ਹੈਦਰਾਬਾਦ: Realme ਚੀਨ ਵਿੱਚ Realme GT 5 ਲਾਂਚ ਕਰਨ ਜਾ ਰਿਹਾ ਹੈ ਅਤੇ ਇਸਨੂੰ 28 ਅਗਸਤ ਨੂੰ ਪੇਸ਼ ਕੀਤਾ ਜਾਵੇਗਾ। ਇਸ ਹੈਂਡਸੈੱਟ ਨੂੰ Realme GT 3 ਦੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ।
-
Realme GT 5 will feature a Pro-XDR display.#Realme #RealmeGT5 pic.twitter.com/xdroroWl9w
— Mukul Sharma (@stufflistings) August 25, 2023 " class="align-text-top noRightClick twitterSection" data="
">Realme GT 5 will feature a Pro-XDR display.#Realme #RealmeGT5 pic.twitter.com/xdroroWl9w
— Mukul Sharma (@stufflistings) August 25, 2023Realme GT 5 will feature a Pro-XDR display.#Realme #RealmeGT5 pic.twitter.com/xdroroWl9w
— Mukul Sharma (@stufflistings) August 25, 2023
ਟਿਪਸਟਰ ਮੁਕੁਲ ਸ਼ਰਮਾ ਨੇ Realme GT 5 ਬਾਰੇ ਦਿੱਤੀ ਜਾਣਕਾਰੀ: ਟਿਪਸਟਰ ਮੁਕੁਲ ਸ਼ਰਮਾ ਨੇ ਨਵੇਂ ਸਮਾਰਟਫੋਨ Realme GT 5 ਦੇ ਡਿਜ਼ਾਈਨ ਅਤੇ ਫੀਚਰਸ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਮੁਕੁਲ ਅਨੁਸਾਰ, ਇਸ ਡਿਵਾਈਸ ਦਾ ਬੈਕ ਪੈਨਲ ਮਿਰੇਕਲ ਗਲਾਸ ਤੋਂ ਤਿਆਰ ਕੀਤਾ ਗਿਆ ਹੈ।
Realme GT 5 ਦੇ ਫੀਚਰਸ: Realme GT 5 ਦੇ ਬੈਕ ਪੈਨਲ 'ਤੇ ਕਰਵਡ ਕਿਨਾਰਿਆਂ ਤੋਂ ਇਲਾਵਾ ਉੱਚਾ ਕੈਮਰਾ ਮੋਡੀਊਲ ਉੱਪਰਲੇ ਅੱਧ ਵਿੱਚ ਦਿਖਾਈ ਦੇ ਰਿਹਾ ਹੈ। ਇਸ ਵੱਡੇ ਕੈਮਰਾ ਮੋਡੀਊਲ 'ਚ ਸੈਂਸਰਸ ਤੋਂ ਇਲਾਵਾ LED ਫਲੈਸ਼ ਨਜ਼ਰ ਆ ਰਹੀ ਹੈ ਅਤੇ ਇਹ ਅਕਾਰ 'ਚ ਕਾਫ਼ੀ ਵੱਡਾ ਹੈ। ਇਸ ਫੋਨ ਦੇ ਬੈਕ ਪੈਨਲ 'ਤੇ ਮੋਡੀਊਲ ਵਿੱਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਫੋਨ 'ਤੇ LED ਫਲੈਸ਼ ਯੂਨਿਟ ਦੇ ਨਾਲ ਛੋਟੇ LED ਪੈਨਲਸ ਨਜ਼ਰ ਆ ਰਹੇ ਹਨ, ਜਿਸਦੇ ਨਾਲ Qualcomm Snapdragon ਦਾ ਲੋਗੋ ਹੈ। ਕਰਵਡ ਪੈਨਲ ਦੇ ਵਿਚਕਾਰ ਅਲਾਈਡ ਹੋਲ ਪੰਚ ਸਲਾਟ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਹ ਫੋਨ 1.46mm ਅਲਟਰਾ ਨੈਰੋ ਬੇਜ਼ਲਸ ਨਾਲ ਆਵੇਗਾ। ਇਹ ਫੋਨ ਪਤਲਾ ਹੋਵੇਗਾ। ਇਸ ਵਿੱਚ 144Hz ਰਿਫ੍ਰੈਸ ਦਰ ਵਾਲਾ Pro XDR ਡਿਸਪਲੇ ਸ਼ਾਮਲ ਹੈ, ਜੋ 2000Hz ਟਚ ਸੈਪਲਿੰਗ ਦਰ, 1.5K Resolution ਅਤੇ 2160Hz ਤੱਕ ਦੀ PWM ਡਿਮਿੰਗ ਦਰ ਦੇ ਨਾਲ ਆਉਦਾ ਹੈ। ਇਸ ਫੋਨ 'ਚ ਯੂਜ਼ਰਸ ਨੂੰ 24Gb ਤੱਕ ਰੈਮ ਮਿਲ ਸਕਦੀ ਹੈ। ਇਸਦੇ ਨਾਲ ਹੀ 240W ਫਾਸਟ ਚਾਰਜਿੰਗ ਸਪੋਰਟ ਯੂਜ਼ਰਸ ਨੂੰ ਮਿਲੇਗਾ।
- IPhone 15 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Chandrayaan 3: ਚੰਦਰਮਾਂ ਦੇ ਪੱਧਰ 'ਤੇ ਉੱਤਰੇ ਪ੍ਰਗਿਆਨ ਰੋਵਰ ਦਾ ਵੀਡੀਓ ਆਇਆ ਸਾਹਮਣੇ
- Realme 11X 5G 'ਤੇ ਮਿਲ ਰਿਹਾ ਡਿਸਕਾਊਂਟ, ਇਸ ਸਮੇਂ ਸ਼ੁਰੂ ਹੋਵੇਗੀ ਸੇਲ, ਮਿਲਣਗੇ ਇਹ ਸ਼ਾਨਦਾਰ ਆਫ਼ਰਸ
- WhatsApp 'ਚ ਜਲਦ ਮਿਲਣਗੇ ਦੋ ਨਵੇਂ ਆਪਸ਼ਨ, ਫੋਟੋ ਤੋਂ ਇਲਾਵਾ HD ਵੀਡੀਓ ਵੀ ਕਰ ਸਕੋਗੇ ਸ਼ੇਅਰ
- Threads ਦਾ ਵੈੱਬ ਵਰਜ਼ਨ ਹੋਇਆ ਲਾਈਵ, ਇਸ ਤਰ੍ਹਾਂ ਕਰ ਸਕੋਗੇ ਲੌਗਿਨ
IPhone 15 ਸੀਰੀਜ਼ 12 ਸਤੰਬਰ ਨੂੰ ਹੋਵੇਗੀ ਲਾਂਚ: ਐਪਲ ਜਲਦ ਹੀ IPhone 15 ਸੀਰੀਜ਼ ਨੂੰ ਲਾਂਚ ਕਰਨ ਵਾਲਾ ਹੈ। 9to5Mac ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ IPhone 15 ਸੀਰੀਜ਼ ਨੂੰ 12 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾ ਹੀ ਇਸ ਸੀਰੀਜ਼ ਦੇ ਕੁਝ ਫੀਚਰਸ ਸਾਹਮਣੇ ਆ ਚੁੱਕੇ ਹਨ। ਇੱਕ ਨਵੀਂ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ IPhone 15 Pro ਦੇ ਗ੍ਰੇ ਕਲਰ 'ਚ ਆਉਣ ਦੀ ਉਮੀਦ ਹੈ। ਜਿਸ ਨੂੰ ਟਾਇਟਨ ਗ੍ਰੇ ਕਲਰ ਕਿਹਾ ਜਾਵੇਗਾ। 9to5Mac ਦੀ ਰਿਪੋਰਟ ਅਨੁਸਾਰ ਕੰਪਨੀ IPhone 15 Pro ਅਤੇ IPhone 15 Pro Max ਨੂੰ ਗ੍ਰੇ ਕਲਰ ਆਪਸ਼ਨ 'ਚ ਲਾਂਚ ਕਰੇਗੀ।