ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਅਤੇ ਹੁਣ ਜਲਦ ਹੀ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ। Realme ਉਤਪਾਦ ਮਾਰਕੀਟਿੰਗ ਦੇ ਮੁਖੀ Fancik Wong ਨੇ X 'ਤੇ ਕਿਹਾ ਹੈ ਕਿ ਕੰਪਨੀ 2024 'ਚ ਭਾਰਤ ਵਿੱਚ ਇੱਕ ਨਵਾਂ GT ਡਿਵਾਈਸ ਲਾਂਚ ਕਰਨ ਦਾ ਪਲੈਨ ਬਣਾ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਸਮਾਰਟਫੋਨ ਦੇ ਨਾਮ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ Realme GT 5 Pro ਸਮਾਰਟਫੋਨ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਇਹ ਬਿਆਨ ਇੱਕ ਯੂਜ਼ਰ ਦੇ ਸਵਾਲ ਪੁੱਛਣ 'ਤੇ ਦਿੱਤਾ ਹੈ। ਯੂਜ਼ਰ ਨੇ ਪੁੱਛਿਆ ਸੀ ਕਿ ਤੁਸੀਂ Realme GT 5 Pro ਨੂੰ ਭਾਰਤ 'ਚ ਕਿਉ ਲਾਂਚ ਨਹੀਂ ਕਰ ਰਹੇ। ਇਸਦੇ ਜਵਾਬ 'ਚ ਕੰਪਨੀ ਨੇ ਇਸ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਸੰਕੇਤ ਦਿੱਤੇ ਹਨ।
Realme GT 5 Pro ਦੇ ਫੀਚਰਸ: Realme GT 5 Pro ਸਮਾਰਟਫੋਨ 'ਚ 6.78 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Gen 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਵਾਲੇ 50MP ਦੇ Sony LYT-808 ਪ੍ਰਾਈਮਰੀ ਕੈਮਰਾ, 50MP ਟੈਲੀਫੋਟੋ ਲੈਂਸ ਦੇ ਨਾਲ ਦੂਜਾ ਕੈਮਰਾ ਅਤੇ 8MP ਦਾ ਅਲਟ੍ਰਾਵਾਈਡ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਟ ਦੀ ਵਾਈਰਡ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।
Realme GT 5 Pro ਨੂੰ ਲੈ ਕੇ ਚੀਨੀ ਲੋਕਾਂ ਦੀ ਪ੍ਰਤੀਕਿਰੀਆਂ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Realme GT 5 Pro ਸਮਾਰਟਫੋਨ ਦੀ ਚੀਨ 'ਚ ਪਹਿਲੀ ਸੇਲ 14 ਦਸੰਬਰ ਨੂੰ ਸ਼ੁਰੂ ਹੋਈ ਸੀ। ਇਸ ਸੇਲ ਦੌਰਾਨ Realme GT 5 Pro ਨੂੰ ਗ੍ਰਾਹਕਾਂ ਦੀ ਬਹੁਤ ਵਧੀਆਂ ਪ੍ਰਤੀਕਿਰੀਆਂ ਮਿਲੀ ਸੀ। Realme GT 5 Pro ਸਮਾਰਟਫੋਨ ਦੀ ਸੇਲ ਦੌਰਾਨ ਸਿਰਫ਼ 5 ਮਿੰਟ 'ਚ ਹੀ ਸਾਰੇ ਫੋਨ ਵਿਕ ਗਏ ਸੀ। ਹੁਣ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੇ ਸੰਕੇਤ ਮਿਲ ਰਹੇ ਹਨ। ਇਹ ਦੇਖਣਾ ਹੋਵੇਗਾ ਕਿ ਜੇਕਰ ਭਾਰਤ 'ਚ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਜਾਂਦਾ ਹੈ, ਤਾਂ ਲੋਕਾਂ ਦੀ ਇਸ ਸਮਾਰਟਫੋਨ ਨੂੰ ਲੈ ਕੇ ਕਿਵੇਂ ਦੀ ਪ੍ਰਤੀਕਿਰੀਆਂ ਦੇਖਣ ਨੂੰ ਮਿਲਦੀ ਹੈ।