ਹੈਦਰਾਬਾਦ: ਸੈਮਸੰਗ ਜਲਦ ਹੀ ਆਪਣਾ ਨਵਾਂ ਸਮਾਰਟਫੋਨ Samsung Galaxy A25 5G ਨੂੰ ਲਾਂਚ ਕਰੇਗਾ। ਕੰਪਨੀ ਨੇ ਅਜੇ ਇਸ ਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਕੰਪਨੀ ਦੀ ਵੈੱਬਸਾਈਟ ਦੇ ਪ੍ਰੋਡਕਟ ਪੇਜ ਲਿਸਟਿੰਗ 'ਤੇ ਇਹ ਫੋਨ ਦਿਖਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ Samsung Galaxy A25 5G ਸਮਾਰਟਫੋਨ ਜਲਦ ਹੀ ਲਾਂਚ ਹੋ ਸਕਦਾ ਹੈ। ਇਹ ਫੋਨ ਸਭ ਤੋਂ ਪਹਿਲਾ ਯੂਰੋਪ 'ਚ ਲਾਂਚ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।
Samsung Galaxy A25 5G ਸਮਾਰਟਫੋਨ ਦੇ ਫੀਚਰਸ: ਲੀਕਸ ਅਨੁਸਾਰ, Samsung Galaxy A25 5G ਸਮਾਰਟਫੋਨ 'ਚ 6.5 ਇੰਚ ਦੀ Super AMOLED ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਡਿਸਪਲੇ ਫੁੱਲ HD+Resolution ਦੇ ਨਾਲ ਆਵੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। Samsung Galaxy A25 5G ਸਮਾਰਟਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Exynos 1280 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲਣਗੇ। ਇਨ੍ਹਾਂ 'ਚ 50MP ਮੇਨ ਲੈਂਸ ਦੇ ਨਾਲ ਇੱਕ 8MP ਅਲਟ੍ਰਾਵਾਈਡ ਅਤੇ 2MP ਮੈਕਰੋ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Samsung Galaxy A25 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Infinix Hot 40 ਸੀਰੀਜ਼ ਹੋਈ ਲਾਂਚ: Infinix ਨੇ ਆਪਣੇ ਯੂਜ਼ਰਸ ਲਈ Infinix Hot 40 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Infinix Hot 40i, Infinix Hot 40 ਅਤੇ Infinix Hot 40 ਪ੍ਰੋ ਸਮਾਰਟਫੋਨ ਸ਼ਾਮਲ ਹਨ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ Infinix Hot 40 ਸੀਰੀਜ਼ ਦੇ ਇਹ ਤਿੰਨ ਨਵੇਂ ਸਮਾਰਟਫੋਨ ਲਿਸਟ ਹੋ ਗਏ ਹਨ। ਇਸ ਸੀਰੀਜ਼ ਨੂੰ ਕੰਪਨੀ ਨੇ 17 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਪੇਸ਼ ਕੀਤਾ ਹੈ।