ਨਵੀਂ ਦਿੱਲੀ: ਆਪਣੇ ਐਪ ਦਾ ਪਰਚਾਵਾ ਕਰਕੇ ਦਰਸ਼ਕਾਂ ਤੱਕ ਪਹੁੰਚਣ ਲਈ ਇੱਕ ਹੋਰ ਕਦਮ ਚੁੱਕਦਿਆਂ, ਯੂਐਸ-ਅਧਾਰਤ ਵੀਡੀਓ ਮੀਟ ਪਲੇਟਫਾਰਮ ਜ਼ੂਮ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਭਾਰਤੀ ਬਾਜ਼ਾਰ ਲਈ ਸਥਾਨਕ ਕੀਮਤ ਦੇ ਰੂਪ ਵਿੱਚ ਵੀ ਸਹਾਇਤਾ ਕਰੇਗਾ।
ਉਪਭੋਗਤਾਵਾਂ ਨੂੰ ਦੇਸ਼ ਵਿੱਚ 'ਬਿਲਿੰਗ ਅਤੇ ਵਿਕਰੀ' ਵਿੱਚ ਭਾਰਤ ਦੀ ਚੋਣ ਕਰਨਾ ਹੋਵੇਗਾ ਅਤੇ ਉਹ ਭਾਰਤੀ ਰੁਪਏ ਵਿੱਚ ਖਰੀਦਾਰੀ ਦੇ ਲਈ ਕ੍ਰੈਡਿਟ ਕਾਰਡ ਵਿਕਲਪ ਦੀ ਵਰਤੋਂ ਕਰਕੇ ਭੁਗਤਾਨ ਕਰ ਸਕਦੇ ਹਨ।
ਜ਼ੂਮ ਨੇ ਕਿਹਾ ਕਿ ਭਾਰਤੀ ਕਰੰਸੀ ਦਾ ਸਮਰਥਨ ਕੰਪਨੀ ਦੇ ਵੱਧ ਰਹੇ ਰਣਨੀਤਕ ਨਿਵੇਸ਼ ਨੂੰ ਦਰਸਾਉਂਦਾ ਹੈ ਅਤੇ ਦੇਸ਼ ਵਿੱਚ ਵਿਕਾਸ ਦੀ ਯੋਜਨਾ ਪੇਸ਼ ਕਰਦਾ ਹੈ।
ਜ਼ੂਮ ਇੰਡੀਆ ਦੇ ਮੁਖੀ ਸਮੀਰ ਰਾਜੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਭਾਰਤ ਵਿੱਚ ਆਪਣੇ ਸੰਭਾਵੀ ਉਪਭੋਗਤਾ ਦੇ ਲਈ ਆਈਐਨਆਰ (ਰੁਪਏ) ਵਿੱਚ ਖਰੀਦਣ ਦਾ ਵਿਕਲਪ ਨੂੰ ਲਿਆਉਣ ਦੇ ਲਈ ਉਤਸ਼ਾਹਤ ਹਾਂ। ਪਿਛਲੇ ਕੁੱਝ ਮਹੀਨਿਆਂ ਵਿੱਚ ਅਸੀਂ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਅਤੇ ਸਮਰਥਨ ਵੇਖਿਆ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਮੁਦਰਾ ਦਾ ਸਮਰਥਨ ਕਰਨ ਦਾ ਸਾਡਾ ਫੈਸਲਾ ਸਾਡੇ ਗਾਹਕਾਂ ਦੇ ਵਿਸ਼ਵਾਸ ਕਾਰਨ ਹੋਇਆ ਹੈ ਅਤੇ ਅਸੀਂ ਆਪਣੇ ਪਲੇਟਫਾਰਮ ਰਾਹੀਂ ਬਿਹਤਰ ਅਤੇ ਵਧੇਰੇ ਜੁੜੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਉਮੀਦ ਕਰਦੇ ਹਾਂ। ਇਹ ਵਾਧਾ ਭਾਰਤ ਵਿੱਚ ਉਪਭੋਗਤਾ ਆਪਣੀਆਂ ਮਨਪਸੰਦ ਯੋਜਨਾਵਾਂ ਅਤੇ ਖਰੀਦ ਪ੍ਰਵਾਹ ਤੇ ਉਪਲਬਧ ਐਡ-ਆਨ ਨੂੰ ਖਰੀਦਣ ਦੀ ਇਜਾਜ਼ਤ ਦੇਵੇਗਾ।
ਪਹਿਲਾਂ ਹੀ, ਜ਼ੂਮ ਦਾ ਇੱਕ ਦਫਤਰ ਮੁੰਬਈ ਵਿੱਚ, ਦੋ ਡੇਟਾ ਸੈਂਟਰ ਮੁੰਬਈ ਅਤੇ ਹੈਦਰਾਬਾਦ ਵਿੱਚ ਅਤੇ ਇੱਕ ਆਉਣ ਵਾਲਾ ਤਕਨਾਲੋਜੀ ਕੇਂਦਰ ਬੈਂਗਲੁਰੂ ਵਿੱਚ ਹੈ।