ETV Bharat / science-and-technology

Relience Jio ਦਾ ਦਬਦਬਾ ! ਇਸ ਮਾਮਲੇ 'ਚ ਕੰਪਨੀ ਫਿਰ ਤੋਂ ਬਣੀ ਨੰਬਰ ਵਨ - ਅਥਾਰਟੀ ਆਫ ਇੰਡੀਆ

ਜੀਓ ਕੰਪਨੀ ਦਾ ਦਬਦਬਾ ਅਜੇ ਵੀ ਬਰਕਰਾਰ ਹੈ, ਜੋ ਟਰਾਈ ਦੀ ਨਵੀਂ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ। TRAI ਦੀ ਰਿਪੋਰਟ ਦੇ ਅਨੁਸਾਰ, ਰਿਲਾਇੰਸ ਜੀਓ ਨੇ 4G ਡਾਊਨਲੋਡ ਸਪੀਡ ਵਿੱਚ 2mbps ਦੀ ਜਬਰਦਸਤ ਛਾਲ ਦੇ ਨਾਲ ਆਪਣਾ ਨੰਬਰ ਇੱਕ ਸਥਾਨ ਬਰਕਰਾਰ ਰੱਖਿਆ ਹੈ।

Reliance Jio dominates! In this case, the company again became number one

author img

By

Published : May 16, 2022, 10:07 PM IST

ਹੈਦਰਾਬਾਦ : ਦੇਸ਼ ਦੀ ਮਸ਼ਹੂਰ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਪਿਛਲੇ ਦਿਨੀਂ ਆਪਣੇ ਪਲਾਨ ਦੀ ਕੀਮਤ ਤੋਂ ਲੈ ਕੇ ਫਾਇਦਿਆਂ ਤੱਕ ਕਈ ਮਹੱਤਵਪੂਰਨ ਬਦਲਾਅ ਕੀਤੇ ਸਨ। ਜਿਸ ਕਾਰਨ ਕੰਪਨੀ ਨੂੰ ਵੀ ਯੂਜ਼ਰਸ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕੰਪਨੀ ਦਾ ਦਬਦਬਾ ਅਜੇ ਵੀ ਬਰਕਰਾਰ ਹੈ, ਜੋ ਟਰਾਈ ਦੀ ਨਵੀਂ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ। TRAI ਦੀ ਰਿਪੋਰਟ ਦੇ ਅਨੁਸਾਰ, ਰਿਲਾਇੰਸ ਜੀਓ ਨੇ 4G ਡਾਊਨਲੋਡ ਸਪੀਡ ਵਿੱਚ 2mbps ਦੀ ਜਬਰਦਸਤ ਛਾਲ ਦੇ ਨਾਲ ਆਪਣਾ ਨੰਬਰ ਇੱਕ ਸਥਾਨ ਬਰਕਰਾਰ ਰੱਖਿਆ ਹੈ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੁਆਰਾ ਅਪ੍ਰੈਲ ਮਹੀਨੇ ਲਈ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, Jio ਦੀ ਔਸਤ 4G ਡਾਊਨਲੋਡ ਸਪੀਡ 23.1mbps ਮਾਪੀ ਗਈ ਸੀ। ਮਾਰਚ ਮਹੀਨੇ 'ਚ Jio ਦੀ ਔਸਤ 4G ਡਾਊਨਲੋਡ ਸਪੀਡ 21.1mbps ਸੀ। ਜਿਓ ਆਪਣੀ ਸ਼ੁਰੂਆਤ ਤੋਂ ਹੀ ਟਰਾਈ ਦੇ ਡਾਊਨਲੋਡ ਸਪੀਡ ਟੈਸਟ ਵਿੱਚ ਪਹਿਲੇ ਨੰਬਰ 'ਤੇ ਰਿਹਾ ਹੈ।

ਰਿਲਾਇੰਸ ਜੀਓ
ਰਿਲਾਇੰਸ ਜੀਓ

ਸਾਹਮਣੇ ਆਏ ਅੰਕੜਿਆਂ ਮੁਤਾਬਕ ਟੈਲੀਕਾਮ ਸੈਕਟਰ ਦੀ ਦਿੱਗਜ ਕੰਪਨੀ ਵੋਡਾਫੋਨ ਆਈਡੀਆ ਦੀ 4ਜੀ ਡਾਊਨਲੋਡ ਸਪੀਡ ਲਗਾਤਾਰ ਦੂਜੇ ਮਹੀਨੇ ਘਟੀ ਹੈ। ਇਹ ਅਪ੍ਰੈਲ ਵਿੱਚ 17.7mbps ਤੱਕ ਪਹੁੰਚ ਗਈ, ਜੋ ਕਿ ਫਰਵਰੀ ਵਿੱਚ 18.4mbps ਦੀ ਡਾਊਨਲੋਡ ਸਪੀਡ ਤੋਂ ਘਟ ਗਈ। ਇਸ ਤੋਂ ਇਲਾਵਾ ਸਰਕਾਰੀ ਕੰਪਨੀ BSNL ਦੀ ਸਪੀਡ 5.9mbps 'ਤੇ ਆ ਗਈ ਹੈ। ਮਾਰਚ 'ਚ ਏਅਰਟੈੱਲ ਦੀ ਡਾਊਨਲੋਡ ਸਪੀਡ 1.3mbps ਘਟ ਕੇ 13.7mbps 'ਤੇ ਆ ਗਈ। ਹਾਲਾਂਕਿ ਅਪ੍ਰੈਲ 'ਚ ਸਪੀਡ 14.1mbps ਤੱਕ ਵਧ ਗਈ ਹੈ, ਪਰ ਫਰਵਰੀ 'ਚ ਇਹ 15mbps ਦੀ ਸਪੀਡ ਤੋਂ ਕਾਫੀ ਪਿੱਛੇ ਹੈ।

ਹਰ ਵਾਰ ਦੀ ਤਰ੍ਹਾਂ, ਰਿਲਾਇੰਸ ਜੀਓ ਨੇ ਔਸਤ 4G ਡਾਊਨਲੋਡ ਸਪੀਡ ਦੇ ਮਾਮਲੇ ਵਿੱਚ ਏਅਰਟੈੱਲ ਅਤੇ ਵੀਆਈ ਨੂੰ ਪਛਾੜ ਦਿੱਤਾ ਹੈ। ਅਪ੍ਰੈਲ ਮਹੀਨੇ 'ਚ Jio ਦੀ 4G ਡਾਊਨਲੋਡ ਸਪੀਡ ਏਅਰਟੈੱਲ ਨਾਲੋਂ 9.0mbps ਜ਼ਿਆਦਾ ਸੀ ਅਤੇ Vi India ਤੋਂ 5.4mbps ਜ਼ਿਆਦਾ ਸੀ। ਰਿਲਾਇੰਸ ਜੀਓ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਔਸਤ 4G ਡਾਊਨਲੋਡ ਸਪੀਡ ਵਿੱਚ ਪਹਿਲੇ ਨੰਬਰ 'ਤੇ ਕਬਜ਼ਾ ਕੀਤਾ ਹੋਇਆ ਹੈ। Vi India ਦੂਜੇ ਸਥਾਨ 'ਤੇ ਬਰਕਰਾਰ ਹੈ ਅਤੇ ਭਾਰਤੀ ਏਅਰਟੈੱਲ ਨੂੰ ਤੀਜੇ ਸਥਾਨ 'ਤੇ ਧੱਕ ਦਿੱਤਾ ਹੈ।

Vi India 8.2 Mbps ਦੇ ਨਾਲ ਔਸਤ 4G ਅਪਲੋਡ ਸਪੀਡ ਦੇ ਨਾਲ ਚਾਰਟ ਵਿੱਚ ਸਿਖਰ 'ਤੇ ਹੈ। ਰਿਲਾਇੰਸ ਜੀਓ ਨੇ ਦੂਜਾ ਨੰਬਰ ਜਿੱਤਿਆ, ਇਸਦੀ ਅਪਲੋਡ ਸਪੀਡ 7.6mbps ਸੀ। ਰਿਲਾਇੰਸ ਜੀਓ ਇਕਲੌਤੀ ਕੰਪਨੀ ਸੀ ਜਿਸ ਦੀ ਅਪਲੋਡ ਸਪੀਡ ਵਧੀ ਹੈ। ਜਿੱਥੇ ਪਿਛਲੇ ਮਹੀਨੇ ਦੇ ਮੁਕਾਬਲੇ Vi India ਅਤੇ Airtel ਦੀ ਅਪਲੋਡ ਸਪੀਡ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ BSNL ਦੀ ਅਪਲੋਡ ਸਪੀਡ 5mbps 'ਤੇ ਆ ਗਈ ਹੈ। ਡਾਊਨਲੋਡ ਦੀ ਤਰ੍ਹਾਂ, ਭਾਰਤੀ ਏਅਰਟੈੱਲ ਵੀ ਔਸਤ 4ਜੀ ਅਪਲੋਡ ਸਪੀਡ ਵਿੱਚ ਤੀਜੇ ਨੰਬਰ 'ਤੇ ਹੈ। ਅਪ੍ਰੈਲ ਮਹੀਨੇ 'ਚ ਕੰਪਨੀ ਦੀ ਔਸਤ ਅਪਲੋਡ ਸਪੀਡ 6.1mbps ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : ਮਹਿੰਦਰਾ ਥਾਰ ਦੇ ਪ੍ਰਸ਼ੰਸਕਾਂ ਨੂੰ ਕਰਨਾ ਪਵੇਗਾ ਲੰਬਾ ਇੰਤਜ਼ਾਰ, ਜਾਣੋ ਕਿਆ ਸੋਨੇਟ, ਮਹਿੰਦਰਾ XUV700 ਦਾ ਵੇਟਿੰਗ ਪੀਰੀਅਡ

ETV Bharat Logo

Copyright © 2025 Ushodaya Enterprises Pvt. Ltd., All Rights Reserved.