ਹੈਦਰਾਬਾਦ: Samsung Galaxy S23 FE ਸਮਾਰਟਫੋਨ ਦੀ ਲਾਂਚ ਡੇਟ ਲੀਕ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ Samsung Galaxy S23 FE ਸਮਾਰਟਫੋਨ 4 ਅਕਤੂਬਰ ਨੂੰ ਲਾਂਚ ਹੋਵੇਗਾ। ਸੈਮਸੰਗ ਨੇ ਇਸ ਫੋਨ ਦੇ ਇੰਡੀਆਂ ਲਾਂਚ ਨੂੰ ਵੀ ਟੀਜ਼ ਕਰ ਦਿੱਤਾ ਹੈ।
-
Samsung Galaxy S23 FE launching soon in India. The company has started teasing the device's launch.#Samsung #SamsungGalaxyS23FE pic.twitter.com/9NPvg2boGo
— Mukul Sharma (@stufflistings) September 22, 2023 " class="align-text-top noRightClick twitterSection" data="
">Samsung Galaxy S23 FE launching soon in India. The company has started teasing the device's launch.#Samsung #SamsungGalaxyS23FE pic.twitter.com/9NPvg2boGo
— Mukul Sharma (@stufflistings) September 22, 2023Samsung Galaxy S23 FE launching soon in India. The company has started teasing the device's launch.#Samsung #SamsungGalaxyS23FE pic.twitter.com/9NPvg2boGo
— Mukul Sharma (@stufflistings) September 22, 2023
Samsung Galaxy S23 FE ਸਮੇਰਟਫੋਨ ਦੇ ਫੀਚਰਸ: ਲੀਕ ਰਿਪੋਰਟ ਅਨੁਸਾਰ, ਕੰਪਨੀ Samsung Galaxy S23 FE ਸਮਾਰਟਫੋਨ 'ਚ 6.4 ਇੰਚ ਦਾ ਫੁੱਲ HD+AMOLED ਡਿਸਪਲੇ ਦੇਣ ਵਾਲੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ ਕੰਪਨੀ ਇਸ ਫੋਨ 'ਚ 12GB ਤੱਕ ਦੀ ਰੈਮ ਅਤੇ 256GB ਤੱਕ ਦੀ ਸਟੋਰੇਜ ਆਪਸ਼ਨ ਆਫ਼ਰ ਕਰਨ ਵਾਲੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8+ਜੇਨ 1 ਅਤੇ Exynos 2200 ਚਿਪਸੈੱਟ ਦਿੱਤਾ ਜਾਵੇਗਾ। ਫੋਟੋਗ੍ਰਾਫੀ ਲਈ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ। ਇਸ 'ਚ 50 ਮੈਗਾਪਿਕਸਲ ਦੇ ਮੇਨ ਕੈਮਰੇ ਦੇ ਨਾਲ ਇੱਕ 8 ਮੈਗਾਪਿਕਸਲ ਅਤੇ 12 ਮੈਗਿਪਿਕਸਲ ਦਾ ਟੈਲੀਫੋਟੋ ਲੈਂਸ ਮਿਲੇਗਾ। ਫਰੰਟ ਕੈਮਰੇ ਦੀ ਗੱਲ ਕਰੀਏ, ਤਾਂ 10 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 4,500mAh ਦੀ ਬੈਟਰੀ ਮਿਲ ਸਕਦੀ ਹੈ, ਜੋ 25 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ ਡਾਰਕ ਪਰਪਲ, ਬਲੈਕ, ਵਾਈਟ ਅਤੇ ਲਾਈਟ ਗ੍ਰੀਨ ਕਲਰ 'ਚ ਆ ਸਕਦਾ ਹੈ।
Redmi Note 12 ਦੀ ਕੀਮਤ 'ਚ ਹੋਈ ਕਟੌਤੀ: Xiaomi ਦੇ ਬ੍ਰਾਂਡ Redmi ਨੇ ਇਸ ਸਾਲ ਅਪ੍ਰੈਲ 'ਚ Redmi Note 12 ਲਾਂਚ ਕੀਤਾ ਸੀ ਅਤੇ ਹੁਣ ਨਿਰਮਾਤਾ ਨੇ ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ ਘਟ ਕਰ ਦਿੱਤੀ ਹੈ। ਇਹ ਸਮਾਰਟਫੋਨ ਫਲਿੱਪਕਾਰਟ ਅਤੇ Mi.com ਤੋਂ ਇਲਾਵਾ ਐਮਾਜ਼ਾਨ 'ਤੇ ਵੀ ਉਪਲਬਧ ਹੈ। Redmi Note 12 ਦੇ 6GB+64GB ਦੀ ਕੀਮਤ 12,999 ਰੁਪਏ ਅਤੇ 6GB+128GB ਦੀ ਕੀਮਤ 14,999 ਰੁਪਏ ਹੈ। ਇਹ ਸਮਾਰਟਫੋਨ ਬਲੂ, ਬਲੈਕ ਅਤੇ ਗੋਲਡ ਕਲਰ ਆਪਸ਼ਨ 'ਚ ਆਉਦਾ ਹੈ। ਐਮਾਜ਼ਾਨ ਤੋਂ ਇਸ ਸਮਾਰਟਫੋਨ 'ਤੇ ਤੁਸੀਂ SBI, ICICI ਬੈਂਕ, Axis ਬੈਂਕ ਅਤੇ HDFC ਬੈਂਕ ਕਾਰਡ ਰਾਹੀ 1,000 ਰੁਪਏ ਦੀ ਛੋਟ ਦਾ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ IDFC, HSBC ਕਾਰਡ 'ਤੇ ਕੈਸ਼ਬੈਕ ਵੀ ਉਪਲਬਧ ਹੈ।