ਹੈਦਰਾਬਾਦ: ਮੈਸੇਜ਼ਿੰਗ ਐਪ ਟੈਲੀਗ੍ਰਾਮ ਨੇ ਹਾਲ ਹੀ ਵਿੱਚ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਇਨ੍ਹਾਂ ਫੀਚਰਸ 'ਚ ਯੂਜ਼ਰਸ ਨੂੰ ਸਟੋਰੀ ਅਤੇ ਕਈ ਨਵੇਂ ਸਟੀਕਰਸ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਟੈਲੀਗ੍ਰਾਮ ਰਾਹੀ ਤੁਸੀਂ ਮੈਸੇਜ, ਵੀਡੀਓ ਅਤੇ ਫੋਟੋ ਇੱਕ-ਦੂਜੇ ਨੂੰ ਭੇਜ ਸਕਦੇ ਹੋ। ਟੈਲੀਗ੍ਰਾਮ ਯੂਜ਼ਰ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਹੀ ਹੈ।
ਟੈਲੀਗ੍ਰਾਮ ਯੂਜ਼ਰਸ ਨੂੰ ਮਿਲੇਗਾ ਇਹ ਨਵਾਂ ਫੀਚਰ: ਟੈਲੀਗ੍ਰਾਮ ਯੂਜ਼ਰਸ ਹੁਣ viewvans ਮੋਡ 'ਚ ਫੋਟੋ ਅਤੇ ਵੀਡੀਓ ਸ਼ੇਅਰ ਕਰ ਸਕਣਗੇ। ਇਸਦੇ ਨਾਲ ਹੀ ਸਟੋਰੀਜ਼ ਨੂੰ ਹੁਣ ਟੈਲੀਗ੍ਰਾਮ ਦੇ ਚੈਨਲ 'ਤੇ ਵੀ ਅਪਲੋਡ ਕੀਤਾ ਜਾ ਸਕੇਗਾ। ਟੈਲੀਗ੍ਰਾਮ ਸਟੋਰੀਜ਼ ਨੂੰ 6, 12, 24 ਅਤੇ 48 ਘੰਟੇ ਲਈ ਅਪਡੇਟ ਕੀਤਾ ਜਾ ਸਕੇਗਾ। ਟੈਲੀਗ੍ਰਾਮ ਦੇ ਪ੍ਰੀਮੀਅਮ ਯੂਜ਼ਰਸ ਸਟੋਰੀਜ਼ ਨੂੰ ਪ੍ਰੋਮੋਟ ਕਰ ਸਕਣਗੇ। ਸਟੋਰੀਜ਼ ਨੂੰ ਬੂਸਟ ਕਰਨ ਲਈ ਤੁਸੀਂ Chennel Info> More>Statistics>Boosts ਚੈੱਕ ਕਰ ਸਕਦੇ ਹੋ। ਫ੍ਰੀ ਟੈਲੀਗ੍ਰਾਮ ਯੂਜ਼ਰਸ ਇੱਕ ਸਟੋਰੀ 'ਤੇ ਇੱਕ ਦਿਨ 'ਚ ਇੱਕ ਹੀ ਸਟੀਕਰ ਰਾਹੀ ਰਿਏਕਸ਼ਨ ਦੇ ਸਕਣਗੇ ਜਦਕਿ ਪ੍ਰੀਮੀਅਮ ਯੂਜ਼ਰਸ ਲਈ 5 ਵਾਰ ਰਿਏਕਸ਼ਨ ਦੇਣ ਦਾ ਆਪਸ਼ਨ ਉਪਲਬਧ ਹੋਵੇਗਾ। ਇਸਦੇ ਨਾਲ ਹੀ ਸਟੋਰੀ 'ਤੇ ਮਿਊਜ਼ਿਕ ਐਡ ਕਰਨ ਲਈ ਤੁਸੀਂ ਫੋਨ ਦੀ ਗੈਲਰੀ ਦੀ ਮਦਦ ਲੈ ਸਕਦੇ ਹੋ।
ਟੈਲੀਗ੍ਰਾਮ ਦਾ Security ਫੀਚਰ: ਨਵੇਂ ਅਪਡੇਟ ਤੋਂ ਬਾਅਦ ਟੈਲੀਗ੍ਰਾਮ ਹਰ ਵਾਰ ਨਵੀਂ ਡਿਵਾਈਸ 'ਤੇ ਲੌਗਿਨ ਦੇ ਦੌਰਾਨ ਯੂਜ਼ਰਸ ਨੂੰ ਅਲਰਟ ਭੇਜੇਗਾ। ਕੰਪਨੀ ਨੇ ਨਵਾਂ Security ਫੀਚਰ ਵੀ ਜਾਰੀ ਕੀਤਾ ਹੈ। ਇਸਦੀ ਮਦਦ ਨਾਲ ਤੁਸੀਂ ਹੁਣ Two Factor Authentication ਨੂੰ ਆਨ ਕਰ ਸਕਦੇ ਹੋ।