ਹੈਦਰਾਬਾਦ: ਟੈਲੀਗ੍ਰਾਮ ਨੇ ਆਪਣੀ 10ਵੀਂ ਵਰ੍ਹੇਗੰਢ ਮੌਕੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਨਵੇਂ ਫੀਚਰ ਵਿੱਚ ਯੂਜ਼ਰਸ ਕੋਲ ਸਟੋਰੀਜ਼ ਨੂੰ ਲਾਈਵ ਕਰਨ ਤੋਂ ਬਾਅਦ ਸਟੋਰੀ ਨੂੰ ਐਡਿਟ ਕਰਨ ਦਾ ਆਪਸ਼ਨ ਹੋਵੇਗਾ। ਇਹ ਫੀਚਰ ਇੰਸਟਾਗ੍ਰਾਮ, ਸਨੈਪਚੈਟ, ਫੇਸਬੁੱਕ ਅਤੇ ਟਿਕਟਾਕ 'ਤੇ ਉਪਲਬਧ ਨਹੀਂ ਹੈ।
ਟੈਲੀਗ੍ਰਾਮ ਯੂਜ਼ਰਸ ਨੂੰ ਮਿਲੇਗੀ ਇਹ ਸੁਵਿਧਾ: ਖਬਰ ਅਨੁਸਾਰ, ਕੰਪਨੀ ਨੇ ਦੱਸਿਆ ਹੈ ਕਿ ਸੋਸ਼ਲ ਮੀਡੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਤੁਸੀਂ ਆਪਣੀ ਸਟੋਰੀ ਦੇ ਕਿਸੇ ਵੀ ਹਿੱਸੇ ਨੂੰ ਕਿਸੇ ਵੀ ਸਮੇਂ ਅਪਡੇਟ ਕਰ ਸਕਦੇ ਹੋ। ਬਿਨ੍ਹਾਂ ਸਟੋਰੀ ਨੂੰ ਹਟਾਏ ਅਤੇ ਦੁਬਾਰਾ ਪੋਸਟ ਕੀਤੇ ਤੁਸੀਂ ਅਜਿਹਾ ਕਰ ਸਕੋਗੇ। ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਸਟੋਰੀ ਦਾ ਕੈਪਸ਼ਨ, ਆਨ ਸਕ੍ਰੀਨ ਟੈਕਸਟ, ਸਟਿੱਕਰ ਜਾਂ ਹੋਰ ਵੀ ਬਹੁਤ ਕੁਝ ਬਦਲ ਸਕਦੇ ਹੋ। ਨਵੇਂ ਅੰਕੜਿਆਂ ਅਨੁਸਾਰ, ਟੈਲੀਗ੍ਰਾਮ ਦਾ ਇਸਤੇਮਾਲ ਹੁਣ 80 ਕਰੋੜ ਤੋਂ ਜ਼ਿਆਦਾ ਲੋਕ ਕਰ ਰਹੇ ਹਨ।
ਟੈਲੀਗ੍ਰਾਮ ਦੇ ਸਟੋਰੀਜ਼ ਫੀਚਰ 'ਚ ਕੀ ਹੈ ਖਾਸ?: ਸਟੋਰੀਜ਼ ਫੀਚਰ 'ਚ ਯੂਨਿਕ ਦੋਹਰਾ ਕੈਮਰਾ ਮੋਡ, ਪ੍ਰਾਈਵੇਸੀ ਸੈਟਿੰਗ ਸਮੇਤ ਬਹੁਤ ਕੁਝ ਖਾਸ ਹੈ। ਸਟੋਰੀਜ਼ ਤੁਹਾਡੀ ਸਕ੍ਰੀਨ ਦੇ ਟਾਪ 'ਤੇ ਇੱਕ ਸੈਕਸ਼ਨ 'ਚ ਸ਼ੋਅ ਹੁੰਦੀ ਹੈ। ਇਸ ਲਈ ਤੁਸੀਂ ਅਜੇ ਵੀ ਆਪਣੀ ਚੈਟ ਲਿਸਟ ਅਤੇ ਫੋਲਡਰਸ ਦੀ ਪੂਰੀ ਲੰਬਾਈ ਦੇਖ ਸਕਦੇ ਹੋ। ਮਿਲੀ ਜਾਣਕਾਰੀ ਅਨੁਸਾਰ, ਯੂਜ਼ਰਸ ਨੂੰ ਹੋਮ ਪੇਜ 'ਤੇ ਆਪਣੇ ਸਾਰੇ ਕੰਟੈਕਟਸ ਦੀ ਸਟੋਰੀਜ਼ ਦਿਖਾਈ ਦੇਵੇਗੀ ਅਤੇ ਉਹ ਕੁਝ ਕੰਟੈਕਟਸ ਨੂੰ ਹਾਈਡ ਵੀ ਕਰ ਸਕਦੇ ਹਨ।
ਇੰਨੇ ਸਮੇਂ ਤੱਕ ਚਲ ਸਕਦੀ ਹੈ ਟੈਲੀਗ੍ਰਾਮ ਦੀ ਸਟੋਰੀ: ਸਟੋਰੀਜ਼ ਤੁਹਾਡੀ ਪਸੰਦ ਅਨੁਸਾਰ 6,12,24 ਜਾਂ 48 ਘੰਟਿਆਂ ਤੱਕ ਚਲ ਸਕਦੀ ਹੈ। ਤੁਸੀਂ ਤਸਵੀਰਾਂ ਨੂੰ ਪ੍ਰੋਫੀਈਲ 'ਤੇ ਵੀ ਪੋਸਟ ਕਰ ਸਕਦੇ ਹੋ। ਜਿੱਥੇ ਪੁਰਾਣੇ ਕੰਟੈਕਟ ਅਤੇ ਨਵੇਂ ਕਨੈਕਸ਼ਨ ਤੁਹਾਡੇ ਹਾਈਲਾਈਟ ਰੀਲਸ ਨੂੰ ਉਦੋ ਤੱਕ ਦੇਖ ਸਕਦੇ ਹਨ, ਜਦੋ ਤੱਕ ਤੁਸੀਂ ਚਾਹੁੰਦੇ ਹੋ।