ਹੈਦਰਾਬਾਦ: ਕੋਰੀਅਨ ਕੰਪਨੀ ਸੈਮਸੰਗ ਨੇ 26 ਜੁਲਾਈ ਨੂੰ ਲਾਂਚ ਸੈਮਸੰਗ ਗਲੈਕਸੀ Z Fold 5 ਅਤੇ Samsung Galaxy Flip 5 ਦੇ ਮੇਡ ਇੰਨ ਇੰਡੀਆਂ ਹੈਂਡਸੈੱਟ ਲਈ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸੈਮਸੰਗ ਇੰਡੀਆਂ ਨੇ ਇਸ ਬਾਰੇ ਅੱਜ ਐਲਾਨ ਕਰ ਦਿੱਤਾ ਹੈ। 27 ਜੁਲਾਈ ਤੋਂ 17 ਅਗਸਤ ਦੇ ਵਿੱਚ ਪ੍ਰੀ-ਬੁਕਿੰਗ ਅਤੇ ਡਿਵਾਈਸ ਖਰੀਦਣ ਵਾਲੇ ਗਾਹਕਾਂ ਨੂੰ Z Flip 5 'ਤੇ 20,000 ਰੁਪਏ ਅਤੇ Z Fold 5 'ਤੇ 23,000 ਰੁਪਏ ਤੱਕ ਦੇ ਧਮਾਕੇਦਾਰ ਆਫ਼ਰਸ ਮਿਲਣਗੇ।
ਸੈਮਸੰਗ ਗਲੈਕਸੀ Z Fold5 ਅਤੇ Samsung Galaxy Flip5 'ਚ ਮਿਲਣਗੇ ਇਹ ਆਫ਼ਰਸ: ਸੈਮਸੰਗ ਦੀ ਵੈੱਬਸਾਈਟ Samsung.com ਰਾਹੀ Galaxy Z Flip 5 ਖਰੀਦਣ ਵਾਲਿਆਂ ਨੂੰ ਭਾਰਤੀ ਕਸਟਮਰਸ ਸਪੈਸ਼ਲ ਕਲਰ ਗ੍ਰੇ, ਹਰਾ ਅਤੇ ਨੀਲਾ ਚੁਣਨ ਦਾ ਆਪਸ਼ਨ ਮਿਲੇਗਾ। ਸੈਮਸੰਗ ਵੱਲੋ Galaxy Z Flip 5 ਦੀ ਪ੍ਰੀ-ਬੁਕਿੰਗ 'ਤੇ 20 ਹਜ਼ਾਰ ਰੁਪਏ ਤੱਕ ਦਾ ਫਾਇਦਾ ਮਿਲੇਗਾ। ਜਿਸ ਵਿੱਚ 12 ਹਜ਼ਾਰ ਰੁਪਏ ਦਾ ਅਪਗ੍ਰੇਡ ਅਤੇ 8 ਹਜ਼ਾਰ ਰੁਪਏ ਦਾ ਬੈਂਕ ਕੈਸ਼ਬੈਕ ਮਿਲੇਗਾ। ਇਸੇ ਤਰ੍ਹਾਂ Galaxy Z Fold 5 ਦੀ ਪ੍ਰੀ-ਬੁਕਿੰਗ 'ਤੇ 23 ਹਜ਼ਾਰ ਰੁਪਏ ਤੱਕ ਦਾ ਫਾਇਦਾ ਮਿਲੇਗਾ। ਜਿਸ ਵਿੱਚ 5 ਹਜ਼ਾਰ ਰੁਪਏ ਦਾ ਅਪਗ੍ਰੇਡ, 8 ਹਜ਼ਾਰ ਰੁਪਏ ਦਾ ਬੈਂਕ ਕੈਸ਼ਬੈਕ ਅਤੇ ਹਾਈ ਸਟੋਰੇਜ ਵਿੱਚ 10 ਹਜ਼ਾਰ ਰੁਪਏ ਦਾ ਫਾਇਦਾ ਮਿਲੇਗਾ। 9 ਮਹੀਨੇ ਤੱਕ ਦੀ No Cost EMI 'ਤੇ ਖਰੀਦਦਾਰੀ ਕਰਨ ਦੀ ਸੁਵਿਧਾ ਵੀ ਹੋਵੇਗੀ।
-
The flip side is calling you. Are you ready to unfold your world? With the all-new #GalaxyZFlip5 and #GalaxyZFold5, get ready to open a world of possibilities. Pre-book now: https://t.co/4mlXNyqnMm. #JoinTheFlipSide #Samsung pic.twitter.com/XvpSuqGO4V
— Samsung India (@SamsungIndia) July 27, 2023 " class="align-text-top noRightClick twitterSection" data="
">The flip side is calling you. Are you ready to unfold your world? With the all-new #GalaxyZFlip5 and #GalaxyZFold5, get ready to open a world of possibilities. Pre-book now: https://t.co/4mlXNyqnMm. #JoinTheFlipSide #Samsung pic.twitter.com/XvpSuqGO4V
— Samsung India (@SamsungIndia) July 27, 2023The flip side is calling you. Are you ready to unfold your world? With the all-new #GalaxyZFlip5 and #GalaxyZFold5, get ready to open a world of possibilities. Pre-book now: https://t.co/4mlXNyqnMm. #JoinTheFlipSide #Samsung pic.twitter.com/XvpSuqGO4V
— Samsung India (@SamsungIndia) July 27, 2023
ਸੈਮਸੰਗ ਗਲੈਕਸੀ Z Fold 5 ਅਤੇ Samsung Galaxy Flip 5 ਦੇ ਫੀਚਰਸ: ਸੈਮਸੰਗ ਗਲੈਕਸੀ Z Fold 5 ਅਤੇ Samsung Galaxy Flip 5 ਦੋਨਾਂ ਵਿੱਚ ਹੀ IPX8 ਸਪੋਰਟ, ਏਅਰਕ੍ਰਾਫਟ ਗ੍ਰੇਡ ਆਰਮਰਡ ਐਲੂਮੀਨੀਅਮ ਫਰੇਮ ਅਤੇ ਫਲੈਕਸ ਵਿੰਡੋ ਅਤੇ ਬੈਕ ਕਵਰ ਦੋਨਾਂ 'ਤੇ ਲਾਗੂ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਨਾਲ ਲੈਸ ਹੈ। Galaxy Z Flip 5 ਅਤੇ Galaxy Z Fold 5 ਇੱਕ ਨਵੇਂ ਏਕੀਕ੍ਰਿਤ ਹਿੰਗ ਮੋਡੀਊਲ ਦੇ ਨਾਲ ਆਉਂਦੇ ਹਨ।
ਸੈਮਸੰਗ ਦਾ Galaxy Unpacked Event: ਕੰਪਨੀ ਦਾ ਹਾਲ ਹੀ ਵਿੱਚ ਸਭ ਤੋਂ ਵੱਡਾ Galaxy Unpacked Event ਕੋਰੀਆਂ 'ਚ ਹੋਇਆ ਹੈ। ਜਿਸ ਵਿੱਚ ਕੰਪਨੀ ਵੱਲੋ ਸੈਮਸੰਗ ਗਲੈਕਸੀ Z Fold5 ਅਤੇ Samsung Galaxy Flip5 ਸਮਾਰਟਫੋਨ ਲਾਂਚ ਕੀਤੇ ਗਏ ਅਤੇ ਅੱਜ ਤੋਂ ਇਸਦੀ ਪ੍ਰੀ-ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ 17 ਅਗਸਤ ਤੱਕ ਚਲੇਗੀ। ਇਸ ਇਵੈਂਟ ਤੋਂ ਪਹਿਲਾ ਸੈਮਸੰਗ ਕੰਪਨੀ ਇਹ ਇਵੈਂਟ ਅਮਰੀਕਾ 'ਚ NewYork ਸ਼ਹਿਰ, ਲੰਡਨ ਵਿੱਚ ਪਿਕਾਡਿਲੀ ਸਰਕਸ, ਬੈਂਕਾਕ ਵਿੱਚ ਸੈਂਟਰਲਵਰਲਡ, ਚੇਂਗਦੂ, ਚੀਨ ਅਤੇ ਜੇਦਾਹ ਵਿੱਚ ਤਾਈ ਕੁਓ ਲੀ ਅਤੇ ਸਾਊਦੀ ਅਰਬ ਵਿੱਚ ਕਿੰਗ ਰੋਡ ਟਾਵਰ ਵਿੱਚ ਆਯੋਜਿਤ ਕਰ ਚੁੱਕੀ ਹੈ। ਪਹਿਲੀ ਵਾਰ ਕੰਪਨੀ ਨੇ ਆਪਣਾ ਇਵੈਂਟ ਕੋਰੀਆਂ 'ਚ ਕੀਤਾ ਹੈ।