ਹੈਦਰਾਬਾਦ: ਸਨੈਪਚੈਟ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਐਪ 'ਚ ਨਵੀਂ ਸੁਵਿਧਾ ਪੇਸ਼ ਕਰਨ ਜਾ ਰਹੀ ਹੈ। ਹੁਣ ਸਨੈਪਚੈਟ ਯੂਜ਼ਰਸ ਇਸ ਐਪ ਤੋਂ ਸ਼ਾਪਿੰਗ ਵੀ ਕਰ ਸਕਣਗੇ। ਐਮਾਜ਼ਾਨ ਨੇ ਸਨੈਪਚੈਟ ਨਾਲ ਪਾਰਟਨਰਸ਼ਿੱਪ ਕਰ ਲਈ ਹੈ, ਤਾਂਕਿ ਕੰਪਨੀ ਇਸ ਸੋਸ਼ਲ ਮੀਡੀਆ ਐਪ ਰਾਹੀ ਆਪਣੇ ਸ਼ਾਪਿੰਗ ਵਪਾਰ ਨੂੰ ਹੋਰ ਵਧਾ ਸਕੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਮਾਜ਼ਾਨ ਨੇ ਪਹਿਲਾ ਮੈਟਾ ਨਾਲ ਵੀ ਪਾਰਟਨਰਸ਼ਿੱਪ ਕੀਤੀ ਹੈ। ਇਸ ਪਾਰਟਨਰਸ਼ਿੱਪ ਦੇ ਤਹਿਤ ਲੋਕ ਐਪ 'ਤੇ ਦਿਖਣ ਵਾਲੇ Ad ਨੂੰ ਖਰੀਦ ਸਕਣਗੇ ਅਤੇ ਬਿਨ੍ਹਾਂ ਐਪ ਤੋਂ ਬਾਹਰ ਜਾਏ ਉਸਦੇ ਭੁਗਤਾਨ ਅਤੇ ਸ਼ਿੱਪਮੈਂਟ ਨੂੰ ਟ੍ਰੈਕ ਕਰ ਸਕਦੇ ਹਨ।
ਇਨ੍ਹਾਂ ਯੂਜ਼ਰਸ ਨੂੰ ਮਿਲੇਗੀ ਸਨੈਪਚੈਟ ਤੋਂ ਸ਼ਾਪਿੰਗ ਕਰਨ ਦੀ ਸੁਵਿਧਾ: ਫਿਲਹਾਲ ਇਹ ਸੁਵਿਧਾ ਕੰਪਨੀ US 'ਚ ਯੂਜ਼ਰਸ ਲਈ ਸ਼ੁਰੂ ਕਰਨ ਵਾਲੀ ਹੈ। ਹੌਲੀ-ਹੌਲੀ ਹੋਰਨਾਂ ਦੇਸ਼ਾਂ 'ਚ ਵੀ ਇਸ ਸੁਵਿਧਾ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਨੈਪਚੈਟ 'ਤੇ ਸਿਰਫ਼ ਕੁਝ ਹੀ ਸਾਮਾਨਾਂ ਦੇ Ad ਦਿਖਾਏ ਜਾਣਗੇ ਅਤੇ ਯੂਜ਼ਰਸ ਇਨ੍ਹਾਂ ਹੀ ਦਿਖਾਏ ਗਏ ਸਾਮਾਨਾਂ ਨੂੰ ਖਰੀਦ ਸਕਣਗੇ। ਖਰੀਦਦਾਰੀ ਕਰਨ ਤੋਂ ਪਹਿਲਾ ਯੂਜ਼ਰਸ ਨੂੰ ਆਪਣਾ ਸਨੈਪਚੈਟ ਅਕਾਊਂਟ ਐਮਾਜ਼ਾਨ ਨਾਲ ਲਿੰਕ ਕਰਨਾ ਹੋਵੇਗਾ। ਲਿੰਕ ਹੋਣ ਤੋਂ ਬਾਅਦ ਹੀ ਤੁਸੀਂ ਇਸ ਐਪ ਤੋਂ ਸ਼ਾਪਿੰਗ ਕਰ ਸਕੋਗੇ।
ਮੈਟਾ ਕਰ ਰਿਹਾ 'In App Shopping' ਫੀਚਰ 'ਤੇ ਕੰਮ: ਸਨੈਪਚੈਟ ਤੋਂ ਇਲਾਵਾ, ਮੈਟਾ ਨੇ ਐਮਾਜ਼ਾਨ ਦੇ ਨਾਲ 'In App Shopping' ਫੀਚਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਰਾਹੀ ਯੂਜ਼ਰਸ ਫੇਸਬੁੱਕ ਅਤੇ ਇੰਸਟਾ ਤੋਂ ਐਮਾਜ਼ਾਮਨ ਦਾ ਸਾਮਾਨ ਮੰਗਾ ਸਕਣਗੇ। ਇਸ ਲਈ ਯੂਜ਼ਰਸ ਨੂੰ ਪਹਿਲਾ ਆਪਣੇ ਇੰਸਟਾ ਜਾਂ ਫੇਸਬੁੱਕ ਅਕਾਊਂਟ ਨੂੰ ਐਮਾਜ਼ਾਨ ਨਾਲ ਲਿੰਕ ਕਰਨਾ ਹੋਵੇਗਾ। ਅਕਾਊਂਟ ਨੂੰ ਲਿਕ ਕਰਨ ਤੋਂ ਪਹਿਲਾ ਤੁਹਾਨੂੰ ਕੰਪਨੀ ਵੱਲੋ ਦਿੱਤੀਆਂ ਗਈਆਂ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਫੇਸਬੁੱਕ ਅਤੇ ਇੰਸਟਾ 'ਚ ਵੀ 'In App Shopping' ਫੀਚਰ ਫਿਲਹਾਲ US ਦੇ ਯੂਜ਼ਰਸ ਲਈ ਜਾਰੀ ਕੀਤਾ ਜਾ ਰਿਹਾ ਹੈ।