ਹੈਦਰਾਬਾਦ: Infinix ਆਪਣੇ ਗ੍ਰਾਹਕਾਂ ਲਈ Infinix Smart 8 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। Infinix Smart 8 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਆਨਲਾਈਨ ਸ਼ਾਪਿੰਗ ਵੈੱਬਸਾਈਟ 'ਤੇ Infinix Smart 8 ਦਾ ਪੇਜ ਲਾਈਵ ਹੋ ਚੁੱਕਾ ਹੈ। ਇਸ ਪੇਜ ਰਾਹੀ ਫੋਨ ਦੇ ਫੀਚਰਸ, ਲਾਂਚਿੰਗ ਡੇਟ ਅਤੇ ਕੀਮਤ ਨੂੰ ਲੈ ਕੇ ਸੰਕੇਤ ਦਿੱਤੇ ਗਏ ਹਨ।
-
Infinix Smart 8 to launch in India on January 13th, will be priced less than ₹7000.#nfinix #InfinixSmart8 pic.twitter.com/bQdQlQMBK8
— Mukul Sharma (@stufflistings) January 8, 2024 " class="align-text-top noRightClick twitterSection" data="
">Infinix Smart 8 to launch in India on January 13th, will be priced less than ₹7000.#nfinix #InfinixSmart8 pic.twitter.com/bQdQlQMBK8
— Mukul Sharma (@stufflistings) January 8, 2024Infinix Smart 8 to launch in India on January 13th, will be priced less than ₹7000.#nfinix #InfinixSmart8 pic.twitter.com/bQdQlQMBK8
— Mukul Sharma (@stufflistings) January 8, 2024
Infinix Smart 8 ਸਮਾਰਟਫੋਨ ਦੀ ਲਾਂਚ ਮਿਤੀ: Infinix Smart 8 ਸਮਾਰਟਫੋਨ ਨੂੰ ਕੰਪਨੀ ਭਾਰਤ 'ਚ 13 ਜਨਵਰੀ ਵਾਲੇ ਦਿਨ ਦੁਪਹਿਰ 12 ਵਜੇ ਲਾਂਚ ਕਰੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਸ ਫੋਨ ਦੇ ਚਾਰ ਅੱਖਰਾਂ ਦੇ ਪ੍ਰਾਈਸ 'ਚ ਪਹਿਲੇ ਅੱਖਰ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੋਨ ਨੂੰ 6xxx ਰੁਪਏ ਦੇ ਲਾਂਚ ਪ੍ਰਾਈਸ ਦੇ ਨਾਲ ਖਰੀਦਣ ਦਾ ਮੌਕਾ ਮਿਲੇਗਾ। ਜਿਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ Infinix Smart 8 ਸਮਾਰਟਫੋਨ ਨੂੰ 7 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ।
Infinix Smart 8 ਸਮਾਰਟਫੋਨ ਦੇ ਫੀਚਰਸ: Infinix Smart 8 ਸਮਾਰਟਫੋਨ ਦੇ ਫੀਚਰਸ 'ਚ ਕੈਮਰੇ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਇਸ ਨਵੇਂ ਸਮਾਰਟਫੋਨ ਨੂੰ 50MP ਕੈਮਰੇ ਦੇ ਨਾਲ ਲਿਆਉਣ ਜਾ ਰਹੀ ਹੈ ਅਤੇ ਸੈਲਫ਼ੀ ਲਈ 8MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ ਦੀ ਰੈਮ ਅਤੇ ਸਟੋਰੇਜ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ। Infinix Smart 8 ਸਮਾਰਟਫੋਨ ਨੂੰ 8GB ਰੈਮ ਅਤੇ 64GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Infinix Smart 8 ਸਮਾਰਟਫੋਨ ਨੂੰ ਚਾਰ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਮੈਜਿਕ ਰਿੰਗ ਫੀਚਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਆਈਫੋਨ 'ਚ ਵੀ ਮਿਲਦਾ ਹੈ।
Motorola Razr 40 Ultra ਦੀ ਪਹਿਲੀ ਸੇਲ: ਇਸ ਤੋਂ ਇਲਾਵਾ, Motorola ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ Motorola Razr 40 Ultra ਫੋਨ ਨੂੰ ਨਵੇਂ Peach ਕਲਰ ਆਪਸ਼ਨ 'ਚ ਪੇਸ਼ ਕੀਤਾ ਸੀ। ਹੁਣ ਕੰਪਨੀ ਭਾਰਤੀ ਗ੍ਰਾਹਕਾਂ ਨੂੰ Motorola Razr 40 Ultra ਸਮਾਰਟਫੋਨ ਨੂੰ ਨਵੇਂ ਕਲਰ 'ਚ ਖਰੀਦਣ ਦਾ ਮੌਕਾ ਦੇ ਰਹੀ ਹੈ। ਕੰਪਨੀ ਨੇ Motorola Razr 40 Ultra ਫੋਨ ਦੇ Peach ਕਲਰ ਮਾਡਲ ਦੀ ਪਹਿਲੀ ਸੇਲ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 12 ਜਨਵਰੀ ਨੂੰ ਸ਼ੁਰੂ ਹੋਣ ਜਾ ਰਹੀ ਹੈ।