ਹੈਦਰਾਬਾਦ: POCO ਆਪਣੇ ਗ੍ਰਾਹਕਾਂ ਲਈ POCO M6 Pro 4G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ 11 ਜਨਵਰੀ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਦਿਨ POCO M6 Pro 4G ਸਮਾਰਟਫੋਨ ਤੋਂ ਇਲਾਵਾ, X6 ਸੀਰੀਜ਼ ਨੂੰ ਵੀ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਸਮਾਰਟਫੋਨ ਨੂੰ ਲੈ ਕੇ ਕਈ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਹੁਣ POCO M6 Pro 4G ਦੇ ਫੀਚਰਸ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। POCO ਨੇ X 'ਤੇ POCO M6 Pro 4G ਸਮਾਰਟਫੋਨ ਨੂੰ ਲੈ ਕੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ 'ਚ ਕੰਪਨੀ ਨੇ ਆਪਣੇ ਆਉਣ ਵਾਲੇ ਫੋਨ ਦੀ ਡਿਸਪਲੇ, ਬੈਟਰੀ, ਕੈਮਰਾ ਅਤੇ ਰੈਮ ਨਾਲ ਜੁੜੀ ਜਾਣਕਾਰੀ ਸ਼ੇਅਰ ਕੀਤੀ ਹੈ।
-
Think twice before you spend a lot on an expensive smartphone, #POCOM6Pro is here to popularize the flagship features to mid-range devices!👀
— POCO (@POCOGlobal) January 6, 2024 " class="align-text-top noRightClick twitterSection" data="
Unmask the fascinated flagship features on #POCOM6Pro on January 11th at 20:00 GMT+8! pic.twitter.com/SgYazS4pEb
">Think twice before you spend a lot on an expensive smartphone, #POCOM6Pro is here to popularize the flagship features to mid-range devices!👀
— POCO (@POCOGlobal) January 6, 2024
Unmask the fascinated flagship features on #POCOM6Pro on January 11th at 20:00 GMT+8! pic.twitter.com/SgYazS4pEbThink twice before you spend a lot on an expensive smartphone, #POCOM6Pro is here to popularize the flagship features to mid-range devices!👀
— POCO (@POCOGlobal) January 6, 2024
Unmask the fascinated flagship features on #POCOM6Pro on January 11th at 20:00 GMT+8! pic.twitter.com/SgYazS4pEb
POCO M6 Pro 4G ਸਮਾਰਟਫੋਨ ਦੇ ਫੀਚਰਸ: POCO M6 Pro 4G ਸਮਾਰਟਫੋਨ ਨੂੰ ਲੈ ਕੇ ਮਿਲੀ ਜਾਣਕਾਰੀ ਅਨੁਸਾਰ, ਇਸ ਸਮਾਰਟਫੋਨ 'ਚ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Helio G99-Ultra ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ ਨੂੰ 12GB LPDDR4X RAM ਅਤੇ 512 GB UFS 2.2 ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋ ਸ਼ੇਅਰ ਕੀਤੇ ਗਏ ਟੀਜ਼ਰ ਤੋਂ ਪਤਾ ਲੱਗਦਾ ਹੈ ਕਿ POCO M6 Pro 4G ਨੂੰ ਕੰਪਨੀ 67 ਵਾਟ ਟਰਬੋਚਾਰਜਿੰਗ ਬੈਟਰੀ ਅਤੇ 64MP ਟ੍ਰਿਪਲ ਕੈਮਰੇ ਦੇ ਨਾਲ ਲਿਆ ਸਕਦੀ ਹੈ।
-
Faster loading! 😎Reach new performance limits with smoother gameplay and a highly accurate reaction time. #POCOX6Pro. #TheUltimatePredator
— POCO India (@IndiaPOCO) January 6, 2024 " class="align-text-top noRightClick twitterSection" data="
Global launch on 11th Jan, 5:30 PM on @flipkart.
Know More👉https://t.co/fphzmstxmi #POCOIndia #POCO #MadeOfMad #Flipkart pic.twitter.com/4Z0FsGexkD
">Faster loading! 😎Reach new performance limits with smoother gameplay and a highly accurate reaction time. #POCOX6Pro. #TheUltimatePredator
— POCO India (@IndiaPOCO) January 6, 2024
Global launch on 11th Jan, 5:30 PM on @flipkart.
Know More👉https://t.co/fphzmstxmi #POCOIndia #POCO #MadeOfMad #Flipkart pic.twitter.com/4Z0FsGexkDFaster loading! 😎Reach new performance limits with smoother gameplay and a highly accurate reaction time. #POCOX6Pro. #TheUltimatePredator
— POCO India (@IndiaPOCO) January 6, 2024
Global launch on 11th Jan, 5:30 PM on @flipkart.
Know More👉https://t.co/fphzmstxmi #POCOIndia #POCO #MadeOfMad #Flipkart pic.twitter.com/4Z0FsGexkD
POCO X6 ਸੀਰੀਜ਼ ਦੀ ਲਾਂਚ ਡੇਟ: ਇਸ ਤੋਂ ਇਲਾਵਾ, POCO ਆਪਣੇ ਗ੍ਰਾਹਕਾਂ ਲਈ POCO X6 ਸੀਰੀਜ਼ ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ POCO M6 Pro 4G ਸਮਾਰਟਫੋਨ ਦੇ ਨਾਲ 11 ਜਨਵਰੀ ਨੂੰ ਹੀ ਲਾਂਚ ਕੀਤਾ ਜਾਵੇਗਾ। POCO X6 ਸੀਰੀਜ਼ 'ਚ POCO X6 ਅਤੇ POCO X6 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਾਂਚਿੰਗ ਤੋਂ ਪਹਿਲਾ ਹੀ ਇਸ ਸੀਰੀਜ਼ ਦੇ ਕੁਝ ਫੀਚਰਸ ਸਾਹਮਣੇ ਆ ਚੁੱਕੇ ਹਨ। ਲੀਕ ਹੋਏ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ POCO X6 ਸਮਾਰਟਫੋਨ 'ਚ 6.67 ਇੰਚ ਦੀ AMOLED 1.5K LTPS ਡਿਸਪਲੇ ਮਿਲ ਸਕਦੀ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ POCO X6 ਸਮਾਰਟਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ LPDDR5 ਰੈਮ ਅਤੇ UFS 3.1 ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, POCO X6 ਪ੍ਰੋ ਸਮਾਰਟਫੋਨ 'ਚ ਮੀਡੀਆਟੇਕ Dimension 8300 ਅਲਟ੍ਰਾ ਚਿਪਸੈੱਟ ਦੇ ਨਾਲ 12GB ਰੈਮ ਅਤੇ 512GB ਸਟੋਰੇਜ ਮਿਲਣ ਦੀ ਉਮੀਦ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ POCO X6 ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 64MP ਦਾ ਪ੍ਰਾਈਮਰੀ ਸੈਂਸਰ, 13MP ਦਾ ਅਲਟ੍ਰਾਵਾਈਡ ਸੈਂਸਰ ਅਤੇ 2MP ਵਾਧੂ ਯੂਨਿਟ ਸ਼ਾਮਲ ਹੈ ਅਤੇ POCO X6 ਪ੍ਰੋ ਸਮਾਰਟਫੋਨ 'ਚ OIS ਦੇ ਨਾਲ 67MP ਦਾ ਪ੍ਰਾਈਮਰੀ ਸੈਂਸਰ, 8MP ਦਾ ਅਲਟ੍ਰਾਵਾਈਡ ਲੈਂਸ ਅਤੇ 2MP ਦਾ ਮੈਕਰੋ ਲੈਂਸ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।