ਹੈਦਰਾਬਾਦ: Honor ਵੱਲੋ ਆਪਣੀ ਨਵੀਂ ਸੀਰੀਜ਼ Honor 100 ਦੀ ਲਾਂਚ ਡਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਸੀਰੀਜ਼ 23 ਨਵੰਬਰ ਨੂੰ ਲਾਂਚ ਹੋਵੇਗੀ। ਇਸ ਸੀਰੀਜ਼ 'ਚ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਜਾਣਗੇ। Honor 100 ਸੀਰੀਜ਼ 'ਚ Honor 100 ਅਤੇ Honor 100 ਪ੍ਰੋ ਸਮਾਰਟਫੋਨ ਸ਼ਾਮਲ ਹਨ। Honor 100 ਸੀਰੀਜ਼ ਦੇ ਨਵੇਂ ਸਮਾਰਟਫੋਨ ਕੰਪਨੀ ਨੇ ਆਪਣੀ ਅਧਿਕਾਰਿਤ ਚੀਨ ਸਾਈਟ 'ਤੇ ਲਿਸਟ ਕੀਤੇ ਹਨ। Honor 100 ਸੀਰੀਜ਼ ਦੀ ਲਾਂਚ ਡੇਟ ਦੇ ਨਾਲ ਹੀ ਇਸਦੇ ਡਿਜ਼ਾਈਨ ਵੀ ਸਾਹਮਣੇ ਆ ਗਏ ਹਨ।
Honor 100 ਸੀਰੀਜ਼ ਦੀ ਜਾਣਕਾਰੀ ਆਈ ਸਾਹਮਣੇ: Honor 100 ਅਤੇ Honor 100 ਪ੍ਰੋ ਨੂੰ ਰਿਜ਼ਰਵੇਸ਼ਨ ਲਈ ਪੇਸ਼ ਕਰ ਦਿੱਤਾ ਗਿਆ ਹੈ। ਗ੍ਰਾਹਕ ਨਵੇਂ ਫੋਨਾਂ ਨੂੰ Honor Mall ਦੇ ਨਾਲ ਰਿਜ਼ਰਵ ਕਰ ਸਕਦੇ ਹਨ। ਇਸ ਸਮਾਰਟਫੋਨ ਦੇ ਫਰੰਟ ਅਤੇ ਬੈਕ ਦੇ ਡਿਜ਼ਾਈਨ ਸਾਹਮਣੇ ਆ ਗਏ ਹਨ। ਇਨ੍ਹਾਂ ਦੋਨੋ ਹੀ ਫੋਨਾਂ ਨੂੰ ਵਾਈਟ ਅਤੇ ਪਰਪਲ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। Honor 100 ਅਤੇ Honor 100 ਪ੍ਰੋ 'ਚ OLED ਪੈਨਲ ਨੂੰ ਦੇਖਿਆ ਜਾ ਰਿਹਾ ਹੈ। ਇਸ ਸੀਰੀਜ਼ ਨੂੰ ਫਰੰਟ ਕੈਮਰੇ ਦੇ ਨਾਲ ਇੱਕ ਛੋਟੇ ਕਟਆਊਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Honor 100 ਪ੍ਰੋ ਸਮਾਰਟਫੋਨ 'ਚ ਦੋਹਰਾ ਫਰੰਟ ਫੇਸਿੰਗ ਕੈਮਰਾ ਮਿਲ ਸਕਦਾ ਹੈ। Honor 100 ਸੀਰੀਜ਼ ਦੇ ਨਵੇਂ ਸਮਾਰਟਫੋਨ 'ਚ OIS-ਸਮਰੱਥ 50MP ਦਾ ਪ੍ਰਾਈਮਰੀ ਕੈਮਰਾ ਮਿਲਣ ਦੀ ਉਮੀਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Honor 100 ਸੀਰੀਜ਼ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ।
vivo X100 ਸੀਰੀਜ਼ ਹੋਈ ਲਾਂਚ: vivo ਨੇ ਆਪਣੇ ਯੂਜ਼ਰਸ ਲਈ vivo X100 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ vivo X100 ਅਤੇ vivo X100 Pro ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਨੂੰ ਮੀਡੀਆਟੇਕ Dimensity 9300 ਦੇ ਨਾਲ ਲਿਆਂਦਾ ਗਿਆ ਹੈ। ਇਸ ਸਮਾਰਟਫੋਨ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। vivo X100 ਸੀਰੀਜ਼ ਫਿਲਹਾਲ ਚੀਨ 'ਚ ਲਾਂਚ ਹੋਈ ਹੈ। ਇਸ ਸੀਰੀਜ਼ ਦੀ ਪਹਿਲੀ ਸੇਲ 21 ਨਵੰਬਰ ਤੋਂ ਸ਼ੁਰੂ ਹੋਵੇਗੀ।