ETV Bharat / science-and-technology

Samsung Galaxy M34 5G ਸਮਾਰਟਫੋਨ ਭਾਰਤ 'ਚ ਜਲਦ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ - Samsung Galaxy M34 5G ਦੀ ਕੀਮਤ

Samsung Galaxy M34 5G ਸਮਾਰਟਫੋਨ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਸੈਮਸੰਗ ਨੇ ਫੋਨ ਦੇ ਭਾਰਤ ਲਾਂਚ ਨੂੰ ਟੀਜ਼ ਕਰਦੇ ਹੋਏ ਫੋਨ ਨੂੰ ਐਮਾਜ਼ਾਨ 'ਤੇ ਸੂਚੀਬੱਧ ਕੀਤਾ ਹੈ। ਅਮੇਜ਼ਨ ਦੀ ਲਿਸਟਿੰਗ ਤੋਂ ਫੋਨ ਦੇ ਡਿਜ਼ਾਈਨ ਬਾਰੇ ਕੁਝ ਜਾਣਕਾਰੀ ਸਾਹਮਣੇ ਆਈ ਹੈ। ਪਰ ਕੰਪਨੀ ਨੇ ਅਜੇ ਤੱਕ ਸਮਾਰਟਫੋਨ ਇੰਡੀਆ ਲਾਂਚ ਦੀ ਤਰੀਕ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਫੋਨ ਨੂੰ ਮਿਡ ਸੈਗਮੈਂਟ 'ਚ ਲਾਂਚ ਕੀਤਾ ਜਾਵੇਗਾ।

Samsung Galaxy M34 5G
Samsung Galaxy M34 5G
author img

By

Published : Jun 22, 2023, 3:38 PM IST

ਹੈਦਰਾਬਾਦ: ਸੈਮਸੰਗ ਨੇ ਆਪਣੇ ਮਸ਼ਹੂਰ ਐਮ-ਸੀਰੀਜ਼ ਦੇ ਆਉਣ ਵਾਲੇ ਸਮਾਰਟਫੋਨ ਦੇ ਭਾਰਤ ਲਾਂਚ ਨੂੰ ਟੀਜ਼ ਕੀਤਾ ਹੈ। ਆਨਲਾਈਨ ਸ਼ਾਪਿੰਗ ਪਲੇਟਫਾਰਮ Amazon 'ਤੇ ਕੰਪਨੀ ਨੇ Galaxy M34 5G ਦੇ ਲਾਂਚ ਦੀ ਪੁਸ਼ਟੀ ਕਰਦੇ ਹੋਏ ਇੱਕ ਟੀਜ਼ਰ ਵੀਡੀਓ ਸ਼ੇਅਰ ਕੀਤਾ ਹੈ। ਫਿਲਹਾਲ ਲਾਂਚ ਡੇਟ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਸੈਮਸੰਗ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਫੋਨ ਦਾ ਸਪੋਰਟ ਪੇਜ ਪਹਿਲਾਂ ਹੀ ਲਾਈਵ ਹੋ ਚੁੱਕਾ ਹੈ। ਇਸ ਆਉਣ ਵਾਲੇ ਫੋਨ ਦੇ ਡਿਜ਼ਾਈਨ ਬਾਰੇ ਕੁਝ ਜਾਣਕਾਰੀ ਅਮੇਜ਼ਨ 'ਤੇ ਟੀਜ਼ਰ ਪੋਸਟਰ ਤੋਂ ਸਾਹਮਣੇ ਆਈ ਹੈ।

Samsung Galaxy M34 5G ਦੇ ਫੀਚਰ: ਐਮਾਜ਼ਾਨ 'ਤੇ ਲਾਈਵ ਹੋਈ ਮਾਈਕ੍ਰੋਸਾਈਟ ਤੋਂ ਪਤਾ ਚੱਲਦਾ ਹੈ ਕਿ ਫੋਨ ਨੂੰ ਭਾਰਤ 'ਚ ਦੋ ਕਲਰ ਆਪਸ਼ਨ ਬਲੂ ਅਤੇ ਗ੍ਰੀਨ 'ਚ ਲਾਂਚ ਕੀਤਾ ਜਾਵੇਗਾ। ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਇਸ ਫੋਨ ਦੇ ਰੀਅਰ ਪੈਨਲ 'ਚ ਤਿੰਨ ਸਰਕੂਲਰ ਕੈਮਰਾ ਕਟਆਊਟ ਮਿਲਣਗੇ, ਜਿਸ 'ਚ ਕੈਮਰਾ ਸੈਂਸਰ ਹੋਣਗੇ। ਇਸ ਦੇ ਨਾਲ ਹੀ ਫੋਨ 'ਚ LED ਫਲੈਸ਼ ਵੀ ਦਿੱਤੀ ਜਾਵੇਗੀ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ 'ਚ ਕਰਵਡ ਫਰੇਮ ਮਿਲੇਗਾ। ਇਸ ਦੇ ਨਾਲ ਹੀ ਫੋਨ 'ਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਵਾਲਿਊਮ ਰੌਕਰ ਵੀ ਦਿੱਤਾ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸੈਮਸੰਗ ਦਾ ਇਹ ਫੋਨ Galaxy A34 5G ਦਾ ਰੀਬ੍ਰਾਂਡਿਡ ਵਰਜ਼ਨ ਹੋਵੇਗਾ। ਸੈਮਸੰਗ ਦੇ ਆਉਣ ਵਾਲੇ ਫੋਨ ਵਿੱਚ ਫੁੱਲ HD+ ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਦੇ ਨਾਲ 6.6-ਇੰਚ ਦੀ ਸੈਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਡਿਸਪਲੇ 'ਚ ਸੈਲਫੀ ਕੈਮਰੇ ਲਈ ਨੌਚ ਦਿੱਤਾ ਜਾਵੇਗਾ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਫੋਨ 'ਚ 48MP ਪ੍ਰਾਇਮਰੀ ਕੈਮਰਾ ਸੈਂਸਰ ਦਿੱਤਾ ਜਾਵੇਗਾ, ਜਿਸ ਦੇ ਨਾਲ 8MP ਅਲਟਰਾ ਵਾਈਡ ਕੈਮਰਾ ਅਤੇ 5MP ਮੈਕਰੋ ਕੈਮਰਾ ਸੈਂਸਰ ਦਿੱਤਾ ਜਾਵੇਗਾ। ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ 13MP ਫਰੰਟ ਕੈਮਰਾ ਦਿੱਤਾ ਜਾਵੇਗਾ। Galaxy M34 5G ਸਮਾਰਟਫੋਨ 'ਚ MediaTek Dimensity 1080 SoC ਦਿੱਤਾ ਜਾਵੇਗਾ। ਸੰਭਵ ਹੈ ਕਿ ਸੈਮਸੰਗ ਦੇ ਇਸ ਫੋਨ ਨੂੰ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਫੋਨ 5000mAh ਬੈਟਰੀ ਦੇ ਨਾਲ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ। ਸੈਮਸੰਗ ਦਾ ਇਹ ਫੋਨ ਐਂਡ੍ਰਾਇਡ 13 'ਤੇ ਆਧਾਰਿਤ One UI 5.1 'ਤੇ ਚੱਲੇਗਾ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ 'ਚ ਵਾਈ-ਫਾਈ 5, ਬਲੂਟੁੱਥ 5.3, USB 2.0 ਟਾਈਪ-ਸੀ ਪੋਰਟ ਦਿੱਤਾ ਜਾਵੇਗਾ।

Samsung Galaxy M34 5G ਦੀ ਕੀਮਤ: ਸੈਮਸੰਗ ਦੇ ਆਉਣ ਵਾਲੇ Galaxy M34 5G ਸਮਾਰਟਫੋਨ ਦੀ ਕੀਮਤ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਜੇਕਰ ਫੋਨ ਦੇ ਫੀਚਰਸ 'ਤੇ ਨਜ਼ਰ ਮਾਰੀਏ ਤਾਂ ਇਹ ਮਿਡ-ਰੇਂਜ ਸੈਗਮੈਂਟ ਦਾ ਫੋਨ ਹੈ। ਸੈਮਸੰਗ ਦਾ ਇਹ ਫੋਨ ਭਾਰਤ 'ਚ 25,000 ਰੁਪਏ ਤੱਕ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ, ਸੈਮਸੰਗ ਨੇ 6GB ਰੈਮ ਵਾਲਾ Galaxy M33 5G ਸਮਾਰਟਫੋਨ 18,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.