ਹੈਦਰਾਬਾਦ: Oppo ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Oppo Reno 11 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ ਦੇ ਸਮਾਰਟਫੋਨ Oppo Reno 11 Pro 5G ਦੀ ਕੱਲ੍ਹ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। Oppo Reno 11 ਸੀਰੀਜ਼ 'ਚ Oppo Reno 11 ਅਤੇ Oppo Reno 11 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ 40,000 ਰੁਪਏ ਤੋਂ ਘਟ ਰੱਖੀ ਗਈ ਹੈ।
-
Get ready to redefine your photography experience with #OPPOReno11Pro #5G
— OPPO India (@OPPOIndia) January 12, 2024 " class="align-text-top noRightClick twitterSection" data="
With cutting-edge features and sleek design, your perfect travel companion, #ThePortraitExpert is here at just Rs.39,999! Available from 18th January
Pre-order Now: https://t.co/5odXGg6OX9
">Get ready to redefine your photography experience with #OPPOReno11Pro #5G
— OPPO India (@OPPOIndia) January 12, 2024
With cutting-edge features and sleek design, your perfect travel companion, #ThePortraitExpert is here at just Rs.39,999! Available from 18th January
Pre-order Now: https://t.co/5odXGg6OX9Get ready to redefine your photography experience with #OPPOReno11Pro #5G
— OPPO India (@OPPOIndia) January 12, 2024
With cutting-edge features and sleek design, your perfect travel companion, #ThePortraitExpert is here at just Rs.39,999! Available from 18th January
Pre-order Now: https://t.co/5odXGg6OX9
Oppo Reno 11 ਪ੍ਰੋ 5G ਦੀ ਕੀਮਤ: Oppo Reno 11 ਪ੍ਰੋ 5G ਸਮਾਰਟਫੋਨ ਦੀ ਕੀਮਤ 39,999 ਰੁਪਏ ਹੈ। ਇਸ ਸਮਾਰਟਫੋਨ ਦੀ ਸੇਲ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ। Oppo Reno 11 ਪ੍ਰੋ 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ, Oppo ਈ-ਸਟੋਰ ਅਤੇ ਮੇਨਲਾਈਨ ਰਿਟੇਲ ਆਊਟਲੇਟਸ ਤੋਂ ਖਰੀਦ ਸਕਦੇ ਹੋ।
-
🏠 Control your home from your phone
— OPPO (@oppo) January 17, 2024 " class="align-text-top noRightClick twitterSection" data="
From turning down your AC to turning up your TV, all it takes is a tap on your #OPPOReno11Series5G pic.twitter.com/YWHLfNtbKd
">🏠 Control your home from your phone
— OPPO (@oppo) January 17, 2024
From turning down your AC to turning up your TV, all it takes is a tap on your #OPPOReno11Series5G pic.twitter.com/YWHLfNtbKd🏠 Control your home from your phone
— OPPO (@oppo) January 17, 2024
From turning down your AC to turning up your TV, all it takes is a tap on your #OPPOReno11Series5G pic.twitter.com/YWHLfNtbKd
Oppo Reno 11 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Oppo Reno 11 ਸੀਰੀਜ਼ 'ਚ 6.70 ਇੰਚ ਦੀ ਫੁੱਲ HD+OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੀ ਪੀਕ ਬ੍ਰਾਈਟਨੈੱਸ, HDR 10+ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ Oppo Reno 11 'ਚ ਮੀਡੀਆਟੇਕ Dimension 7050 ਚਿਪਸੈੱਟ, ਜਦਕਿ Oppo Reno 11 ਪ੍ਰੋ 5G 'ਚ ਮੀਡੀਆਟੇਕ Dimension 8200 ਚਿਪਸੈੱਟ ਦਿੱਤੀ ਗਈ ਹੈ। Oppo Reno 11 ਦੇ 8GB ਮਾਡਲ ਨੂੰ LPDDR4X ਰੈਮ ਅਤੇ 256GB ਤੱਕ ਦੀ ਸਟੋਰੇਜ ਅਤੇ Oppo Reno 11 ਪ੍ਰੋ 5G ਨੂੰ 12GB LPDDR5X ਰੈਮ ਅਤੇ 256GB UFS 3.1 ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਸੀਰੀਜ਼ 'ਚ ਟ੍ਰਿਪਲ ਰਿਅਰ ਕੈਮਰਾ ਮਿਲਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ ਸ਼ਾਮਲ ਹੈ, ਜਦਕਿ Oppo Reno 11 ਪ੍ਰੋ 5G 'ਚ 32MP ਦਾ ਟੈਲੀਫੋਟੋ ਸੈਂਸਰ ਅਤੇ 8MP ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਸੀਰੀਜ਼ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। Oppo Reno 11 ਪ੍ਰੋ 5G 'ਚ 4,700mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 80 ਵਾਟ ਦੀ ਸੂਪਰ ਫਲੈਸ਼ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ, ਜਦਕਿ Oppo Reno 11 5G 'ਚ 4,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਸੂਪਰ ਫਲੈਸ਼ ਚਾਰਜ਼ ਨੂੰ ਸਪੋਰਟ ਕਰਦੀ ਹੈ।
Oppo Reno 11 ਦੀ ਪਹਿਲੀ ਸੇਲ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Oppo Reno 11 ਦੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 29,000 ਰੁਪਏ, 256GB ਮਾਡਲ ਦੀ ਕੀਮਤ 31,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਦੀ ਸੇਲ 25 ਜਨਵਰੀ ਤੋਂ ਸ਼ੁਰੂ ਹੋਵੇਗੀ।