ਨਵੀਂ ਦਿੱਲੀ: ChatGPT ਅੱਜਕੱਲ੍ਹ ਹਰ ਥਾਂ ਛਾਇਆ ਹੋਇਆ ਹੈ। ਹਰ ਕੋਈ ਚੈਟਜੀਪੀਟੀ ਬਾਰੇ ਗੱਲ ਕਰ ਰਿਹਾ ਹੈ ਕਿ ਇਹ ਮਿੰਟਾਂ ਵਿੱਚ ਕੰਮ ਦੇ ਘੰਟਿਆਂ ਨੂੰ ਕਿਵੇਂ ਸੰਭਾਲ ਸਕਦਾ ਹੈ। ਇਸ ਦੇ ਨਾਲ ਹੀ ਇਕ ਨਵੀਂ ਖੋਜ 'ਚ ਕੁਝ ਵੱਖਰਾ ਹੀ ਸਾਹਮਣੇ ਆਇਆ ਹੈ। ਇਸ ਦੇ ਉਲਟ, ਖੋਜਕਾਰਾਂ ਨੇ ਪਾਇਆ ਹੈ ਕਿ ਵਿਦਿਆਰਥੀਆ ਨੇ ਚੈਟਜੀਪੀਟੀ ਦੇ ਮੁਕਾਬਲੇ ਅਕਾਊਂਟਸ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਵੱਧ ਅੰਕ ਪ੍ਰਾਪਤ ਕੀਤੇ ਹਨ। ਹਾਲਾਂਕਿ ਖੋਜਕਾਰਾਂ ਨੇ ਇਹ ਵੀ ਕਿਹਾ ਹੈ ਕਿ ਪ੍ਰੀਖਿਆ ਵਿੱਚ ਚੈਟਜੀਪੀਟੀ ਦਾ ਪ੍ਰਦਰਸ਼ਨ ਵੀ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ।
ਚੈਟਜੀਪੀਟੀ ਦੀ ਤੁਲਨਾ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਿਹਤਰ: ਓਪਨਏਆਈ ਦਾ ਚੈਟਜੀਪੀਟੀ ਅਕਾਊਟ ਪ੍ਰੀਖਿਆ ਵਿੱਚ ਵਿਦਿਆਰਥੀਆਂ ਤੋਂ ਘਟੀਆ ਪਾਇਆ ਗਿਆ ਹੈ। ਪ੍ਰੀਖਿਆ ਵਿੱਚ ਵਿਦਿਆਰਥੀਆਂ ਨੇ ਚੈਟਬੋਟ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ। ਇਹ ਖੋਜ ਬ੍ਰਿਘਮ ਯੰਗ ਯੂਨੀਵਰਸਿਟੀ (ਬੀਵਾਈਯੂ) ਅਮਰੀਕਾ ਅਤੇ 186 ਹੋਰ ਯੂਨੀਵਰਸਿਟੀਆਂ ਦੇ ਖੋਜਕਾਰਾਂ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ ਹੈ। ਜੋ ਕਿ ਬਹੁਤ ਜ਼ਰੂਰੀ ਹੈ। ਖੋਜ ਵਿੱਚ ਸ਼ਾਮਲ ਖੋਜਕਰਤਾ ਇਹ ਜਾਣਨਾ ਚਾਹੁੰਦੇ ਸਨ ਕਿ ਚੈਟਜੀਪੀਟੀ ਅਕਾਊਟ ਪ੍ਰੀਖਿਆ ਵਿੱਚ ਕਿਹੋ ਜਿਹਾ ਹੋਵੇਗਾ।
ਚੈਟਜੀਪੀਟੀ ਅਤੇ ਵਿਦਿਆਰਥੀਆਂ ਨੇ ਅਕਾਊਟ ਪ੍ਰੀਖਿਆ ਵਿੱਚੋਂ ਇੰਨੇ ਅੰਕ ਕੀਤੇ ਹਾਸਿਲ: ਇਹ ਖੋਜ ਜਰਨਲ ਇਸ਼ੂਜ਼ ਇਨ ਅਕਾਊਂਟਿੰਗ ਐਜੂਕੇਸ਼ਨ ਵਿੱਚ ਪ੍ਰਕਾਸ਼ਿਤ ਹੋਈ ਹੈ। ਖੋਜਕਾਰਾਂ ਨੇ ਪਾਇਆ ਕਿ ਉੱਚ-ਆਰਡਰ ਦੇ ਪ੍ਰਸ਼ਨਾਂ ਨੂੰ ਹੱਲ ਕਰਨ ਵਿੱਚ ਚੈਟਜੀਪੀਟੀ ਨੂੰ ਮੁਸ਼ਕਲ ਆ ਰਹੀ ਸੀ। ਕਈ ਵਾਰ ਉਹ ਇੱਕੋ ਜਵਾਬ ਨੂੰ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਕਰ ਰਿਹਾ ਸੀ। ਦੱਸਿਆ ਗਿਆ ਹੈ ਕਿ ਚੈਟਬੋਟ ਆਪਣੇ ਗਲਤ ਜਵਾਬਾਂ ਲਈ ਲੰਬੇ ਸਪੱਸ਼ਟੀਕਰਨ ਪ੍ਰਦਾਨ ਕਰ ਰਿਹਾ ਸੀ। ਕਈ ਵਾਰ ਇਸ ਨੇ ਬਹੁ-ਚੋਣ ਵਾਲੇ ਪ੍ਰਸ਼ਨ ਵਿੱਚ ਗਲਤ ਉੱਤਰ ਚੁਣਨ ਤੋਂ ਬਾਅਦ ਵੀ ਉਸਦਾ ਸਹੀ ਵੇਰਵਾ ਦਿੱਤਾ। ਚੈਟਜੀਪੀਟੀ ਨੇ ਪ੍ਰੀਖਿਆ ਵਿੱਚ 47.4 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਜਦਕਿ ਵਿਦਿਆਰਥੀਆਂ ਨੇ 76.7 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਹਾਲਾਂਕਿ, ਖੋਜਕਾਰਾਂ ਨੇ ਕਿਹਾ ਕਿ ਚੈਟਜੀਪੀਟੀ ਵਿੱਚ ਬਦਲਾਅ ਲਿਆਉਣ ਦੀ ਵੱਡੀ ਸਮਰੱਥਾ ਹੈ। ਇਹ ਆਉਣ ਵਾਲੇ ਸਮੇਂ ਵਿੱਚ ਪੜਨ-ਪੜਾਉਣ ਅਤੇ ਸਿੱਖਣ-ਸਿਖਾਉਣ ਦੇ ਤਰੀਕੇ ਨੂੰ ਬਦਲ ਦੇਵੇਗਾ।
ਕੀ ਹੈ ਚੈਟਜੀਪੀਟੀ?: ਚੈਟਜੀਪੀਟੀ ਨੂੰ ਸੈਨ ਫਰਾਂਸਿਸਕੋ ਸਥਿਤ ਓਪਨਏਆਈ ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਇੱਕ ਚੈਟਬੋਟ ਹੈ। ਚੈਟਬੋਟ ਤੁਹਾਡੇ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਦਿੰਦਾ ਹੈ ਜਿਵੇਂ ਤੁਸੀਂ ਕਿਸੇ ਮਨੁੱਖ ਨੂੰ ਪੁੱਛ ਰਹੇ ਹੋ। ਇਹ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਗੂਗਲ ਅਸਿਸਟੈਂਟ ਜਾਂ ਐਮਾਜ਼ਾਨ ਅਲੈਕਸਾ ਕੰਮ ਕਰਦਾ ਹੈ। ਫਰਕ ਸਿਰਫ਼ ਇੰਨਾ ਹੈ ਕਿ ਤੁਸੀਂ ਗੂਗਲ ਨੂੰ ਟਾਈਪ ਕਰਕੇ ਆਪਣੇ ਸਵਾਲ ਪੁੱਛਦੇ ਹੋ ਪਰ ChatGPT ਵਰਗੇ ਟੂਲ ਦੁਨੀਆ ਦੇ ਕੰਮ ਜਿਵੇਂ ਕਿ ਡਿਜੀਟਲ ਮਾਰਕੀਟਿੰਗ, ਔਨਲਾਈਨ ਕੰਟੇਟ ਬਣਾਉਣ, ਗਾਹਕ ਸੇਵਾ ਸਵਾਲਾਂ ਦੇ ਜਵਾਬ ਦੇਣ ਲਈ ਵਰਤੇ ਜਾ ਸਕਦੇ ਹਨ। ਇਹ ਉਪਭੋਗਤਾਵਾਂ ਲਈ ਕਈ ਤਰ੍ਹਾਂ ਦੇ ਕੰਮਾਂ ਨੂੰ ਆਸਾਨ ਬਣਾਉਣ ਵਿੱਚ ਮਦਦ ਕਰ ਰਿਹਾ ਹੈ।
ਇਹ ਵੀ ਪੜ੍ਹੋ:- Tesla CEO Elon Musk: ਮਸਕ ਦੀ ਕੰਪਨੀ ਟੇਸਲਾ ਨੇ ਅਮਰੀਕਾ ਵਿੱਚ ਆਟੋ ਪਾਇਲਟ ਕਰੈਸ਼ ਕੇਸ ਜਿੱਤਿਆ