ਹੈਦਰਾਬਾਦ: ਚੀਨੀ ਕੰਪਨੀ Xiaomi ਨੇ ਹਾਲ ਹੀ ਵਿੱਚ ਆਪਣਾ ਨਵਾਂ ਸਮਾਰਟਫੋਨ Redmi 13C ਨੂੰ ਨਾਈਜੀਰੀਆ 'ਚ ਪੇਸ਼ ਕੀਤਾ ਸੀ ਅਤੇ ਜਲਦ ਹੀ ਇਹ ਫੋਨ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਇਸ ਡਿਵਾਈਸ ਦੇ ਭਾਰਤ 'ਚ ਲਾਂਚ ਹੋਣ ਤੋਂ ਪਹਿਲਾ ਹੀ ਕੁਝ ਫੀਚਰਸ ਸਾਹਮਣੇ ਆ ਗਏ ਹਨ। Redmi 13C ਸਮਾਰਟਫੋਨ ਦੇ ਫੀਚਰਸ ਦੀ ਜਾਣਕਾਰੀ 91mobiles ਨੇ ਆਪਣੀ ਰਿਪੋਰਟ 'ਚ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਸ ਸਮਾਰਟਫੋਨ ਦੇ ਇੰਡੀਅਨ ਮਾਡਲ 'ਚ MediaTek Helio G85 ਪ੍ਰੋਸੈਸਰ ਮਿਲ ਸਕਦਾ ਹੈ।
Redmi 13C ਸਮਾਰਟਫੋਨ ਦੇ ਫੀਚਰਸ: Redmi 13C ਸਮਾਰਟਫੋਨ 'ਚ 6.74 ਇੰਚ ਦੀ LCD ਡਿਸਪਲੇ HD+Resolution ਦਿੱਤੀ ਜਾ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਦੇ ਨਾਲ 720x1600 ਪਿਕਸਲ Resolution ਆਫ਼ਰ ਕਰੇਗਾ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਪ੍ਰਾਈਮਰੀ ਸੈਂਸਰ ਦੇ ਨਾਲ 2MP ਡੈਪਥ ਕੈਮਰਾ ਅਤੇ 2MP ਮੈਕਰੋ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲ ਸਕਦਾ। ਵਧੀਆਂ ਪ੍ਰਦਰਸ਼ਨ ਲਈ Redmi 13C ਸਮਾਰਟਫੋਨ 'ਚ MediaTek Helio G85 ਪ੍ਰੋਸੈਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 8GB ਰੈਮ ਅਤੇ 256GB ਸਟੋਰੇਜ ਮਿਲ ਸਕਦੀ ਹੈ। Redmi 13C ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Redmi 13C ਸਮਾਰਟਫੋਨ ਚਾਰ ਕਲਰ ਆਪਸ਼ਨਾਂ 'ਚ ਹੋਵੇਗਾ ਲਾਂਚ: ਕੰਪਨੀ ਨੇ ਬੀਤੇ ਦਿਨੀਂ Redmi 13C ਸਮਾਰਟਫੋਨ ਦੀ ਤਸਵੀਰ ਸ਼ੇਅਰ ਕੀਤੀ ਸੀ। ਕੰਪਨੀ ਨੇ ਇਸ ਫੋਨ ਦੇ ਬੈਕ ਪੈਨਲ ਦੀ ਜੋ ਤਸਵੀਰ ਸ਼ੇਅਰ ਕੀਤੀ ਸੀ, ਉਸ ਤੋਂ ਇਹ ਪਤਾ ਚਲਦਾ ਹੈ ਕਿ ਇਹ ਫੋਨ ਬਲੈਕ, ਬਲੂ, ਲਾਈਟ ਗ੍ਰੀਨ ਅਤੇ ਲਾਈਟ ਬਲੂ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ।
iQoo Neo 9 ਸੀਰੀਜ਼ ਜਲਦ ਹੋਵੇਗੀ ਲਾਂਚ: ਇਸਦੇ ਨਾਲ ਹੀ, iQoo ਜਲਦ ਹੀ ਆਪਣੇ ਗ੍ਰਾਹਕਾਂ ਲਈ iQoo Neo 9 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ iQoo Neo 9 ਅਤੇ iQoo Neo 9 ਪ੍ਰੋ ਸਮਾਰਟਫੋਨ ਸ਼ਾਮਲ ਹਨ। ਰਿਪੋਰਟ ਦੀ ਮੰਨੀਏ, ਤਾਂ ਇਸ ਸਮਾਰਟਫੋਨ ਦੇ ਪਿੱਛੇ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6.78 ਇੰਚ ਦੀ ਡਿਸਪਲੇ ਮਿਲ ਸਕਦੀ ਹੈ। iQoo Neo 9 ਸੀਰੀਜ਼ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।