ਹੈਦਰਾਬਾਦ: Redmi ਨੇ ਆਪਣਾ ਨਵਾਂ ਸਮਾਰਟਫੋਨ Redmi 13R 5G ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਜੇ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ ਅਤੇ ਕੀਮਤ ਵੀ ਘਟ ਹੈ। Redmi 13R 5G ਸਮਾਰਟਫੋਨ ਨੂੰ 5,000mAh ਦੀ ਬੈਟਰੀ ਦੇ ਨਾਲ ਲਿਆਂਦਾ ਗਿਆ ਹੈ। ਇਸ ਫੋਨ 'ਚ 50MP ਦਾ ਦੋਹਰਾ ਰਿਅਰ ਕੈਮਰਾ ਯੂਨਿਟ ਮਿਲਦਾ ਹੈ।
Redmi 13R 5G ਸਮਾਰਟਫੋਨ ਦੀ ਕੀਮਤ: Redmi 13R 5G ਨੂੰ 4GB ਰੈਮ+128GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਮਾਡਲ ਦੀ ਕੀਮਤ ਚੀਨ 'ਚ 11,700 ਰੁਪਏ ਰੱਖੀ ਗਈ ਹੈ। ਜੇਕਰ ਕਲਰ ਬਾਰੇ ਗੱਲ ਕੀਤੀ ਜਾਵੇ, ਤਾਂ Redmi 13R 5G ਸਮਾਰਟਫੋਨ ਨੂੰ ਸਟਾਰ ਰੌਕ ਬਲੈਕ, ਫੈਂਟੇਸੀ ਪਰਪਲ ਅਤੇ ਵੇਵ ਵਾਟਰ ਗ੍ਰੀਨ ਕਲਰ ਆਪਸ਼ਨਾਂ 'ਚ ਲਿਆਂਦਾ ਗਿਆ ਹੈ।
Redmi 13R 5G ਸਮਾਰਟਫੋਨ ਦੇ ਫੀਚਰਸ: Redmi 13R 5G ਸਮਾਰਟਫੋਨ 'ਚ 6.74 ਇੰਚ ਦੀ HD+IPS LCD ਸਕ੍ਰੀਨ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6100+SoC ਚਿਪਸੈੱਟ ਦਿੱਤੀ ਗਈ ਹੈ, ਜੋ Mali-G57 MC2 GPU, 4GB LPDDR4X ਰੈਮ ਅਤੇ 128GB UFS 2.2 ਸਟੋਰੇਜ ਦੇ ਨਾਲ ਆਉਦੀ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਸੈਂਸਰ ਅਤੇ ਪਿੱਛੇ ਇੱਕ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਇਸ 'ਚ 5MP ਦਾ ਫਰੰਟ ਕੈਮਰਾ ਸੈਂਸਰ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ USB ਟਾਈਪ-C ਪੋਰਟ ਦੇ ਰਾਹੀ 18 ਵਾਟ ਦੀ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫੋਨ ਦਾ ਭਾਰ 192 ਗ੍ਰਾਮ ਹੈ ਅਤੇ ਅਕਾਰ 168 mm x 78 mm x 8.09 mm ਹੈ।
Redmi Pad ਦੀ ਕੀਮਤ 'ਚ ਕਟੌਤੀ: ਇਸਦੇ ਨਾਲ ਹੀ, Xiaomi ਨੇ ਗ੍ਰਾਹਕਾਂ ਲਈ ਟੈਬਲੇਟ Redmi Pad 'ਤੇ ਡਿਸਕਊਂਟ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਹੈ। ਇਸ ਡਿਵਾਈਸ ਨੂੰ ਪਿਛਲੇ ਸਾਲ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਭਾਰਤ 'ਚ ਲਾਂਚ ਕੀਤਾ ਗਿਆ ਸੀ। ਹੁਣ ਤੁਸੀਂ ਇਸ ਟੈਬਲੇਟ ਨੂੰ ਘਟ ਕੀਮਤ 'ਚ ਖਰੀਦ ਸਕੋਗੇ। Redmi India ਨੇ ਆਪਣੇ ਅਧਿਕਾਰਿਤ X ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ Redmi Pad 'ਤੇ ਮਿਲ ਰਹੇ ਡਿਸਕਾਊਂਟ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ Redmi Pad ਦੀ ਕੀਮਤ 'ਚ ਕਟੌਤੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। Xiaomi ਨੇ Redmi Pad ਨੂੰ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹੁਣ ਆਫ਼ਰਸ ਤੋਂ ਬਾਅਦ ਤੁਸੀਂ Redmi Pad ਨੂੰ ਸਿਰਫ਼ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ।