ਹੈਦਰਾਬਾਦ: Oppo ਨੇ ਆਪਣੇ ਨਵੇਂ ਸਮਾਰਟਫੋਨ Oppo Find N3 Flip ਦੇ ਨਾਲ ਆਪਣੀ ਨਵੀਂ ਸਮਾਰਟਵਾਚ Oppo Watch 4 Pro ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਵਾਚ 'ਚ 1.91 ਇੰਚ ਦਾ LTPO AMOLED ਡਿਸਪਲੇ ਹੈ। ਕੰਪਨੀ ਨੇ ਸਮਾਰਟਵਾਚ ਨੂੰ ਦੋ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ।
Oppo Watch 4 Pro ਦੀ ਕੀਮਤ: Oppo ਵਾਚ 4 ਪ੍ਰੋ ਦੇ Silicone Strap ਦੀ ਕੀਮਤ ਲਗਭਗ 26,100 ਰੁਪਏ ਹੈ ਅਤੇ ਲੈਦਰ Strap ਮਾਡਲ ਦੀ ਕੀਮਤ ਲਗਭਗ 28,350 ਰੁਪਏ ਹੈ। ਇਸ ਸਮਾਰਟਵਾਚ ਲਈ ਪ੍ਰੀ-ਆਰਡਰ ਲਾਈਵ ਹੈ ਅਤੇ ਇਸਦੀ ਵਿਕਰੀ 8 ਸਤੰਬਰ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਸ਼ੁਰੂ ਹੋਵੇਗੀ। ਪ੍ਰੀ-ਆਰਡਰ ਕਰਨ ਵਾਲੇ ਗ੍ਰਾਹਕਾਂ ਨੂੰ ਲਗਭਗ 1,150 ਰੁਪਏ ਦੀ ਛੋਟ ਮਿਲੇਗੀ।
Oppo Watch 4 Pro ਦੇ ਫੀਚਰਸ: Oppo Watch 4 Pro ਵਿੱਚ 1.91 ਇੰਚ LTPO AMOLED ਡਿਸਪਲੇ ਹੈ। ਡਿਸਪਲੇ ਦਾ Resolution 378x496 ਪਿਕਸਲ ਹੈ। ਇਹ ਸਨੈਪਡ੍ਰੈਗਨ W5 ਅਤੇ Hengxuan 2700 ਚਿਪਸ ਨਾਲ ਲੈਸ ਹੈ। ਇਸਦੇ ਨਾਲ ਹੀ ਵਾਚ 'ਚ 2GB ਰੈਮ ਅਤੇ 32GB ਸਟੋਰੇਜ ਮਿਲਦੀ ਹੈ। ਇਹ ਸਮਾਰਟਵਾਚ ਸਿਰਫ਼ ਐਂਡਰਾਈਡ ਫੋਨ ਦੇ ਨਾਲ ਕੰਮ ਕਰਦੀ ਹੈ। ਨਵੀਂ ਵਾਚ 'ਚ ਫਿੱਟਨੈਸ, ਹੈਲਥ ਟ੍ਰੈਕਿੰਗ, ਬਲੱਡ ਆਕਸੀਜਨ ਮਾਨੀਟਰ, ਹਾਰਟ ਰੇਟ ਮਾਨੀਟਰ, ਸਲੀਪ ਮਾਨੀਟਰ ਵਰਗੇ ਫੀਚਰਸ ਸ਼ਾਮਲ ਹਨ। Oppo ਵਾਚ 4 ਪ੍ਰੋ 'ਚ 570mAh ਦੀ ਬੈਟਰੀ ਹੈ, ਜਿਸ ਵਿੱਚ ਫੁੱਲ ਸਮਾਰਟ ਮੋਡ ਦੇ ਨਾਲ 5 ਦਿਨਾਂ ਦੀ ਬੈਟਰੀ ਲਾਈਫ ਅਤੇ ਲਾਈਟ ਸਮਾਰਟ ਮੋਡ ਦੇ ਨਾਲ 14 ਦਿਨਾਂ ਤੱਕ ਦੀ ਬੈਟਰੀ ਲਾਈਫ਼ ਮਿਲਦੀ ਹੈ। ਇਸਨੂੰ ਫੁੱਲ ਚਾਰਜ਼ ਹੋਣ 'ਚ 65 ਮਿੰਟ ਤੱਕ ਦਾ ਸਮਾਂ ਲੱਗਦਾ ਹੈ।
IPhone 15 ਸੀਰੀਜ਼ ਦੀ ਲਾਂਚ ਡੇਟ: IPhone 15 ਸੀਰੀਜ਼ ਜਲਦ ਹੀ ਲਾਂਚ ਹੋਣ ਵਾਲੀ ਹੈ। ਕੰਪਨੀ ਨੇ IPhone 15 ਸੀਰੀਜ਼ ਦੀ ਲਾਂਚ ਡੇਟ ਦੀ ਪੁਸ਼ਟੀ ਕਰ ਦਿੱਤੀ ਹੈ। 12 ਸਤੰਬਰ ਨੂੰ ਸਵੇਰੇ 10 ਵਜੇ ਐਪਲ ਦਾ ਇਵੈਂਟ ਹੋਵੇਗਾ। ਇਹ ਇਵੈਂਟ ਕੈਲੀਫੋਰਨੀਆ ਵਿੱਚ ਐਪਲ ਪਾਰਕ ਕੈਂਪਸ ਵਿੱਚ ਸਟੀਵ ਜੌਬਸ ਥੀਏਟਰ 'ਚ ਹੋਵੇਗਾ। ਕੰਪਨੀ ਇਸ ਇਵੈਂਟ 'ਚ IPhone 15 ਸੀਰੀਜ਼ ਲਾਂਚ ਕਰੇਗੀ। ਇਸ ਤੋਂ ਇਲਾਵਾ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ 2 ਅਲਟ੍ਰਾ ਵੀ ਲਾਂਚ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ 12 ਸਤੰਬਰ ਨੂੰ ਇਵੈਂਟ 'ਚ IOS 17, iPadOS 17, WatchOS 10 ਅਤੇ tvOS 10 ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।