ਹੈਦਰਾਬਾਦ: POCO ਅਗਲੇ ਸਾਲ ਭਾਰਤ 'ਚ POCO X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਸੀਰੀਜ਼ ਨੂੰ ਲੈ ਕੇ ਕਈ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਹੁਣ ਹਾਲ ਹੀ ਵਿੱਚ ਇੱਕ ਹੋਰ ਨਵਾਂ ਟੀਜ਼ਰ ਸਾਹਮਣੇ ਆਇਆ ਹੈ, ਜਿਸ ਰਾਹੀ ਸੰਕੇਤ ਮਿਲੇ ਹਨ ਕਿ POCO X6 ਸੀਰੀਜ਼ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ।
-
Happy Xmas Everyone 🎄🎄🎄
— Himanshu Tandon (@Himanshu_POCO) December 25, 2023 " class="align-text-top noRightClick twitterSection" data="
Santa is coming with the gift soon 😎🎁. pic.twitter.com/kJBfxY4CvD
">Happy Xmas Everyone 🎄🎄🎄
— Himanshu Tandon (@Himanshu_POCO) December 25, 2023
Santa is coming with the gift soon 😎🎁. pic.twitter.com/kJBfxY4CvDHappy Xmas Everyone 🎄🎄🎄
— Himanshu Tandon (@Himanshu_POCO) December 25, 2023
Santa is coming with the gift soon 😎🎁. pic.twitter.com/kJBfxY4CvD
POCO X6 ਸੀਰੀਜ਼ ਦਾ ਟੀਜ਼ਰ ਹੋਇਆ ਜਾਰੀ: POCO ਇੰਡੀਆ ਦੇ ਹੈੱਡ ਹਿਮਾਂਸ਼ੂ ਟੰਡਨ ਨੇ ਹਾਲ ਹੀ ਵਿੱਚ X ਅਕਾਊਂਟ 'ਤੇ ਇੱਕ ਟੀਜ਼ਰ ਜਾਰੀ ਕੀਤਾ ਹੈ। ਇਸ ਰਾਹੀ ਕਿਹਾ ਗਿਆ ਹੈ ਕਿ ਕੰਪਨੀ POCO X6 ਸੀਰੀਜ਼ ਨੂੰ ਲੈ ਕੇ ਆਵੇਗੀ। ਰਿਪੋਰਟਸ ਦੀ ਮੰਨੀਏ, ਤਾਂ POCO X6 ਸੀਰੀਜ਼ 'ਚ ਦੋ ਸਮਾਰਟਫੋਨ ਸ਼ਾਮਲ ਹੋਣਗੇ। ਇਸ ਸੀਰੀਜ਼ ਨੂੰ ਜਨਵਰੀ ਮਹੀਨੇ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
POCO X6 ਸੀਰੀਜ਼ ਦੇ ਫੀਚਰਸ: POCO X6 ਸੀਰੀਜ਼ ਦੇ ਫੀਚਰਸ ਨੂੰ ਲੈ ਕੇ ਕੰਪਨੀ ਵੱਲੋ ਅਜੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਰਿਪੋਰਟ 'ਚ ਇਸਦੇ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਸਮਾਰਟਫੋਨ 'ਚ 6.67 ਇੰਚ ਦੀ OLED ਡਿਸਪਲੇ ਦਿੱਤੀ ਜਾਵੇਗੀ, ਜੋ 1800 nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਮਿਲੀ ਜਾਣਕਾਰੀ ਅਨੁਸਾਰ, POCO X6 ਪ੍ਰੋ ਸਮਾਰਟਫੋਨ 'ਚ ਮੀਡੀਆਟੇਕ Dimensity 8300 ਅਲਟ੍ਰਾ ਚਿਪਸੈੱਟ ਮਿਲ ਸਕਦੀ ਹੈ, ਜਦਕਿ POCO X6 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ।
Vivo X100 ਸੀਰੀਜ਼ ਦੀ ਲਾਂਚ ਡੇਟ: ਇਸਦੇ ਨਾਲ ਹੀ, Vivo ਵੀ ਜਲਦ ਹੀ ਆਪਣੇ ਯੂਜ਼ਰਸ ਲਈ Vivo X100 ਸੀਰੀਜ਼ ਨੂੰ ਲਾਂਚ ਕਰੇਗਾ। ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸ ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ। Vivo X100 ਸੀਰੀਜ਼ ਅਗਲੇ ਸਾਲ 4 ਜਨਵਰੀ ਨੂੰ ਲਾਂਚ ਹੋਵੇਗੀ। ਇਸਦੇ ਨਾਲ ਹੀ, ਇੱਕ ਨਵੀਂ ਰਿਪੋਰਟ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ ਅਗਲੇ ਸਾਲ ਅਪ੍ਰੈਲ 'ਚ ਇਸ ਸੀਰੀਜ਼ ਦੀ ਡਿਵਾਈਸ Vivo X100 ਪ੍ਰੋ ਪਲੱਸ ਨੂੰ ਲਾਂਚ ਕਰ ਸਕਦੀ ਹੈ। ਗੈਜੇਟਸ 360 ਦੀ ਰਿਪੋਰਟ ਅਨੁਸਾਰ, ਹਾਂਗ ਕਾਂਗ 'ਚ Vivo X100 ਸਮਾਰਟਫੋਨ ਦੀ ਕੀਮਤ 85,224 ਰੁਪਏ ਅਤੇ Vivo X100 ਪ੍ਰੋ ਦੀ ਕੀਮਤ 63,917 ਰੁਪਏ ਰੱਖੀ ਗਈ ਹੈ, ਜਦਕਿ ਚੀਨ 'ਚ ਲਾਂਚ ਹੋਏ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਦੀ ਕੀਮਤ 56,500 ਰੁਪਏ ਰੱਖੀ ਗਈ ਹੈ। ਫਿਲਹਾਲ, ਇਸ ਸੀਰੀਜ਼ ਦੀ ਭਾਰਤੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।