ETV Bharat / science-and-technology

Tecno Pop 8 ਹੋਇਆ ਲਾਂਚ, ਘੱਟ ਕੀਮਤ 'ਚ ਖਰੀਦ ਸਕੋਗੇ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ

Tecno Pop 8 Launch: Tecno ਨੇ ਆਪਣੇ ਗ੍ਰਾਹਕਾਂ ਲਈ Tecno Pop 8 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 6,000 ਰੁਪਏ ਤੋਂ ਘਟ ਹੈ। ਇਸ ਫੋਨ ਨੂੰ ਤੁਸੀਂ 9 ਜਨਵਰੀ ਵਾਲੇ ਦਿਨ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ।

author img

By ETV Bharat Features Team

Published : Jan 4, 2024, 9:57 AM IST

Updated : Jan 4, 2024, 10:57 AM IST

Tecno Pop 8 Launch
Tecno Pop 8 Launch

ਹੈਦਰਾਬਾਦ: Tecno ਨੇ ਆਪਣੇ ਗ੍ਰਾਹਕਾਂ ਲਈ Tecno Pop 8 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚਲ ਰਹੀ ਹੈ। ਇਸ ਫੋਨ ਦੀ ਕੀਮਤ 5,999 ਰੁਪਏ ਰੱਖੀ ਗਈ ਹੈ। Tecno Pop 8 ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Tecno Pop 8 ਸਮਾਰਟਫੋਨ ਦੀ ਕੀਮਤ: Tecno Pop 8 ਸਮਾਰਟਫੋਨ ਨੂੰ 4GB+64GB ਸਟੋਰੇਜ ਵਾਲੇ ਮਾਡਲ 'ਚ ਲਾਂਚ ਕੀਤਾ ਗਿਆ ਹੈ। ਇਸ ਮਾਡਲ ਦੀ ਕੀਮਤ 6,499 ਰੁਪਏ ਰੱਖੀ ਗਈ। ਵਾਧੂ ਬੈਂਕ ਆਫ਼ਰ ਮਿਲਣ 'ਤੇ ਇਸ ਸਮਾਰਟਫੋਨ ਦੀ ਕੀਮਤ 5,999 ਰੁਪਏ ਹੋ ਜਾਵੇਗੀ। ਤੁਸੀਂ ਇਸ ਡਿਵਾਈਸ ਨੂੰ 9 ਜਨਵਰੀ ਦੇ ਦਿਨ ਐਮਾਜ਼ਾਨ ਤੋਂ ਖਰੀਦ ਸਕਦੇ ਹੋ।

Tecno Pop 8 ਸਮਾਰਟਫੋਨ ਦੇ ਫੀਚਰਸ: Tecno Pop 8 ਸਮਾਰਟਫੋਨ 'ਚ 6.56 ਇੰਚ ਦੀ HD+IPS ਡਿਸਪਲੇ ਮਿਲਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unisoc T606 ਆਕਟਾ ਕੋਰ ਚਿਪਸੈੱਟ ਮਿਲਦੀ ਹੈ, ਜਿਸਨੂੰ 8GB ਤੱਕ LPDDR4x ਰੈਮ ਅਤੇ 64GB UFS 2.2 ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 12MP ਦੋਹਰਾ AI ਰਿਅਰ ਕੈਮਰਾ ਅਤੇ 8MP AI ਸੈਲਫ਼ੀ ਕੈਮਰਾ ਸ਼ਾਮਲ ਹੈ। Tecno Pop 8 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 10ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ ਨੂੰ Mystery White, Alpenglow Gold, Magic Skin ਅਤੇ Gravity Black ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Vivo X100 ਸੀਰੀਜ਼ ਅੱਜ ਹੋਵੇਗੀ ਲਾਂਚ: Vivo ਆਪਣੇ ਗ੍ਰਾਹਕਾਂ ਲਈ Vivo X100 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਅੱਜ ਭਾਰਤ 'ਚ ਲਾਂਚ ਕੀਤਾ ਜਾਵੇਗਾ। Vivo X100 ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹਨ। ਲਾਂਚ ਤੋਂ ਪਹਿਲਾ ਹੀ Vivo X100 ਸੀਰੀਜ਼ ਕਾਫ਼ੀ ਚਰਚਾ 'ਚ ਹੈ। ਇਸ ਸੀਰੀਜ਼ ਦੇ ਫੀਚਰਸ ਵੀ ਸਾਹਮਣੇ ਆ ਚੁੱਕੇ ਹਨ। Vivo X100 ਸੀਰੀਜ਼ ਨੂੰ ਪਿਛਲੇ ਮਹੀਨੇ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ, ਜਿਸ ਕਾਰਨ Vivo X100 ਸੀਰੀਜ਼ ਦੇ ਕਈ ਫੀਚਰਸ ਸਾਹਮਣੇ ਆ ਗਏ ਹਨ।

Last Updated : Jan 4, 2024, 10:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.