ETV Bharat / science-and-technology

Realme 11 5G ਸੀਰੀਜ਼ ਅੱਜ ਹੋਵੇਗੀ ਭਾਰਤ 'ਚ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ

Realme 11 5G ਸੀਰੀਜ਼ ਅੱਜ ਭਾਰਤ 'ਚ ਲਾਂਚ ਹੋਣ ਵਾਲੀ ਹੈ। ਕੰਪਨੀ ਦੀ ਨਵੀਂ ਸੀਰੀਜ਼ ਵਿੱਚ ਦੋ ਸਮਾਰਟਫੋਨ ਹੋਣਗੇ। ਫੋਨ ਦੇ ਨਾਲ ਕੰਪਨੀ ਅੱਜ ਨਵੇਂ ਬਡਸ ਵੀ ਲਾਂਚ ਕਰੇਗੀ।

Realme 11 5G
Realme 11 5G
author img

By ETV Bharat Punjabi Team

Published : Aug 23, 2023, 10:48 AM IST

ਹੈਦਰਾਬਾਦ: Realme 11 5G ਸੀਰੀਜ਼ ਅੱਜ ਭਾਰਤ 'ਚ ਲਾਂਚ ਹੋਵੇਗੀ। ਇਸ ਸੀਰੀਜ਼ 'ਚ ਦੋ ਸਮਾਰਟਫੋਨ Realme 11 5G ਅਤੇ Realme 11X5G ਸ਼ਾਮਲ ਹਨ। ਨਵੇਂ ਸਮਾਰਟਫੋਨ 'ਚ ਕੰਪਨੀ 108 ਮੈਗਾਪਿਕਸਲ ਤੱਕ ਦਾ ਕੈਮਰਾ ਅਤੇ 67 ਵਾਟ ਤੱਕ ਦੀ ਫਾਸਟ ਚਾਰਜ਼ਿੰਗ ਆਫ਼ਰ ਕਰਨ ਵਾਲੀ ਹੈ। ਫੋਨ ਦਾ ਲਾਂਚ ਇਵੈਂਟ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਇਸਨੂੰ ਤੁਸੀਂ ਕੰਪਨੀ ਦੇ Youtube ਚੈਨਲ ਅਤੇ ਇੱਥੇ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ।

Realme Buds Air 5 ਸੀਰੀਜ਼ ਵੀ ਹੋਵੇਗੀ ਲਾਂਚ: ਫਲਿੱਪਕਾਰਟ 'ਤੇ ਕੰਪਨੀ ਦੀ ਨਵੀਂ ਸੀਰੀਜ਼ ਦੀ ਮਾਈਕ੍ਰੋਸਾਫ਼ਟ ਲਾਈਵ ਹੋ ਚੁੱਕੀ ਹੈ। ਇਸਦੇ ਅਨੁਸਾਰ Realme 11 5G ਦਾ ਪ੍ਰੀ-ਆਰਡਰ ਅੱਜ ਦੁਪਹਿਰ 1.15 ਤੋਂ ਸ਼ੁਰੂ ਹੋ ਜਾਵੇਗਾ। ਦੂਜੇ ਪਾਸੇ ਅੱਜ ਸ਼ਾਮ 5:30 ਤੋਂ ਰਾਤ 8 ਵਜੇ ਦੇ ਵਿਚਕਾਰ Realme 11X5G ਸਪੈਸ਼ਲ ਫਲੈਸ਼ ਸੇਲ ਲਾਈਵ ਹੋਵੇਗੀ। SBI ਅਤੇ HDFC ਬੈਂਕ ਦੇ ਗ੍ਰਾਹਕਾਂ ਨੂੰ ਫੋਨ 'ਤੇ 100 ਰੁਪਏ ਤੱਕ ਦਾ ਇੰਸਟੈਟ ਡਿਸਕਾਊਂਟ ਮਿਲੇਗਾ। ਨਵੇਂ ਸਮਾਰਟਫੋਨਸ ਦੇ ਨਾਲ ਕੰਪਨੀ ਅੱਜ ਆਪਣੇ ਨਵੇਂ ਬਡਸ Realme Buds Air 5 ਸੀਰੀਜ਼ ਨੂੰ ਵੀ ਲਾਂਚ ਕਰਨ ਵਾਲੀ ਹੈ। ਇਸ ਵਿੱਚ Buds Air 5 ਅਤੇ Air 5 Pro ਸ਼ਾਮਲ ਹਨ।

Realme 11 5G ਸੀਰੀਜ਼ ਦੇ ਫੀਚਰਸ: Realme 11 5G ਹਾਲ ਹੀ ਵਿੱਚ ਤਾਈਵਾਨ 'ਚ ਲਾਂਚ ਹੋਇਆ ਹੈ। ਭਾਰਤ 'ਚ ਵੀ ਕੰਪਨੀ ਤਾਈਵਾਨ ਵਾਲੇ ਫੀਚਰਸ ਦੇ ਨਾਲ ਇਸ ਫੋਨ ਨੂੰ ਲਾਂਚ ਕਰਨ ਵਾਲੀ ਹੈ। ਫੋਨ 'ਚ ਕੰਪਨੀ 6.72 ਇੰਚ ਦਾ ਫੁੱਲ HD+ਡਿਸਪਲੇ ਆਫ਼ਰ ਕਰ ਰਹੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੇਸ਼ ਦਰ ਅਤੇ 550nits ਦੇ ਪੀਕ ਬ੍ਰਾਈਟਨੈਸ ਲੈਵਲ ਦੇ ਨਾਲ ਆਉਦਾ ਹੈ। ਇਹ ਫੋਨ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਦੇ ਨਾਲ ਆਵੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Mali G57 MC2 GPU ਦੇ ਨਾਲ ਮੀਡੀਆਟੇਕ Dimensity 6100+ਚਿੱਪਸੈੱਟ ਆਫ਼ਰ ਕੀਤਾ ਜਾ ਰਿਹਾ ਹੈ। ਫੋਨ ਦੇ ਰਿਅਰ 'ਚ ਫੋਟੋਗ੍ਰਾਫ਼ੀ ਲਈ 108 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇੱਕ 2 ਮੈਗਾਪਿਕਸਲ ਦਾ Depth ਸੈਂਸਰ ਵੀ ਮਿਲੇਗਾ। ਸੈਲਫ਼ੀ ਲਈ ਕੰਪਨੀ ਇਸ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਆਫ਼ਰ ਕਰ ਰਹੀ ਹੈ। ਫੋਨ ਦੀ ਬੈਟਰੀ 5000mAH ਦੀ ਹੈ, ਜੋ 67 ਵਾਟ ਦੀ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ। Realme 11X5G ਦੇ ਫੀਚਰਸ ਦੀ ਗੱਲ ਕਰੀਏ, ਤਾਂ ਕੰਪਨੀ ਨੇ ਇਸਦੇ ਅਜੇ ਸਾਰੇ ਫੀਚਰਸ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਕਿ ਕੰਪਨੀ ਨੇ ਇਹ ਜ਼ਰੂਰ ਦੱਸਿਆਂ ਹੈ ਕਿ ਫੋਨ ਵਿੱਚ 64 ਮੈਗਾਪਿਕਸਲ ਦਾ AI ਕੈਮਰਾ ਲੱਗਿਆ ਹੈ। ਇਸ ਤੋਂ ਇਲਾਵਾ ਕੰਪਨੀ ਇਸ ਫੋਨ 'ਚ 33 ਵਾਟ ਦੀ ਫਾਸਟ ਚਾਰਜ਼ਿੰਗ ਵੀ ਦੇਣ ਵਾਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.