ਵਾਸ਼ਿੰਗਟਨ: ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਫ ਵਿਲਕੇ ਸੇਵਾਮੁਕਤ ਹੋ ਰਹੇ ਹਨ। ਉਸ ਦੀ ਸੇਵਾਮੁਕਤੀ 'ਤੇ ਕੰਪਨੀ ਦੇ ਸੀਈਓ ਜੈਫ ਬੇਜੋਸ ਨੇ ਕਿਹਾ ਕਿ ਕੰਪਨੀ ਉੱਤੇ ਜੈਫ ਦਾ ਪ੍ਰਭਾਵ ਉਸ ਦੇ ਜਾਣ ਤੋਂ ਬਾਅਦ ਵੀ ਰਹੇਗਾ, ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ।
ਵਿਲਕੇ ਨੇ ਕਿਹਾ, "ਮੈਂ ਅਗਲੇ ਸਾਲ ਪਹਿਲੀ ਤਿਮਾਹੀ ਵਿੱਚ ਸੇਵਾਮੁਕਤ ਹੋਣ ਦੀ ਯੋਜਨਾ ਬਣਾ ਰਿਹਾ ਹਾਂ। ਮੇਰੇ ਕੋਲ ਕੋਈ ਨਵੀਂ ਨੌਕਰੀ ਨਹੀਂ ਹੈ। ਮੈਨੂੰ ਐਮਾਜ਼ੋਨ ਉੱਤੇ ਮਾਣ ਹੈ ਅਤੇ ਮੈਂ ਹਰ ਵਾਰ ਵਾਂਗ ਖ਼ੁਸ਼ ਹਾਂ।"
-
After more than 20 years at Amazon, it’s time for me to make way for new leaders to take the reins at this remarkable company. https://t.co/6tPAllkKaE
— Jeff Wilke (@jeffawilke) August 21, 2020 " class="align-text-top noRightClick twitterSection" data="
">After more than 20 years at Amazon, it’s time for me to make way for new leaders to take the reins at this remarkable company. https://t.co/6tPAllkKaE
— Jeff Wilke (@jeffawilke) August 21, 2020After more than 20 years at Amazon, it’s time for me to make way for new leaders to take the reins at this remarkable company. https://t.co/6tPAllkKaE
— Jeff Wilke (@jeffawilke) August 21, 2020
ਵਿਲਕੇ ਦਾ ਕਹਿਣਾ ਹੈ ਕਿ ਉਸ ਨੇ 20 ਸਾਲ ਐਮਾਜ਼ੋਨ ਦੇ ਨਾਲ ਕੰਮ ਕੀਤਾ, ਹੁਣ ਸਮਾਂ ਆ ਗਿਆ ਹੈ ਕਿ ਕੰਪਨੀ ਦੀ ਵਾਗਡੋਰ ਨਵੇਂ ਵਿਅਕਤੀ ਦੇ ਹੱਥ ਜਾਵੇ। ਸੀਈਓ ਜੈਫ ਬੇਜੋਸ ਨੇ ਕਿਹਾ ਕਿ ਜੈਫ ਤੋਂ ਬਿਨਾਂ ਕੰਪਨੀ ਨੂੰ ਪਛਾਣ ਨਹੀਂ ਮਿਲਣੀ ਸੀ। ਤੁਹਾਡੇ ਯੋਗਦਾਨ ਤੇ ਦੋਸਤੀ ਲਈ ਧੰਨਵਾਦ।
ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਕਰਮਚਾਰੀਆਂ ਦੇ ਸਮਰਪਣ ਤੋਂ ਬਹੁਤ ਖੁਸ਼ ਹਾਂ, ਜਿਹੜੇ ਵਿਸ਼ਵ ਭਰ ਦੇ ਉਨ੍ਹਾਂ ਲੱਖਾਂ ਗਾਹਕਾਂ ਦਾ ਸਮਾਨ ਪਹੁੰਚਾਉਂਦੇ ਹਨ। ਦੁਨੀਆ ਭਰ ਦੇ ਲੱਖਾਂ ਗਾਹਕ ਸਾਡੇ ਉੱਤੇ ਨਿਰਭਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਕੋਰੋਨਾ ਸੰਕਟ ਵਿੱਚ ਹਰ ਸੰਭਵ ਤਰੀਕੇ ਨਾਲ ਆਪਣੇ ਕਰਮਚਾਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਕਰਮਚਾਰੀਆਂ ਦੀ ਰੱਖਿਆ ਲਈ ਬਹੁਤ ਸਾਰਾ ਪੈਸਾ ਖਰਚ ਕਰ ਰਹੇ ਹਾਂ।
ਕਰਮਚਾਰੀਆਂ ਦੇ ਨੋਟਿਸ ਵਿੱਚ ਐਮਾਜ਼ੋਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜੋਸ ਨੇ ਵਿਲਕੇ ਨੂੰ ਇੱਕ 'ਟਿਊਟਰ' ਕਿਹਾ ਹੈ। 1999 ਵਿਚ ਕੰਪਨੀ ਵਿਚ ਸ਼ਾਮਲ ਹੋਏ ਵਿਲਕੇ ਨੂੰ ਆਮ ਤੌਰ ਉੱਤੇ ਈ-ਕਾਮਰਸ ਦੀ ਦਿੱਗਜ ਕੰਪਨੀ ਲੌਜਿਸਟਿਕ ਪ੍ਰਣਾਲੀ ਨੂੰ ਰੂਪ ਦੇਣ ਦਾ ਸਿਹਰਾ ਦਿੱਤਾ ਜਾਂਦਾ ਹੈ।