ਨਵੀਂ ਦਿੱਲੀ: ਪੁਲਾੜ ਵਿਭਾਗ, ਭਾਰਤ ਸਰਕਾਰ ਨੇ ਸੂਚਿਤ ਕਰਦੇ ਹੋਏ ਦੱਸਿਆ ਕਿ ਭਾਰਤੀ ਖਗੋਲ ਵਿਗਿਆਨੀਆਂ ਨੇ ਬ੍ਰਹਿਮੰਡ ਵਿੱਚ ਸਭ ਤੋਂ ਦੂਰ ਦੁਰਾਡੇ ਦੀਆਂ ਸਟਾਰ ਗਲੈਕਸੀਆਂ ਵਿੱਚੋਂ ਇੱਕ ਗਲੈਕਸੀ ਦੀ ਖੋਜ ਕੀਤੀ ਹੈ, ਜੋ ਕਿ ਧਰਤੀ ਤੋਂ ਲਗਭਗ 9.3 ਅਰਬ ਪ੍ਰਕਾਸ਼ ਸਾਲ ਦੂਰ ਹੈ। ਇਹ ਦੇਸ਼ ਦੀ ਪਹਿਲੀ ਮਲਟੀ-ਵੇਵਲੈਂਥ ਸਪੇਸ ਆਬਜ਼ਰਵੇਟਰੀ `ਐਸਟ੍ਰੋਸੈਟ` ਲਈ ਇੱਕ ਇਤਿਹਾਸਕ ਪ੍ਰਾਪਤੀ ਹੈ।
ਪੁਲਾੜ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, 'ਪੁਲਾੜ ਮਿਸ਼ਨਾਂ ਵਿੱਚ ਇੱਕ ਮਹੱਤਵਪੂਰਣ ਪ੍ਰਾਪਤੀ ਵਜੋਂ, ਭਾਰਤੀ ਖਗੋਲ ਵਿਗਿਆਨੀਆਂ ਨੇ ਬ੍ਰਹਿਮੰਡ ਵਿੱਚ ਇੱਕ ਸੱਭ ਤੋਂ ਦੂਰ ਸਥਿਤ ਸਟਾਰ ਗਲੈਕਸੀ ਦੀ ਖੋਜ ਕੀਤੀ ਹੈ।"
ਇਸ ਦੌਰਾਨ, ਰਾਸ਼ਟਰੀ ਏਅਰੋਨਾਟਿਕਸ ਅਤੇ ਪੁਲਾੜ ਪ੍ਰਸ਼ਾਸਨ (ਨਾਸਾ) ਨੇ ਇਸ ਦਿਲਚਸਪ ਖੋਜ ਵਿੱਚ ਸ਼ਾਮਿਲ ਖੋਜਕਰਤਾਵਾਂ ਨੂੰ ਵਧਾਈ ਦਿੱਤੀ।
ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ, ਨਾਸਾ ਦੇ ਪਬਲਿਕ ਅਫੇਅਰ ਅਫ਼ਸਰ, ਫੈਲੀਸ਼ੀਆ ਚਾਉ ਨੇ ਕਿਹਾ ਕਿ ਵਿਗਿਆਨ ਦੁਨੀਆ ਭਰ ਵਿੱਚ ਇੱਕ ਸਹਿਯੋਗੀ ਕੋਸ਼ਿਸ਼ ਹੈ ਅਤੇ ਇਸ ਕਿਸਮ ਦੀ ਖੋਜ ਮਨੁੱਖਜਾਤੀ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਅਸੀਂ ਕਿਥੋਂ ਆਉਂਦੇ ਹਾਂ। ਅਸੀਂ ਕਿੱਥੇ ਜਾ ਰਹੇ ਹਾਂ ਅਤੇ ਕੀ ਅਸੀਂ ਇਕੱਲੇ ਹਾਂ।
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਜਿਤੇਂਦਰ ਸਿੰਘ ਨੇ ਇਸ ਪ੍ਰਾਪਤੀ ਬਾਰੇ ਗੱਲ ਕਰਦਿਆਂ ਕਿਹਾ, ‘ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਦੀ ਪਹਿਲੀ ਮਲਟੀ-ਵੇਵਲੈਂਥ ਸਪੇਸ ਅਬਜ਼ਰਵੇਟਰੀ ‘ਐਸਟ੍ਰੋਸੈਟ’ਨੇ ਧਰਤੀ ਤੋਂ ਲਗਭਗ 9.3 ਬਿਲੀਅਨ ਪ੍ਰਕਾਸ਼ ਸਾਲ ਦੀ ਦੂਰੀ `ਤੇ ਸਥਿਤ ਸਟਾਰ ਗਲੈਕਸੀ ਦੀ ਅਲਟਰਾਵਾਇਲਟ ਯੂਵੀ ਰੋਸ਼ਨੀ ਦਾ ਪਤਾ ਲਗਾਇਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਏ.ਯੂ.ਡੀ.ਐਫ.ਐੱਸ 01 ਨਾਮਕ ਗਲੈਕਸੀ ਦੀ ਖੋਜ ਪੁਣੇ ਦੀ ਇੰਟਰ-ਯੂਨੀਵਰਸਿਟੀ ਸੈਂਟਰ ਐਸਟ੍ਰੋਨੀਮੀ ਐਂਡ ਐਸਟ੍ਰੋਫਿਜਿਕਸ (ਆਈ.ਯੂ.ਸੀ.ਏ.ਏ.) ਦੀ ਖਗੋਲ ਵਿਗਿਆਨੀਆਂ ਦੀ ਇੱਕ ਟੀਮ ਨੇ ਕੀਤੀ ਜਿਸਦੀ ਅਗਵਾਈ ਡਾ. ਕਨਕ ਸਾਹਾ ਨੇ ਕੀਤੀ ਸੀ।
ਪੁਲਾੜ ਵਿਭਾਗ ਦੇ ਅਨੁਸਾਰ,`ਇਸ ਅਸਲ ਖੋਜ ਦੀ ਵਿਲੱਖਣਤਾ ਤੇ ਮਹੱਤਵ` ਨੂੰ ਇਸ ਤੱਥ ਤੋਂ ਜਾਣਿਆ ਜਾ ਸਕਦਾ ਹੈ ਕਿ ਇਹ ਬ੍ਰਿਟੇਨ ਦੀ ਪ੍ਰਮੁੱਖ ਅੰਤਰ ਰਾਸ਼ਟਰੀ ਮੈਗਜ਼ੀਨ `ਨੇਚਰ ਐਸਟ੍ਰੋਨੋਮੀ` ਵਿੱਚ ਪ੍ਰਕਾਸ਼ਿਤ ਹੋਇਆ ਹੈ।
ਅੰਤਰ-ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨੋਮੀ ਐਂਡ ਐਸਟ੍ਰੋਫਿਜਿਕਸ (ਆਈ.ਯੂ.ਸੀ.ਏ.ਏ.) ਦੇ ਡਾਇਰੈਕਟਰ ਡਾ. ਸੋਮਕ ਰੇ ਚੌਧਰੀ ਨੇ ਕਿਹਾ ਕਿ ਇਹ ਖੋਜ ਇੱਕ ਮਹੱਤਵਪੂਰਣ ਸੁਰਾਗ ਹੈ ਕਿ ਬ੍ਰਹਿਮੰਡ ਦਾ ਹਨੇਰਾ ਯੁੱਗ ਕਿਵੇਂ ਖ਼ਤਮ ਹੋਇਆ ਅਤੇ ਬ੍ਰਹਿਮੰਡ ਵਿੱਚ ਰੌਸ਼ਨੀ ਸੀ।
ਉਸਨੇ ਇਹ ਵੀ ਕਿਹਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਕਦੋਂ ਸ਼ੁਰੂ ਹੋਇਆ ਸੀ, ਪਰ ਪ੍ਰਕਾਸ਼ ਦੇ ਮੁਢਲੇ ਸਰੋਤਾਂ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ।