ਹੈਦਰਾਬਾਦ: Realme ਭਾਰਤ 'ਚ ਆਪਣੇ ਸਮਾਰਟਫੋਨ, ਸਮਾਰਟਵਾਚ, ਟੀਵੀ ਸਮੇਤ ਹੋਰ ਕਈ ਪ੍ਰੋਡਕਟਸ ਲਈ ਮਸ਼ਹੂਰ ਹੈ। ਕੰਪਨੀ ਨੇ ਅਗਸਤ 2021 'ਚ Realme Book Lineup ਦੇ ਨਾਲ ਭਾਰਤ 'ਚ ਲੈਪਟਾਪ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਨੇ Realme ਦੇ ਇਨ੍ਹਾਂ ਲੈਪਟਾਪਾਂ ਨੂੰ ਬੰਦ ਕਰ ਦਿੱਤਾ ਹੈ। ਖੁਦ ਕੰਪਨੀ ਨੇ X ਰਾਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕੁਝ ਦਿਨ ਪਹਿਲਾ X 'ਤੇ ਇੱਕ ਯੂਜ਼ਰ ਨੇ ਪੋਸਟ ਕਰਕੇ Realme ਤੋਂ Realme Book ਅਤੇ Realme ਵਾਚ ਖਰੀਦਣ ਲਈ ਕਿਹਾ ਸੀ। ਇਸ ਪੋਸਟ 'ਤੇ Realme ਦੇ ਅਧਿਕਾਰਿਤ ਇੰਡੀਆ ਸਪੋਰਟ ਨੇ ਜਵਾਬ ਦਿੱਤਾ," ਹਾਏ Jhabar ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ Realme ਬੁੱਕ ਬੰਦ ਕਰ ਦਿੱਤੀ ਗਈ ਹੈ ਅਤੇ ਇਸਨੂੰ ਸਾਡੀ ਅਧਿਕਾਰਿਤ ਵੈੱਬਸਾਈਟ ਤੋਂ ਵੀ ਹਟਾ ਦਿੱਤਾ ਗਿਆ ਹੈ।
ਚੀਨ 'ਚ ਅਜੇ ਵੀ ਮਿਲ ਰਹੇ Realme Book ਲੈਪਟਾਪ: Realme Book ਦੀ ਅਧਿਕਾਰਿਤ ਵੈੱਬਸਾਈਟ ਦਾ URL ਅਜੇ ਵੀ ਉਪਲਬਧ ਹੈ, ਪਰ ਖਰੀਦਣ ਵਾਲੇ ਬਟਨ 'ਤੇ ਕਲਿੱਕ ਕਰਨ 'ਤੇ ਇਹ ਹੋਮਪੇਜ 'ਤੇ ਰੀਡਾਇਰੈਕਟ ਹੋ ਜਾਵੇਗਾ। ਇਸ ਤੋਂ ਇਲਾਵਾ, Realme Book ਅਜੇ ਵੀ ਚੀਨ ਦੀ ਵੈੱਬਸਾਈਟ 'ਤੇ ਖਰੀਦਣ ਲਈ ਉਪਲਬਧ ਹੈ। ਵਰਤਮਾਨ ਸਮੇਂ 'ਚ Realme ਵਿਸ਼ਵ ਪੱਧਰ 'ਤੇ Realme 12 ਸੀਰੀਜ਼ ਦੇ ਨਾਲ-ਨਾਲ Realme GT5 Pro ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ
Realme 12 ਸੀਰੀਜ਼ ਦੀ ਲਾਂਚ ਡੇਟ ਦਾ ਹੋ ਸਕਦੈ ਐਲਾਨ: ਇਸ ਤੋਂ ਇਲਾਵਾ, Realme ਆਪਣੀ ਨਵੀਂ ਸੀਰੀਜ਼ Realme 12 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ X 'ਤੇ ਪੋਸਟ ਸ਼ੇਅਰ ਕਰਕੇ ਆਪਣੀ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਸੰਕੇਤ ਦਿੱਤੇ ਹਨ। Realme ਵੱਲੋ ਸ਼ੇਅਰ ਕੀਤੇ ਗਏ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਜਲਦ ਹੀ Realme ਸੀਰੀਜ਼ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਲਈ ਐਲਾਨ ਕਰਨ ਵਾਲੀ ਹੈ। ਇਸ ਪੋਸਟਰ 'ਚ Realme ਦੀ ਆਉਣ ਵਾਲੀ ਸੀਰੀਜ਼ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੰਪਨੀ ਦੁਆਰਾ ਸ਼ੇਅਰ ਕੀਤੇ ਗਏ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਅੱਜ ਕੰਪਨੀ ਇੱਕ ਨਵੀਂ ਸੀਰੀਜ਼ ਦਾ ਐਲਾਨ ਕਰਨ ਵਾਲੀ ਹੈ। Realme ਨੇ ਅਜੇ ਇਸ ਸੀਰੀਜ਼ ਦਾ ਨਾਮ ਨਹੀਂ ਦੱਸਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਸੀਰੀਜ਼ Realme 12 ਹੋ ਸਕਦੀ ਹੈ।