ETV Bharat / science-and-technology

Vivo T2 Pro 5G ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਮਿਲਣਗੇ ਇਹ ਸ਼ਾਨਦਾਰ ਫੀਚਰਸ - iPhone 15 Pro and 15 Pro Max launch

Launch Date Of Vivo T2 Pro 5G Smartphone: Vivo ਦਾ Vivo T2 Pro 5G ਸਮਾਰਟਫੋਨ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਨੇ ਦੱਸਿਆਂ ਕਿ ਭਾਰਤ 'ਚ ਇਸ ਫੋਨ ਨੂੰ 22 ਸਤੰਬਰ ਵਾਲੇ ਦਿਨ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ।

Launch Date Of Vivo T2 Pro 5G Smartphone
Vivo T2 Pro 5G
author img

By ETV Bharat Punjabi Team

Published : Sep 14, 2023, 12:57 PM IST

ਹੈਦਰਾਬਾਦ: Vivo ਜਲਦ ਹੀ ਆਪਣਾ ਨਵਾਂ ਸਮਾਰਟਫੋਨ Vivo T2 Pro 5G ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਨੇ ਅਧਿਕਾਰਿਤ ਤੌਰ 'ਤੇ ਇਸਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਐਲਾਨ ਕਰਦੇ ਹੋਇਆ ਦੱਸਿਆ ਕਿ ਭਾਰਤ 'ਚ ਇਸ ਫੋਨ ਨੂੰ 22 ਸਤੰਬਰ ਵਾਲੇ ਦਿਨ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। Vivo T2 Pro 5G ਸਮਾਰਟਫੋਨ ਨੂੰ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ। ਕੰਪਨੀ ਇਸ ਫੋਨ ਨੂੰ ਗੋਲਡ ਕਲਰ 'ਚ ਟੀਜ਼ ਕਰ ਚੁੱਕੀ ਹੈ।

Vivo T2 Pro 5G ਸਮਾਰਟਫੋਨ ਦੇ ਫੀਚਰਸ: Vivo T2 Pro 5G ਸਮਾਰਟਫੋਨ 'ਚ 3D ਡਿਸਪਲੇ ਮਿਲੇਗੀ, ਜਿਸ 'ਚ 120Hz ਰਿਫ੍ਰੈਸ਼ ਦਰ ਅਤੇ 1200Hz ਦਾ ਟਚ ਸੈਪਲਿੰਗ ਦਰ ਮਿਲੇਗਾ। Vivo T2 Pro 5G ਸਮਾਰਟਫੋਨ ਮੀਡੀਆ ਟੇਕ Dimensity 7200 ਪ੍ਰੋਸੈਸਰ ਨਾਲ ਲੈਸ ਹੋਵੇਗਾ ਅਤੇ 8GB ਤੱਕ ਰੈਮ ਅਤੇ 256GB ਤੱਕ ਸਟੋਰੇਜ ਮਿਲੇਗੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਨ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲੇਗਾ ਅਤੇ 4K ਦੀ ਵੀਡੀਓ ਰਿਕਾਰਡ ਕਰ ਸਕੋਗੇ। Vivo T2 Pro 5G ਸਮਾਰਟਫੋਨ 7.4mm ਪਤਲਾ ਹੋਵੇਗਾ।

  • Vivo T2 Pro 5G launching in India on 22 September, 2023.

    Expected Price 💰 ₹24,999

    Rumoured specifications (same as iQOO Z7 Pro)
    📱 6.78" FHD+ curved AMOLED display, 120Hz refresh rate, 1300nits peak brightness
    🔳 MediaTek dimensity 7200 SoC
    LPDDR4x RAM and UFS 2.2 storage 🤐… pic.twitter.com/jbGwRENy0F

    — Abhishek Yadav (@yabhishekhd) September 14, 2023 " class="align-text-top noRightClick twitterSection" data=" ">

Vivo T2 Pro 5G ਸਮਾਰਟਫੋਨ ਦੀ ਕੀਮਤ: 91ਮੋਬਾਈਲਸ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ Vivo T2 Pro 5G ਸਮਾਰਟਫੋਨ ਦੀ ਕੀਮਤ ਭਾਰਤ 'ਚ ਹਾਲ ਹੀ ਵਿੱਚ ਲਾਂਚ ਹੋਏ IQOO Z7 Pro ਦੇ ਬਰਾਬਰ ਹੋ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ IQOO Z7 Pro ਦੇ 8GB ਰੈਮ ਅਤੇ 128GB ਸਟੋਰੇਜ ਦੀ ਕੀਮਤ 23,999 ਰੁਪਏ ਹੈ ਅਤੇ 8GB ਰੈਮ ਅਤੇ 256GB ਸਟੋਰੇਜ ਦੀ ਕੀਮਤ 24,999 ਰੁਪਏ ਹੈ।

IPhone 15 Pro ਅਤੇ 15 Pro Max ਲਾਂਚ: ਤਕਨੀਕੀ ਦਿੱਗਜ ਨੇ ਅਧਿਕਾਰਿਤ ਤੌਰ 'ਤੇ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਨੂੰ ਲਾਂਚ ਕਰ ਦਿੱਤਾ ਹੈ। ਐਪਲ ਨੇ ਦਾਅਵਾ ਕੀਤਾ ਹੈ ਕਿ ਇਸ 'ਚ ਸਭ ਤੋਂ ਪ੍ਰੀਮੀਅਮ ਕੰਟੈਟ ਦਾ ਇਸਤੇਮਾਲ ਕੀਤਾ ਗਿਆ ਹੈ। ਐਪਲ ਦੇ ਇਹ ਦੋਨੋ ਫੋਨ ਪ੍ਰੀ-ਆਰਡਰ ਲਈ 15 ਸਤੰਬਰ ਨੂੰ ਸ਼ੁਰੂ ਹੋ ਜਾਣਗੇ, ਪਰ ਭਾਰਤ 'ਚ ਆਈਫੋਨ 15 ਪ੍ਰੋ ਅਤੇ 15 ਪ੍ਰੋ Max 22 ਸਤੰਬਰ ਤੋਂ ਉਪਲਬਧ ਹੋਣਗੇ। ਆਈਫੋਨ 15 ਪ੍ਰੋ 'ਚ 6.1 ਇੰਚ ਦੀ HDR ਡਿਸਪਲੇ ਮਿਲੇਗੀ ਅਤੇ ਆਈਫੋਨ 15 ਪ੍ਰੋ Max 'ਚ 6.7 ਇੰਚ ਦੀ ਡਿਸਪਲੇ ਮਿਲੇਗੀ। ਐਪਲ ਦੇ ਇਨ੍ਹਾਂ ਦੋਨਾਂ ਫੋਨਾਂ ਨੂੰ ਡਾਇਨਾਮਿਕ ਆਈਸਲੈਂਡ ਫੀਚਰ ਮਿਲੇਗਾ। ਇਸਦੇ ਨਾਲ ਹੀ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੀ ਬੈਟਰੀ 100 ਫੀਸਦੀ ਰੀਸਾਈਕਲ ਮੈਟੀਰੀਅਲ ਨਾਲ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈਫੋਨ 15 ਪ੍ਰੋ ਅਤੇ 15 ਪ੍ਰੋ Max 'ਚ A17 ਪ੍ਰੋ ਚਿਪਸੈਟ ਵੀ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦਾ ਨਵਾਂ A17 ਚਿੱਪਸੈਟ ਦੁਨੀਆਂ ਦਾ ਸਭ ਤੋਂ ਤੇਜ਼ ਚਿਪਸੈਟ ਹੈ। ਆਈਫੋਨ 15 ਪ੍ਰੋ ਅਤੇ 15 ਪ੍ਰੋ Max ਬਲੈਕ, ਟਾਈਟੇਨੀਅਮ, ਬਲੂ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ ਅਤੇ ਕੁਦਰਤੀ ਟਾਈਟੇਨੀਅਮ ਕਲਰ ਆਪਸ਼ਨਾਂ 'ਚ ਉਪਲਬਧ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸਦੇ ਰਿਅਰ ਪੈਨਲ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 48MP ਦਾ ਮੇਨ ਪੋਰਟਰੇਟ ਕੈਮਰਾ ਮਿਲੇਗਾ, ਜੋ ਨਾਈਟ ਮੋਡ 'ਚ ਵਧੀਆਂ ਫੋਟੋ ਕਲਿੱਕ ਕਰਦਾ ਹੈ। 24MP ਦਾ ਨਵਾਂ ਫੋਟੋਨਿਕ ਕੈਮਰਾ ਮਿਲੇਗਾ। ਇਸਦੇ ਨਾਲ ਹੀ ਤੀਜਾ ਕੈਮਰਾ 5X ਆਪਟੀਕਲ ਜੂਮ ਦੇ ਨਾਲ 12MP ਦਾ ਟੈਲੀਫੋਟੋ ਕੈਮਰਾ ਮਿਲੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.