ETV Bharat / science-and-technology

Honor X9b ਸਮਾਰਟਫੋਨ ਦੀ ਅੱਜ ਪ੍ਰੀ-ਬੁੱਕਿੰਗ ਸ਼ੁਰੂ, ਕੀਮਤ ਤੋਂ ਹਟਿਆ ਪਰਦਾ

author img

By ETV Bharat Punjabi Team

Published : Oct 26, 2023, 3:28 PM IST

Honor X9b Price: Honor ਨੇ ਹਾਲ ਹੀ ਵਿੱਚ ਯੂਜ਼ਰਸ ਲਈ Honor X9b ਸਮਾਰਟਫੋਨ ਨੂੰ ਵੈੱਬਸਾਈਟ 'ਤੇ ਲਿਸਟ ਕੀਤਾ ਸੀ। ਹਾਲਾਂਕਿ ਇਸ ਫੋਨ ਦੀ ਕੀਮਤ ਅਤੇ ਪ੍ਰੀ-ਬੁਕਿੰਗ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਹੁਣ ਕੰਪਨੀ ਨੇ ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ।

Honor X9b Price
Honor X9b Price

ਹੈਦਰਾਬਾਦ: Honor ਨੇ ਹਾਲ ਹੀ ਵਿੱਚ Honor X9b ਸਮਾਰਟਫੋਨ ਨੂੰ ਵੈੱਬਸਾਈਟ 'ਤੇ ਲਿਸਟ ਕੀਤਾ ਸੀ। ਅਜੇ ਤੱਕ Honor X9b ਸਮਾਰਟਫੋਨ ਦੀ ਕੀਮਤ ਅਤੇ ਪ੍ਰੀ-ਬੁਕਿੰਗ ਨੂੰ ਲੈ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਹੁਣ ਕੰਪਨੀ ਨੇ ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਫੋਨ ਦੀ ਕੀਮਤ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।

Honor X9b ਸਮਾਰਟਫੋਨ ਦੇ ਫੀਚਰਸ: Honor X9b ਸਮਾਰਟਫੋਨ 'ਚ 6.78 ਇੰਚ ਦੀ ਕਵਰਡ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਅਤੇ ਫੁੱਲ HD+Resolution ਦੇ ਨਾਲ ਆਉਦੀ ਹੈ। ਇਸ ਸਮਾਰਟਫੋਨ 'ਚ ਕੰਪਨੀ ਨੇ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਹੈ। Honor X9b ਸਮਾਰਟਫੋਨ 'ਚ 12GB+8GB ਰੈਮ ਅਤੇ 256GB ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP ਪ੍ਰਾਈਮਰੀ, 5MP ਅਲਟ੍ਰਾਵਾਈਡ ਅਤੇ 2MP ਮੈਕਰੋ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,800mAh ਦੀ ਬੈਟਰੀ ਦਿੱਤੀ ਗਈ ਹੈ, ਜੋ 35 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Honor X9b ਸਮਾਰਟਫੋਨ ਦੀ ਕੀਮਤ: Honor X9b ਸਮਾਰਟਫੋਨ ਨੂੰ 28,800 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਇਸ ਫੋਨ ਦੇ 12GB ਰੈਮ+256GB ਸਟੋਰੇਜ ਨੂੰ 28,800 ਰੁਪਏ 'ਚ ਪੇਸ਼ ਕਰ ਰਹੀ ਹੈ। ਅੱਜ ਤੋਂ ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਸ਼ਿਪਮੈਂਟ 8 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਫੋਨ ਦੇ ਫਿਲਹਾਲ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.