ਹੈਦਰਾਬਾਦ: Samsung Galaxy Z Fold ਅਤੇ Z Flip 5 ਅੱਜ ਪਹਿਲੀ ਵਾਰ ਭਾਰਤ 'ਚ ਵਿਕਰੀ ਲਈ ਉਪਲਬਧ ਹੋਣਗੇ। ਇਨ੍ਹਾਂ ਸਮਾਰਟਫੋਨਸ ਨੂੰ ਪਿਛਲੇ ਮਹੀਨੇ Galaxy UnPacked Event ਦੇ ਦੌਰਾਨ ਗਲੈਕਸੀ ਟੈਬ S9 ਸੀਰੀਜ ਅਤੇ ਗਲੈਕਸੀ ਵਾਚ 6 ਲਾਈਨਅੱਪ ਦੇ ਨਾਲ ਲਾਂਚ ਕੀਤਾ ਗਿਆ ਸੀ।
Samsung Galaxy Z Fold 5 ਦੀ ਕੀਮਤ: ਭਾਰਤ 'ਚ Samsung Galaxy Z Fold 5 ਦੇ 128GB ਰੈਮ+256GB ਸਟੋਰੇਜ ਦੀ ਕੀਮਤ 1,54,999 ਰੁਪਏ ਤੋਂ ਸ਼ੁਰੂ ਹੁੰਦੀ ਹੈ। 512GB ਅਤੇ 1TB ਸਟੋਰੇਜ ਦੀ ਕੀਮਤ 1,64,999 ਰੁਪਏ ਅਤੇ 1,84,999 ਰੁਪਏ ਹੈ। ਇਸਨੂੰ ਕ੍ਰੀਮ, ਬਲੂ ਅਤੇ ਬਲੈਕ ਰੰਗ 'ਚ ਪੇਸ਼ ਕੀਤਾ ਗਿਆ ਹੈ।
Samsung Galaxy Z Flip 5 ਦੀ ਕੀਮਤ: Samsung Galaxy Z Flip 5 ਦੇ 8GB ਰੈਮ+256GB ਸਟੋਰੇਜ ਮਾਡਲ ਦੀ ਕੀਮਤ 99,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੂਜੇ ਪਾਸੇ 8GB ਰੈਮ+512GB ਸਟੋਰੇਜ ਦੀ ਕੀਮਤ 1,09,999 ਰੁਪਏ ਹੈ।
Samsung Galaxy Z Fold ਅਤੇ Z Flip 5 'ਤੇ ਮਿਲ ਰਹੇ ਨੇ ਇਹ ਸ਼ਾਨਦਾਰ ਆਫ਼ਰਸ: ਸ਼ੁਰੂਆਤੀ ਪੇਸ਼ਕਸ਼ਾਂ ਦੇ ਤਹਿਤ ਐਮਾਜ਼ਾਨ Samsung Galaxy Z Fold ਅਤੇ Z Flip 5 ਦੇ ਨਾਲ 9,000 ਅਤੇ 7,000 ਰੁਪਏ ਦੀ ਕੂਪਨ-ਆਧਾਰਿਤ ਛੋਟ ਦੇ ਰਿਹਾ ਹੈ। ਫਲਿੱਪਕਾਰਟ ਅਤੇ ਐਮਾਜ਼ਾਨ ਦੋਨਾਂ 'ਤੇ HDFC ਬੈਂਕ ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ EMI ਲੈਣ ਦੇਣ ਦਾ ਇਸਤੇਮਾਲ ਕਰਕੇ ਕੀਤੀ ਗਈ ਖਰੀਦਦਾਰੀ 'ਤੇ 8,000 ਰੁਪਏ ਦੀ ਛੋਟ ਮਿਲ ਰਹੀ ਹੈ।
Samsung Galaxy Z Fold ਦੇ ਫੀਚਰਸ: Samsung Galaxy Z Fold 5 'ਚ 7.6 ਇੰਚ QXGA+AMOLED 2X ਫਲੈਕਸ ਡਿਸਪਲੇ ਹੈ। ਇਸ ਵਿੱਚ 1Hz ਤੋਂ 120Hz ਤੱਕ ਦੀ ਅਨੁਕੂਲ ਰਿਫ੍ਰੇਸ਼ ਦਰ ਹੈ। ਇਸ ਵਿੱਚ ਬਾਹਰੀ 6.2 ਇੰਚ ਫੁੱਲ HD+AMOLED 2X ਡਿਸਪਲੇ ਵੀ ਹੈ। Samsung Galaxy Z Fold 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਹੈ, ਜਿਸ ਵਿੱਚ 50MP ਦਾ ਵਾਈਡ ਐਂਗਲ ਕੈਮਰਾ, 12MP ਦਾ ਅਲਟਰਾ ਵਾਈਡ ਐਂਗਲ ਕੈਮਰਾ ਅਤੇ 10MP ਦਾ ਟੈਲੀਫੋਟੋ ਕੈਮਰਾ ਹੈ। ਇਸ ਵਿੱਚ ਕਵਰ ਡਿਸਪਲੇ 'ਤੇ 10 ਮੈਗਾਪਿਕਸਲ ਦਾ ਕੈਮਰਾ ਵੀ ਸ਼ਾਮਲ ਹੈ।
Samsung Galaxy Z Flip 5 ਦੇ ਫੀਚਰਸ: Samsung Galaxy Z Flip 5 ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ 120Hz ਅਨੁਕੂਲ ਰਿਫ੍ਰੇਸ਼ ਦਰ ਦੇ ਨਾਲ 6.7 ਇੰਚ ਦਾ ਫੁੱਲ HD+AMOLED 2X ਫਲੈਕਸ ਇਨਰ ਡਿਸਪਲੇ ਹੈ। ਇਸ ਵਿੱਚ 60Hz ਦੇ ਰਿਫ੍ਰੇਸ਼ ਦਰ ਦੇ ਨਾਲ 3.4 ਇੰਚ ਦਾ ਸੂਪਰ AMOLED ਫੋਲਡਰ ਅਕਾਰ ਦਾ ਕਵਰ ਡਿਸਪਲੇ ਹੈ। Samsung Galaxy Z Flip ਵਿੱਚ ਇੱਕ ਦੋਹਰਾ ਕੈਮਰਾ ਹੈ, ਜਿਸ ਵਿੱਚ 12MP ਦਾ ਅਲਟਰਾ ਲਾਈਡ ਪ੍ਰਾਈਮਰੀ ਸੈਂਸਰ ਅਤੇ OIS ਸਪੋਰਟ ਦੇ ਨਾਲ 12MP ਦਾ ਵਾਈਡ ਐਂਗਲ ਕੈਮਰਾ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲ ਲਈ 10MP ਦਾ ਕੈਮਰਾ ਦਿੱਤਾ ਗਿਆ ਹੈ।