ਹੈਦਰਾਬਾਦ: ਸੈਮਸੰਗ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਕੰਪਨੀ ਇੱਕ ਨਵਾਂ ਫੀਚਰ ਰੋਲਆਊਟ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਬਿਨ੍ਹਾਂ ਕੁਝ ਬੋਲੇ ਆਉਣ ਵਾਲੀਆਂ ਕਾਲਾਂ ਦਾ ਜਵਾਬ ਦੇ ਸਕੋਗੇ। ਸੈਮਸੰਗ ਦੇ ਇਸ ਫੀਚਰ ਦਾ ਨਾਂ 'Bixby Text Call' ਹੈ। ਇਹ ਫੀਚਰ ਇਸ ਸਾਲ ਦੀ ਸ਼ੁਰੂਆਤ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਫੀਚਰ ਨੂੰ ਭਾਰਤ 'ਚ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਹ ਫੀਚਰ ਆਉਣ ਵਾਲੀਆਂ ਕਾਲਾਂ ਨੂੰ ਟੈਕਸਟ ਚੈਟ 'ਚ ਬਦਲ ਦਿੰਦਾ ਹੈ। Bixby Text Call ਫੀਚਰ ਨੂੰ ਐਕਟਿਵ ਕਰਨ ਤੋਂ ਬਾਅਦ ਯੂਜ਼ਰਸ ਨੂੰ ਆਉਣ ਵਾਲੀਆਂ ਕਾਲਾਂ ਦੀ ਸਕ੍ਰੀਨ 'ਤੇ ਨਾਰਮਲ ਫੋਨ ਚੁੱਕਣ ਵਾਲੇ ਬਟਨ ਦੇ ਕੋਲ ਇੱਕ ਹੋਰ ਬਟਨ ਨਜ਼ਰ ਆਵੇਗਾ।
ਟੈਕਸਟ ਨੂੰ ਵਾਈਸ 'ਚ ਬਦਲੇਗਾ Bixby Text Call ਫੀਚਰ: ਇਹ ਫੀਚਰ ਯੂਜ਼ਰਸ ਨੂੰ ਵਾਈਸ ਕਾਲ ਦੀ ਜਗ੍ਹਾਂ ਟੈਕਸਟ ਚੈਟ ਨੂੰ ਚੁਣਨ ਦਾ ਆਪਸ਼ਨ ਦੇਵੇਗਾ। ਟੈਕਸਟ ਕਾਲ ਨੂੰ ਸ਼ੁਰੂ ਕਰਨ 'ਤੇ ਤੁਹਾਨੂੰ ਟੈਕਸਟ 'ਚ ਕਾਲਰ ਦੇ ਸ਼ਬਦ ਟੈਕਸਟ ਦੇ ਰੂਪ 'ਚ ਦਿਖਾਈ ਦੇਣਗੇ। ਤੁਸੀਂ ਮੈਸੇਜ ਟਾਈਪ ਕਰਕੇ ਟੈਕਸਟ ਕਾਲ ਦਾ ਰਿਪਲਾਈ ਕਰ ਸਕਦੇ ਹੋ। ਰਿਪਲਾਈ ਲਈ ਤੁਸੀਂ ਪਹਿਲਾ ਤੋਂ ਹੀ ਲਿਖੇ ਹੋਏ ਜਵਾਬਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਤੁਹਾਡੇ ਟੈਕਸਟ ਮੈਸੇਜ ਨੂੰ Bixby Text Call ਫੀਚਰ ਆਵਾਜ਼ 'ਚ ਬਦਲ ਦੇਵੇਗਾ।
- Realme 11 Pro 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਐਮਾਜ਼ਾਨ ਸੇਲ 'ਚ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ
- Flipkart ਦਿਵਾਲੀ ਸੇਲ 'ਚ ਇਨ੍ਹਾਂ ਆਈਫੋਨਾਂ 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ, ਘਟ ਕੀਮਤ 'ਚ ਆਈਫੋਨ ਖਰੀਦਣ ਦਾ ਪਾਓ ਮੌਕਾ
- iPhone 15 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਹੁਣ ਆਈਫੋਨ 16 ਸੀਰੀਜ਼ ਵੀ ਹੋ ਸਕਦੀ ਲਾਂਚ, ਕੰਪਨੀ iPhone 16 Pro Max 'ਚ ਕਰ ਸਕਦੀ ਹੈ ਕਈ ਬਦਲਾਅ
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਾਂ 'ਚ ਮਿਲੇਗਾ Bixby Text Call ਫੀਚਰ: Samsung Galaxy Fold 5, Samsung Galaxy Flip 5, Samsung Galaxy Fold 4, Samsung Galaxy Flip 4, Samsung Galaxy Fold 3, Samsung Galaxy Flip 3, Samsung Galaxy Fold 2, Samsung Galaxy Flip 2, Samsung galaxy Flip 5G, Samsung galaxy Fold 5G, Samsung galaxy S23,Samsung galaxy S23+, Samsung galaxy S23 Ultra galaxy S22, Samsung galaxy Ultra S22+, Samsung galaxy S20, Samsung galaxy S20+, Samsung galaxy A34,Samsung galaxy A54, Samsung galaxy A52s, Samsung galaxy A825G, Samsung galaxy A53 5G, Samsung galaxy A33 5G, Samsung galaxy S20 FE, Samsung galaxy Note 20,Samsung galaxy 20+, Samsung galaxy A71 5G ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ Bixby Text Call ਫੀਚਰ ਮਿਲੇਗਾ।