ਹੈਦਰਾਬਾਦ: Tecno ਜਲਦ ਹੀ ਭਾਰਤ 'ਚ Nothing Phone 2 ਵਰਗਾ LED ਲਾਈਟ ਵਾਲਾ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਕੰਪਨੀ ਇਹ ਫੀਚਰ POVA 5 ਸੀਰੀਜ ਦੇ ਫੋਨ 'ਚ ਦੇਵੇਗੀ। ਇਸ ਬ੍ਰਾਂਡ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਹਫ਼ਤੇ POVA 5 ਸੀਰੀਜ ਦੇ ਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। Tecno ਨੇ POVA 5 ਸੀਰੀਜ ਦੇ ਕਲਰ ਅਤੇ ਕੁਝ ਫੀਚਰਸ ਦੀ ਪੁਸ਼ਟੀ ਵੀ ਕੀਤੀ ਹੈ। ਹੁਣ ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਭਾਰਤ ਵਿੱਚ Tecno Pova 5 ਸੀਰੀਜ ਦਾ ਲਾਂਚ 11 ਅਗਸਤ ਨੂੰ ਹੋਵੇਗਾ।
-
Powerhouse of Innovation awaits! 🚀
— TECNO Mobile India (@TecnoMobileInd) August 4, 2023 " class="align-text-top noRightClick twitterSection" data="
Join us at World of TECNOlogy for a grand showcase of groundbreaking products and unveiling of the highly anticipated #POVA5Series !
Get ready to be amazed from 11th Aug'23 to 13th Aug'23! 💥 #TECNOSmartphones #WorldofTECNOlogy pic.twitter.com/UnBOC4CxI8
">Powerhouse of Innovation awaits! 🚀
— TECNO Mobile India (@TecnoMobileInd) August 4, 2023
Join us at World of TECNOlogy for a grand showcase of groundbreaking products and unveiling of the highly anticipated #POVA5Series !
Get ready to be amazed from 11th Aug'23 to 13th Aug'23! 💥 #TECNOSmartphones #WorldofTECNOlogy pic.twitter.com/UnBOC4CxI8Powerhouse of Innovation awaits! 🚀
— TECNO Mobile India (@TecnoMobileInd) August 4, 2023
Join us at World of TECNOlogy for a grand showcase of groundbreaking products and unveiling of the highly anticipated #POVA5Series !
Get ready to be amazed from 11th Aug'23 to 13th Aug'23! 💥 #TECNOSmartphones #WorldofTECNOlogy pic.twitter.com/UnBOC4CxI8
ਇਸ ਦਿਨ ਲਾਂਚ ਹੋ ਸਕਦੈ Tecno Pova 5 ਸੀਰੀਜ ਦਾ ਸਮਾਰਟਫੋਨ: Tecno ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਸਮਾਰਟਫੋਨ 11 ਤੋਂ 13 ਅਗਸਤ ਦੇ ਵਿਚਕਾਰ ਲਾਂਚ ਹੋ ਸਕਦਾ ਹੈ। ਇਹ ਸਮਾਰਟਫੋਨ ਵਰਲਡ ਆਫ਼ ਤਕਨਾਲੋਜੀ ਇਵੈਂਟ 'ਚ ਲਾਂਚ ਹੋਵੇਗਾ। Pova 5 ਅਤੇ Pova 5 Pro 5G ਇਵੈਂਟ ਤੋਂ ਪਹਿਲੇ ਦਿਨ 11 ਅਗਸਤ ਨੂੰ ਲਾਂਚ ਹੋਣਗੇ।
Tecno Pova 5 ਸੀਰੀਜ ਦੇ ਫੀਚਰਸ: Tecno ਦਾ ਕਹਿਣਾ ਹੈ ਕਿ Pova 5 ਸੀਰੀਜ Gen Z ਯੂਜ਼ਰਸ ਲਈ ਹੈ। Tecno Pova 5 Pro 5G ਵਿੱਚ 3D ਟੈਕਸਚਰ ਦੇ ਨਾਲ ਮਲਟੀ ਕਲਰ ਅਤੇ LED ਬੈਕਲਾਈਟ ਡਿਜ਼ਾਈਨ ਹੈ, ਜਿਸਨੂੰ ਕੰਪਨੀ ਬ੍ਰਾਂਡ ਆਰਕ ਇੰਟਰਫੇਸ ਕਹਿ ਰਹੀ ਹੈ। ਆਰਕ ਇੰਟਰਫੇਸ ਨੂੰ ਕਾਲ, ਨੋਟੀਫਿਕੇਸ਼ਨ, ਬੈਟਰੀ ਚਾਰਜਿੰਗ ਅਤੇ ਸੰਗੀਤ ਦੇ ਨਾਲ ਸਿੰਕ ਕੀਤਾ ਜਾਵੇਗਾ। ਫੋਨ ਦਾ ਡਿਜ਼ਾਈਨ ਹਾਲ ਹੀ 'ਚ ਲਾਂਚ ਹੋਏ Nothing Phone 2 ਵਰਗਾ ਹੈ। Tecno ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ Pova 5 Pro 5G ਵਿੱਚ 120 Hz ਰਿਫ੍ਰੇਸ਼ ਦਰ ਨਾਲ 6.78 ਇੰਚ ਫੁੱਲ HD+ਡਿਸਪਲੇ ਹੋਵੇਗੀ। ਡਿਵਾਈਸ 6080 SoC ਦੁਆਰਾ ਸੰਚਾਲਿਤ ਹੋਵੇਗੀ। ਫੋਨ ਵਿੱਚ 68W ਫਾਸਟ ਚਾਰਜਿੰਗ ਦੀ ਸੁਵਿਧਾ ਹੋਵੇਗੀ। Pova 5 Pro 5G ਭਾਰਤ 'ਚ ਦੋ ਕਲਰ ਆਪਸ਼ਨ 'ਚ ਉਪਲਬਧ ਹੋਵੇਗਾ।