ਹੈਦਰਾਬਾਦ: Samsung ਆਪਣੇ ਨਵੇਂ ਸਮਾਰਟਫੋਨ Samsung Galaxy A25 5G ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਦੀ ਲਾਂਚ ਡੇਟ ਬਾਰੇ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦਸ ਦਈਏ ਕਿ ਇਸ ਫੋਨ ਦਾ ਇੰਡੀਅਨ ਸਪੋਰਟ ਪੇਜ ਲਾਈਵ ਹੋ ਗਿਆ ਹੈ। ਕੁਝ ਦਿਨ ਪਹਿਲਾ ਹੀ ਇਸ ਫੋਨ ਨੂੰ BIS 'ਤੇ ਦੇਖਿਆ ਗਿਆ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ Samsung Galaxy A25 5G ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਵੇਗਾ। ਲਾਂਚ ਤੋਂ ਪਹਿਲਾ ਹੀ ਇਸ ਫੋਨ ਦੇ ਫੀਚਰਸ ਬਾਰੇ ਕੁਝ ਲੀਕਸ ਸਾਹਮਣੇ ਆ ਚੁੱਕੇ ਹਨ।
Samsung Galaxy A25 5G ਸਮਾਰਟਫੋਨ ਦੇ ਫੀਚਰਸ: ਲੀਕ ਅਨੁਸਾਰ, ਕੰਪਨੀ ਇਸ ਫੋਨ 'ਚ 6.5 ਇੰਚ ਦੀ ਫੁੱਲ HD+ਡਿਸਪਲੇ ਦੇ ਸਕਦੀ ਹੈ। ਇਹ ਫੋਨ 6GB+128GB ਅਤੇ 8GB+256GB ਮਾਡਲਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। Samsung Galaxy A25 5G ਸਮਾਰਟਫੋਨ 'ਚ ਕੰਪਨੀ ਪ੍ਰੋਸੈਸਰ ਦੇ ਤੌਰ 'ਤੇ Exynos 1280 ਚਿਪਸੈੱਟ ਦੇ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਮੇਨ ਕੈਮਰਾ, 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ ਇੱਕ 2MP ਦਾ ਮੈਕਰੋ ਲੈਂਸ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 25ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੀਮਤ ਦੀ ਗੱਲ ਕੀਤੀ ਜਾਵੇ, ਤਾਂ Samsung Galaxy A25 5G ਦੀ ਕੀਮਤ 27 ਹਜ਼ਾਰ ਰੁਪਏ ਦੇ ਕਰੀਬ ਹੋ ਸਕਦੀ ਹੈ।
Honor 100 ਸੀਰੀਜ਼ ਦੀ ਲਾਂਚ ਡੇਟ: Honor ਵੱਲੋ ਆਪਣੀ ਨਵੀਂ ਸੀਰੀਜ਼ Honor 100 ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਸੀਰੀਜ਼ 23 ਨਵੰਬਰ ਨੂੰ ਲਾਂਚ ਹੋਵੇਗੀ। ਇਸ ਸੀਰੀਜ਼ 'ਚ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਜਾਣਗੇ। Honor 100 ਸੀਰੀਜ਼ 'ਚ Honor 100 ਅਤੇ Honor 100 ਪ੍ਰੋ ਸਮਾਰਟਫੋਨ ਸ਼ਾਮਲ ਹਨ। Honor 100 ਸੀਰੀਜ਼ ਦੇ ਨਵੇਂ ਸਮਾਰਟਫੋਨ ਕੰਪਨੀ ਨੇ ਆਪਣੀ ਅਧਿਕਾਰਿਤ ਚੀਨ ਸਾਈਟ 'ਤੇ ਲਿਸਟ ਕੀਤੇ ਹਨ। Honor 100 ਸੀਰੀਜ਼ ਦੀ ਲਾਂਚ ਡੇਟ ਦੇ ਨਾਲ ਹੀ ਇਸਦੇ ਡਿਜ਼ਾਈਨ ਵੀ ਸਾਹਮਣੇ ਆ ਗਏ ਹਨ।