ਨਵੀਂ ਦਿੱਲੀ: ਆਨ-ਲਾਈਨ ਸਿੱਖਿਆ ਦੇ ਖੇਤਰ ’ਚ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ, ਘਰੇਲੂ ਸਮਾਰਟਫੋਨ ਬ੍ਰਾਂਡ ਲਾਵਾ ਨੇ ਵਿਦਿਆਰਥੀ ਕੇਂਦਰਿਤ (ਸੂਟਡੈਂਟ ਸੈਂਟ੍ਰਿਕ) ਟੈਬਲੇਟ 9,499 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤੇ। ਤਿੰਨ ਨਵੇਂ ਟੈਬਲੇਟ ਲਾਵਾ ਮੈਗਨਮ ਐਕਸਐਲ, ਲਾਵਾ ਓਰਾ ਅਤੇ ਲਾਵਾ ਆਈਵਰੀ ਕ੍ਰਮਵਾਰ 15,499, 12,999 ਰੁਪਏ ਅਤੇ 9,499 ਰੁਪਏ ਦੀ ਕੀਮਤ ਨਾਲ ਪੇਸ਼ ਕੀਤੇ ਗਏ ਹਨ। ਇਹ ਟੈਬਲੇਟ ਫਲਿੱਪਕਾਰਟ ਉੱਤੇ ਵਿਸ਼ੇਸ਼ ਤੌਰ ’ਤੇ ਖਰੀਦਣ ਲਈ ਉਪਲਬਧ ਹਨ।
ਲਾਵਾ ਇੰਟਰਨੈਸ਼ਨਲ ਲਿਮਟਿਡ ਦੇ ਪ੍ਰਧਾਨ ਅਤੇ ਕਾਰੋਬਾਰ ਦੇ ਮੁਖੀ ਸੁਨੀਲ ਰੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਨਵੇਂ ਉਤਪਾਦਾਂ ਨਾਲ, ਅਸੀਂ ਆਸ ਕਰਦੇ ਹਾਂ ਕਿ ਅਸੀਂ ਇਸ ਕੋਵਿਡ ਮਹਾਂਮਾਰੀ ਦੇ ਸਮੇਂ ਵਿੱਚ ਵੀ ਵਿਦਿਆਰਥੀਆਂ ਦੇ ਵਿਕਾਸ ਦੇ ਰਾਹ ਨੂੰ ਸੌਖਾ ਬਣਾਉਣ ਵਿੱਚ ਸਹਾਇਤਾ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਅਲੋਪ ਹੁੰਦੀਆਂ ਚਿੜੀਆਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਬਰਨਾਲਾ ਦੇ ਨੌਜਵਾਨ
ਰੈਨਾ ਨੇ ਕਿਹਾ ਕਿ ਘਰ ਬੈਠਿਆਂ ਹੀਅਸਾਨੀ ਨਾਲ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ ਅਤੇ ਵੱਡੀਆਂ ਬੈਟਰੀਆਂ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ ਲੰਬੇ ਸਮੇਂ ਲਈ ਪੜ੍ਹਾਈ ਕਰਨ ’ਚ ਮਦਦ ਕਰਦੇ ਹਨ। ਹੋਰ ਤਾਂ ਹੋਰ ਹਰ ਕਲਾਸ ਤੋਂ ਬਾਅਦ ਤੁਹਾਡੇ ਡਿਵਾਈਸ ਨੂੰ ਚਾਰਜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਲਾਵਾ ਮੈਗਨਮ ਐਕਸਐਲ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:-
- ਲਾਵਾ ਮੈਗਨਮ ਐਕਸਐਲ ਵੱਡੀ 10.1-ਇੰਚ ਦੀ ਸਕ੍ਰੀਨ ਅਤੇ 6100 ਐਮਏਐੱਚ ਦੀ ਬੈਟਰੀ ਦੇ ਨਾਲ ਪੇਸ਼ ਕੀਤਾ ਗਿਆ ਹੈ।
- ਸਕ੍ਰੀਨ ਵਿੱਚ 390 ਨੀਟਸ ਬ੍ਰਾਈਨੇਟ ਦੇ ਨਾਲ ਇੱਕ ਆਈਪੀਐਸ ਐਲਸੀਡੀ ਡਿਸਪਲੇਅ ਹੈ ਤਾਂ ਜੋ ਵਿਦਿਆਰਥੀਆਂ ਨੂੰ ਅਧਿਐਨ ਦੌਰਾਨ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਨਾ ਹੋਣ ਅਤੇ ਸੁਰੱਖਿਆ ਬਣੀ ਰਹੇ।
- ਇਸ ਵਿੱਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਅਤੇ ਨਾਲ ਹੀ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ।
- ਇਹ ਟੈਬਲੇਟ ਮੀਡੀਆਟੈਕ 2 ਗੀਗਾਹਰਟਜ਼ ਕਵਾਡ ਕੋਅਰ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ।
- ਇਸ ਵਿੱਚ 32 ਜੀਬੀ ਦੀ ਇੰਟਰਨਲ ਸਟੋਰੇਜ ਹੈ, ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ।
ਲਾਵਾ ਓਰਾ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:-
- ਉੱਥੇ ਹੀ ਲਾਵਾ ਓਰਾ 8 ਇੰਚ ਦੀ ਸਕ੍ਰੀਨ ਸਾਈਜ਼ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ 5100 ਐੱਮਏਐੱਚ ਦੀ ਬੈਟਰੀ ਦੀ ਸਮਰੱਥਾ ਦੇ ਨਾਲ ਆਉਂਦਾ ਹੈ।
- ਟੈਬਲੇਟ ਵਿੱਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
- ਇਹ ਟੈਬਲੇਟ ਮੀਡੀਆਟੈਕ 2 ਗੀਗਾਹਰਟਜ਼ ਕਵਾਡ ਕੋਅਰ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ।
- ਇਸ ਤੋਂ ਇਲਾਵਾ ਲਾਵਾ ਆਈਵਰੀ 7 ਇੰਚ ਦੇ ਸਕ੍ਰੀਨ ਸਾਈਜ਼ ਅਤੇ 5 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਦੇ ਨਾਲ ਆਉਂਦਾ ਹੈ।
ਕੰਪਨੀ ਨੇ ਵਿਦਿਆਰਥੀਆਂ ਨੂੰ ਮੁਫਤ ਕੋਰਸਾਂ ਦੀ ਪੇਸ਼ਕਸ਼ ਕਰਨ ਲਈ ਐਜੂਸਕਸ਼ਮ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਵੀ ਕੀਤਾ ਹੈ।