ਹੈਦਰਾਬਾਦ: Realme ਅਗਲੇ ਮਹੀਨੇ ਆਪਣੀ ਨਵੀਂ ਸੀਰੀਜ਼ Realme V50 ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ ਦੋ ਸਮਾਰਟਫੋਨ ਸ਼ਾਮਲ ਹੋਣਗੇ। ਇਨ੍ਹਾਂ 'ਚ Realme V50 ਅਤੇ Realme V50s ਸਮਾਰਟਫੋਨ ਸ਼ਾਮਲ ਹਨ। ਇਹ ਆਉਣ ਵਾਲੇ ਫੋਨ ਚੀਨ ਟੈਲੀਕਾਮ 'ਤੇ ਲਿਸਟ ਹੋ ਗਏ ਹਨ। ਲਿਸਟਿੰਗ ਅਨੁਸਾਰ, Realme V50 ਸੀਰੀਜ਼ ਦੀ ਸੇਲ 10 ਦਸੰਬਰ ਨੂੰ ਸ਼ੁਰੂ ਹੋਵੇਗੀ। ਇਸ ਲਿਸਟਿੰਗ 'ਚ Realme V50 ਸੀਰੀਜ਼ ਦੀ ਕੀਮਤ ਅਤੇ ਫੀਚਰਸ ਬਾਰੇ ਵੀ ਖੁਲਾਸਾ ਹੋਇਆ ਹੈ।
Realme V50 ਸੀਰੀਜ਼ ਦੇ ਫੀਚਰਸ: ਇਸ ਸਾਲ ਅਗਸਤ ਮਹੀਨੇ 'ਚ ਇਹ ਫੋਨ ਮਾਡਲ ਨੰਬਰ RMX3783 ਅਤੇ RMX3781 ਦੇ ਨਾਲ TENAA 'ਤੇ ਲਿਸਟ ਹੋਏ ਸੀ। ਚੀਨ ਟੈਲੀਕਾਮ ਦੀ ਲਿਸਟਿੰਗ ਤੋਂ ਪੁਸ਼ਟੀ ਹੋਈ ਹੈ ਕਿ ਇਨ੍ਹਾਂ ਫੋਨਾਂ ਦਾ ਨਾਮ Realme V50 ਅਤੇ Realme V50s ਹੈ। ਇਨ੍ਹਾਂ ਫੋਨਾਂ ਦਾ ਡਿਜ਼ਾਈਨ ਕਾਫ਼ੀ ਹੱਦ ਤੱਕ Realme 11x 5G ਵਰਗਾ ਹੈ। ਇਨ੍ਹਾਂ ਸਮਾਰਟਫੋਨਾਂ 'ਚ ਕੰਪਨੀ 64MP ਦਾ ਮੇਨ ਕੈਮਰਾ ਆਫ਼ਰ ਕਰ ਸਕਦੀ ਹੈ। ਲਿਸਟਿੰਗ ਅਨੁਸਾਰ, Realme V50 'ਚ 13MP ਦਾ ਮੇਨ ਅਤੇ 2MP ਦਾ ਸੈਕੰਡਰੀ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਨ੍ਹਾਂ ਫੋਨਾਂ 'ਚ ਕੰਪਨੀ 8GB ਤੱਕ ਦੀ ਰੈਮ ਅਤੇ 256GB ਦੀ ਸਟੋਰੇਜ ਦੇ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimensity 6100 ਪਲੱਸ ਚਿਪਸੈੱਟ ਦੇਖਣ ਨੂੰ ਮਿਲ ਸਕਦੀ ਹੈ। ਇਨ੍ਹਾਂ ਫੋਨਾਂ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Realme V50s ਦੇ ਫੀਚਰਸ Realme V50 ਸਮਾਰਟਫੋਨ ਵਰਗੇ ਹੀ ਹੋਣਗੇ। ਇਨ੍ਹਾਂ ਦੋਨੋ ਫੋਨਾਂ 'ਚ ਕੀ ਅੰਤਰ ਹੋਵੇਗਾ, ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।
Realme GT 5 Pro ਜਲਦ ਹੋਵੇਗਾ ਲਾਂਚ: ਇਸਦੇ ਨਾਲ ਹੀ, Realme ਇਸ ਮਹੀਨੇ ਦੇ ਅੰਤ 'ਚ Realme GT 5 Pro ਸਮਾਰਟਫੋਨ ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਜਦਕਿ ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਸ ਸਮਾਰਟਫੋਨ ਦੇ ਕਈ ਨਵੇਂ ਟੀਜ਼ਰ ਸਾਹਮਣੇ ਆਏ ਹਨ, ਜਿਸ ਰਾਹੀ Realme GT 5 Pro ਸਮਾਰਟਫੋਨ ਦੇ ਕਈ ਫੀਚਰਸ ਦੀ ਝਲਕ ਦਿਖਾਈ ਗਈ ਹੈ। ਇਸ ਸਮਾਰਟਫੋਨ 'ਚ ਟੈਲੀਫੋਟੋ ਕੈਮਰੇ ਦੇ ਨਾਲ ਘਟ ਰੋਸ਼ਨੀ 'ਚ ਟੈਲੀਫੋਟੋ ਸ਼ਾਰਟਸ ਅਤੇ 1TB ਦਾ ਆਨਬੋਰਡ ਸਟੋਰੇਜ ਪੈਕ ਦੇਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਮਾਰਟਫੋਨ ਦੇ ਹੋਰ ਵੀ ਕਈ ਫੀਚਰਸ ਬਾਰੇ ਖੁਲਾਸਾ ਹੋਇਆ ਹੈ।