾਊਂਟ ਮਿਲਣਗੇ।
Poco M6 Pro 5G 'ਤੇ ਡਿਸਕਾਊਂਟ: Poco M6 Pro 5G ਦੇ 4GB+128GB ਸਟੋਰੇਜ ਦੀ ਕੀਮਤ 11,999 ਰੱਖੀ ਗਈ ਹੈ। ਪਰ ਇਸ ਸੇਲ 'ਚ ਤੁਸੀਂ ਫੋਨ ਨੂੰ ਘਟ ਕੀਮਤ 'ਤੇ ਖਰੀਦ ਸਕਦੇ ਹੋ। Poco M6 Pro 5G ਸਮਾਰਟਫੋਨ 'ਤੇ ਅੱਜ 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਤੁਸੀਂ ICICI ਬੈਂਕ ਕਾਰਡ ਦੇ ਨਾਲ ਇਸ ਸਮਾਰਟਫੋਨ 'ਤੇ ਡਿਸਕਾਊਂਟ ਪਾ ਸਕਦੇ ਹੋ। ਇੱਹ ਸਮਾਰਟਫੋਨ ਅੱਜ ਦੁਪਹਿਰ 12 ਵਜੇ ਆਨਲਾਈਨ ਖਰੀਦਣ ਲਈ ਉਪਲਬਧ ਹੋਵੇਗਾ। ਇਸਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ।
Poco M6 Pro 5G ਦੇ ਫੀਚਰਸ: ਜੇਕਰ ਫੀਚਰਸ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ 6.79 ਫੁੱਲ HD+ਡਿਸਪਲੇ ਦਿੱਤੀ ਗਈ ਹੈ। ਸਨੈਪਡ੍ਰੈਗਨ 4 ਜੇਨ 2 ਪ੍ਰੋਸੈਸਰ ਦਿੱਤਾ ਗਿਆ ਹੈ। Poco M6 Pro 5G ਸਮਾਰਟਫੋਨ ਨੂੰ ਤਿੰਨ ਸਟੋਰੇਜ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ। ਜਿਸ ਵਿੱਚ 4GB+64GB, 4GB+128GB, 6GB+128GB ਸ਼ਾਮਲ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 50MP+2MP ਦਾ ਬੈਕ ਕੈਮਰਾ ਦਿੱਤਾ ਗਿਆ ਹੈ ਅਤੇ ਫਰੰਟ 'ਚ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ Poco M6 Pro 5G 'ਚ 5000mAh ਦੀ ਬੈਟਰੀ ਦਿੱਤੀ ਗਈ ਹੈ।
ਅੱਜ ਲਾਂਚ ਹੋਵੇਗਾ Honor 90 ਸਮਾਰਟਫੋਨ: ਚੀਨੀ ਕੰਪਨੀ Honor ਭਾਰਤ 'ਚ ਵਾਪਸੀ ਲਈ ਤਿਆਰ ਹੈ। ਅੱਜ ਦੁਪਹਿਰ 12 ਵਜੇ ਕੰਪਨੀ ਆਪਣਾ ਨਵਾਂ ਸਮਾਰਟਫੋਨ ਲਾਂਚ ਕਰੇਗੀ। ਇਹ ਸਮਾਰਟਫੋਨ ਮਾਧਵ ਸੇਠ ਦੀ ਅਗਵਾਈ ਵਿੱਚ ਲਾਂਚ ਕੀਤਾ ਜਾਵੇਗਾ। ਮਾਧਵ ਸੇਠ ਨੇ Honor 90 ਦਾ ਇੱਕ ਵੀਡੀਓ ਵੀ X 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਹ ਫੋਨ ਦੀ ਸਕ੍ਰੀਨ ਨਾਲ ਅਖਰੋਟ ਤੋੜ ਰਹੇ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਮਜ਼ਬੂਤ ਹੋਵੇਗਾ। ਚੀਨ 'ਚ ਕੰਪਨੀ ਨੇ Honor 90 ਅਤੇ 90 Pro ਨੂੰ ਪਹਿਲਾ ਹੀ ਲਾਂਚ ਕਰ ਦਿੱਤਾ ਸੀ। ਹਾਲਾਂਕਿ ਭਾਰਤ 'ਚ 90 ਪ੍ਰੋ ਲਾਂਚ ਨਹੀਂ ਹੋਵੇਗਾ। ਇਸ ਸਮਾਰਟਫੋਨ 'ਚ ਤੁਹਾਨੂੰ 6.7 ਇੰਚ ਦੀ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ, 5000mAh ਦੀ ਬੈਟਰੀ 66 ਵਾਟ ਦੀ ਫਾਸਟ ਚਾਰਜਿੰਗ ਦੇ ਨਾਲ ਅਤੇ ਸਨੈਪਡ੍ਰੈਗਨ 7 ਜੇਨ 1 ਚਿਪਸੈੱਟ ਦਾ ਸਪੋਰਟ ਮਿਲੇਗਾ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 200MP ਦਾ ਪ੍ਰਾਈਮਰੀ ਕੈਮਰਾ, 12MP ਦਾ ਅਲਟ੍ਰਾਵਾਈਡ ਕੈਮਰਾ ਅਤੇ 2MP ਦਾ ਕੈਮਰਾ ਹੋਵੇਗਾ। ਫਰੰਟ 'ਚ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਕੈਮਰਾ ਮਿਲੇਗਾ। Honor 90 ਸਮਾਰਟਫੋਨ ਐਂਡਰਾਈਡ 13 'ਤੇ ਕੰਮ ਕਰੇਗਾ ਅਤੇ ਫੋਨ ਦੀ ਸੁਰੱਖਿਆ ਲਈ ਇਸ 'ਚ ਤੁਹਾਨੂੰ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਇਹ ਸਮਾਰਟਫੋਨ 2 ਸਟੋਰੇਜ ਆਪਸ਼ਨਾਂ 'ਚ ਲਾਂਚ ਹੋਣ ਦੀ ਉਮੀਦ ਹੈ। ਇਸ ਵਿੱਚ ਇੱਕ 8/256GB ਅਤੇ ਦੂਜਾ 12/512GB ਹੈ। Honor 90 ਸਮਾਰਟਫੋਨ ਦੀ ਕੀਮਤ 35,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।