ETV Bharat / science-and-technology

Google Pixel 7a ਦੇ ਲਾਂਚ ਹੁੰਦੇ ਹੀ ਸਸਤਾ ਹੋ ਗਿਆ Pixel 6a, ਜਾਣੋ ਇਸਦੀ ਨਵੀਂ ਕੀਮਤ - Shopping platform Flipkart

ਤਕਨੀਕੀ ਕੰਪਨੀ ਗੂਗਲ ਨੇ ਆਪਣਾ ਨਵਾਂ ਆਫਰਡੇਬਲ ਪਿਕਸਲ ਸਮਾਰਟਫੋਨ Pixel 7a ਲਾਂਚ ਕੀਤਾ ਹੈ। ਇਸ ਲਾਂਚ ਦੇ ਨਾਲ ਹੀ Pixel 6a 'ਤੇ ਸਭ ਤੋਂ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ 17,000 ਰੁਪਏ ਤੋਂ ਜ਼ਿਆਦਾ ਦੀ ਛੋਟ 'ਤੇ ਵੇਚਿਆ ਜਾ ਰਿਹਾ ਹੈ।

Google Pixel 7a
Google Pixel 7a
author img

By

Published : May 11, 2023, 1:39 PM IST

ਹੈਦਰਾਬਾਦ: ਗੂਗਲ ਨੇ Google Pixel 7a ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦਾ ਲੋਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਅੱਜ ਤੋਂ ਇਸ ਫੋਨ ਦੀ ਭਾਰਤ ਵਿੱਚ ਵਿਕਰੀ ਸ਼ੁਰੂ ਹੋ ਰਹੀ ਹੈ। ਦੱਸ ਦਈਏ ਕਿ ਗੂਗਲ ਪਿਕਸਲ 7ਏ ਦੇ ਬਾਜ਼ਾਰ ਵਿੱਚ ਆਉਣ ਨਾਲ ਗੂਗਲ ਪਿਕਸਲ 6ਏ ਦੀ ਕੀਮਤ ਕਾਫ਼ੀ ਘੱਟ ਗਈ ਹੈ।

Google Pixel 6a ਦੀ ਨਵੀਂ ਕੀਮਤ: ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਚੱਲ ਰਹੀ ਸੇਲ ਦੌਰਾਨ Pixel 6a ਨੂੰ ਅਸਲੀ ਕੀਮਤ ਤੋਂ 17,000 ਰੁਪਏ ਤੋਂ ਜ਼ਿਆਦਾ ਸਸਤੇ ਵਿੱਚ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ 'ਤੇ ਉਪਲਬਧ ਬੈਂਕ ਆਫਰਸ ਦੇ ਨਾਲ ਕੀਮਤ ਲਗਭਗ 25,000 ਰੁਪਏ ਹੋਵੇਗੀ। ਇਸ ਦੇ ਨਾਲ ਹੀ ਜੇਕਰ ਗਾਹਕ ਚਾਹੁਣ ਤਾਂ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਇਸ ਫ਼ੋਨ ਨੂੰ ਹੋਰ ਵੀ ਸਸਤੇ 'ਚ ਖਰੀਦ ਸਕਦੇ ਹਨ। ਇਸ ਫੋਨ ਨੂੰ ਬਿਹਤਰੀਨ ਕੈਮਰਾ ਪਰਫਾਰਮੈਂਸ ਅਤੇ ਸਾਫ ਐਂਡ੍ਰਾਇਡ ਅਨੁਭਵ ਲਈ ਖਰੀਦਿਆ ਜਾ ਸਕਦਾ ਹੈ। ਫਲਿੱਪਕਾਰਟ ਐਕਸਿਸ ਬੈਂਕ ਕਾਰਡ ਨਾਲ ਭੁਗਤਾਨ ਕਰਨ 'ਤੇ 5% ਕੈਸ਼ਬੈਕ ਦਾ ਲਾਭ ਮਿਲੇਗਾ। ਇਸ ਫੋਨ ਨੂੰ ਖਰੀਦਣ ਵਾਲੇ ਗਾਹਕ Google Pixel Buds A-Series ਨੂੰ 4,999 ਰੁਪਏ ਦੀ ਛੋਟ ਵਾਲੀ ਕੀਮਤ 'ਤੇ ਖਰੀਦ ਸਕਦੇ ਹਨ। ਇਹ ਪਲੇਟਫਾਰਮ ਪੁਰਾਣੇ ਫੋਨ ਨੂੰ ਐਕਸਚੇਂਜ ਕਰਨ ਵਾਲਿਆਂ ਲਈ 26,750 ਰੁਪਏ ਤੱਕ ਦੀ ਅਧਿਕਤਮ ਐਕਸਚੇਂਜ ਛੋਟ ਦੀ ਪੇਸ਼ਕਸ਼ ਵੀ ਕਰ ਰਿਹਾ ਹੈ, ਜਿਸ ਦੀ ਕੀਮਤ ਪੁਰਾਣੇ ਫੋਨ ਦੇ ਮਾਡਲ ਅਤੇ ਸਥਿਤੀ 'ਤੇ ਨਿਰਭਰ ਕਰੇਗੀ। ਇਸਨੂੰ ਚਾਰਕੋਲ ਅਤੇ ਚਾਕ ਕਲਰ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ।

  1. ਇਸ ਦਿਨ ਲਾਂਚ ਹੋਵੇਗਾ Nokia C22 ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
  2. ਹੁਣ ਇਸ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਵਰਤਣਾ ਪਵੇਗਾ JIO ਸਿਮ ਕਾਰਡ, ਜਾਣੋ ਕਾਰਨ
  3. Amazon Summer Sale: Galaxy M14 ਤੋਂ iPhone 13 ਸਮਾਰਟਫ਼ੋਨ 'ਤੇ ਸ਼ਾਨਦਾਰ ਡਿਸਕਾਊਂਟ, ਜਾਣੋ ਕਦੋਂ ਤੱਕ ਰਹੇਗੀ ਸੇਲ

Google Pixel 6a ਦੇ ਫੀਚਰ: ਗੂਗਲ ਦੇ ਸਮਾਰਟਫੋਨ ਵਿੱਚ 6.1-ਇੰਚ ਦੀ ਫੁੱਲ HD+ OLED ਡਿਸਪਲੇਅ ਹੈ। ਇਹ ਗੂਗਲ ਟੈਂਸਰ ਚਿੱਪ ਅਤੇ ਸਟਾਕ ਐਂਡਰਾਇਡ ਅਨੁਭਵ ਦੇ ਨਾਲ ਮਜ਼ਬੂਤ ​​ਪ੍ਰਦਰਸ਼ਨ ਕਰਦਾ ਹੈ। ਫੋਨ ਦੇ ਰੀਅਰ ਪੈਨਲ 'ਤੇ ਡਿਊਲ ਕੈਮਰਾ ਸੈੱਟਅਪ 'ਚ 12.2MP ਦਾ ਡਿਊਲ ਪਿਕਸਲ ਵਾਈਡ ਕੈਮਰਾ ਅਤੇ 12MP ਦਾ ਅਲਟਰਾ-ਵਾਈਡ ਕੈਮਰਾ ਲੈਂਸ ਹੈ। 8MP ਸੈਲਫੀ ਕੈਮਰੇ ਵਾਲੇ Pixel 6a ਵਿੱਚ 4410mAh ਸਮਰੱਥਾ ਦੀ ਬੈਟਰੀ ਦਿੱਤੀ ਗਈ ਹੈ ਅਤੇ ਇਸ ਨੂੰ Titan M2 ਚਿੱਪ ਦੀ ਸੁਰੱਖਿਆ ਮਿਲਦੀ ਹੈ।

Google Pixel 6a ਦਾ ਕੈਮਰਾ: Google Pixel 6a ਵਿੱਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿੱਚ ਪ੍ਰਾਇਮਰੀ ਲੈਂਸ 12.2 ਮੈਗਾਪਿਕਸਲ ਹੈ ਅਤੇ ਇਸ ਦਾ ਅਪਰਚਰ f/1.7 ਹੈ। ਦੂਜਾ ਲੈਂਸ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਸੈਲਫੀ ਲਈ ਗੂਗਲ ਨੇ ਇਸ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ। ਕੈਮਰੇ ਨਾਲ 30fps 'ਤੇ 4K ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਕੈਮਰੇ ਦੇ ਨਾਲ ਕੁਝ ਹੋਰ ਵੀ ਖਾਸ ਫੀਚਰਸ ਦਿੱਤੇ ਗਏ ਹਨ। ਇਸ ਫ਼ੋਨ ਵਿੱਚ ਨੈੱਟਵਰਕ ਲਈ 5G, 4G LTE, Wi-Fi 6E, ਬਲੂਟੁੱਥ 5.2 ਅਤੇ USB ਟਾਈਪ-ਸੀ ਪੋਰਟ ਹੈ। ਫੋਨ ਨੂੰ ਜਲਦੀ ਚਾਰਜ ਕਰਨ ਲਈ ਇਸ ਵਿੱਚ 4410mAh ਦੀ ਬੈਟਰੀ ਹੈ। ਇਸ ਫ਼ੋਨ ਦੀ ਬੈਟਰੀ ਨੂੰ ਲੈ ਕੇ 24 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਪਰ ਇਸ ਫੋਨ ਦੇ ਨਾਲ ਬਕਸੇ ਵਿੱਚ ਤੁਹਾਨੂੰ ਚਾਰਜਰ ਨਹੀਂ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.