ETV Bharat / science-and-technology

Oppo A59 5G ਸਮਾਰਟਫੋਨ ਹੋਇਆ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Tech Team

Published : Dec 22, 2023, 2:57 PM IST

Oppo A59 5G Launched in india: Oppo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Oppo A59 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ।

Oppo A59 5G Launched in india
Oppo A59 5G Launched in india

ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo A59 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ 15 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਪੇਸ਼ ਕੀਤਾ ਗਿਆ ਹੈ। Oppo A59 5G ਸਮਾਰਟਫੋਨ ਦੋ ਰੈਮ ਆਪਸ਼ਨਾਂ 'ਚ ਉਪਲਬਧ ਹੈ। ਇਸਦੇ ਨਾਲ ਹੀ 5,000mAh ਦੀ ਬੈਟਰੀ ਮਿਲਦੀ ਹੈ। ਲਾਂਚ ਆਫ਼ਰ ਦੇ ਤਹਿਤ ਫੋਨ 'ਤੇ ਸ਼ਾਨਦਾਰ ਡਿਸਕਾਊਂਟ ਵੀ ਮਿਲ ਰਿਹਾ ਹੈ।

Oppo A59 5G ਸਮਾਰਟਫੋਨ ਦੀ ਕੀਮਤ: ਇਸ ਸਮਾਰਟਫੋਨ ਨੂੰ ਦੋ ਅਲੱਗ-ਅਲੱਗ ਰੈਮ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। Oppo A59 5G ਸਮਾਰਟਫੋਨ ਦੇ 4GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਹੈ, ਜਦਕਿ 6GB ਰੈਮ ਵਾਲੇ ਮਾਡਲ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Oppo A59 5G ਸਮਾਰਟਫੋਨ ਦੀ ਸੇਲ: Oppo A59 5G ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਸੇਲ 25 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। Oppo A59 5G ਸਮਾਰਟਫੋਨ ਨੂੰ ਤੁਸੀਂ ਓਪੋ ਈ-ਸਟੋਰ, ਫਲਿੱਪਕਾਰਟ ਅਤੇ ਐਮਾਜ਼ਾਨ ਤੋਂ ਖਰੀਦ ਸਕਦੇ ਹੋ। ਕੰਪਨੀ ਨੇ ਇਸ ਸਮਾਰਟਫੋਨ ਨੂੰ ਗੋਲਡ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਹੈ।

  • OPPO A59 5G launched in India

    OPPO A59 5G specifications
    - 6.56-inch IPS LCD HD+ 90hz display
    - Dimensity 6020 chip
    - 4GB / 6GB RAM
    - 128GB storage
    - 5,000mAh battery | 33W fast charging
    - Front: 8MP | Rear: 13MP + 2MP dual cam
    - Side-facing fingerprint sensor
    - Android 13 |… pic.twitter.com/6cd9mXZ4jz

    — Anvin (@ZionsAnvin) December 22, 2023 " class="align-text-top noRightClick twitterSection" data=" ">

Oppo A59 5G ਸਮਾਰਟਫੋਨ 'ਤੇ ਮਿਲਣਗੇ ਸ਼ਾਨਦਾਰ ਆਫ਼ਰਸ: ਗ੍ਰਾਹਕ SBI ਕਾਰਡ, IDFC First Bank ਅਤੇ Bank Of Baroda ਕ੍ਰੈਡਿਟ ਕਾਰਡ, ਏਯੂ ਫਾਈਨਾਂਸ ਬੈਂਕ ਅਤੇ ਮੇਨਲਾਈਨ ਰਿਟੇਲ ਆਊਟਲੇਟਾਂ ਅਤੇ ਓਪੋ ਸਟੋਰਾਂ ਤੋਂ 1,500 ਰੁਪਏ ਤੱਕ ਦਾ ਕੈਸ਼ਬੈਕ ਅਤੇ 6 ਮਹੀਨੇ ਤੱਕ No-Cost EMI ਦਾ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ, ਨਵੇਂ ਸਾਲ ਦੇ ਬੋਨਾਂਜ਼ਾ ਸਮਾਰਟ ਬਚਤ ਆਫ਼ਰ ਦੇ ਤੌਰ 'ਤੇ OPPO ਨੇ ਚੁਣੇ ਹੋਏ A-ਸੀਰੀਜ਼ ਪ੍ਰੋਡਕਟ ਦੀ ਖਰੀਦ 'ਤੇ ਦਿਲਚਸਪ ਛੋਟ ਅਤੇ ਆਫ਼ਰ ਪੇਸ਼ ਕੀਤੇ ਹਨ। ਗ੍ਰਾਹਕ 10% ਤੱਕ ਦਾ ਕੈਸ਼ਬੈਕ, 6 ਮਹੀਨਿਆਂ ਤੱਕ NO-Cost EMI ਦੇ ਨਾਲ-ਨਾਲ ਚੁਣੇ ਹੋਏ ਪਾਰਟਨਰਸ 'ਤੇ ਜ਼ੀਰੋ ਡਾਊਨ ਪੇਮੈਂਟ ਆਪਸ਼ਨ ਦਾ ਲਾਭ ਲੈ ਸਕਦੇ ਹਨ।

iQOO Neo 9 ਸੀਰੀਜ਼ ਦੀ ਲਾਂਚ ਡੇਟ: ਇਸ ਤੋਂ ਇਲਾਵਾ, iQOO ਆਪਣੇ ਗ੍ਰਾਹਕਾਂ ਲਈ iQOO Neo 9 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਪੁਸ਼ਟੀ ਹੋ ਗਈ ਹੈ। iQOO Neo 9 ਸੀਰੀਜ਼ 27 ਦਸੰਬਰ ਨੂੰ ਚੀਨ 'ਚ ਲਾਂਚ ਹੋਵੇਗੀ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹੈ। ਇਸ ਸੀਰੀਜ਼ ਦੇ ਲਾਂਚ ਤੋਂ ਪਹਿਲਾ ਕੰਪਨੀ ਨੇ ਫੋਨ ਦੀ ਡਿਸਪਲੇ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ। ਇਸ ਸੀਰੀਜ਼ ਦੇ ਦੋਨੋ ਹੀ ਸਮਾਰਟਫੋਨਾਂ 'ਚ 1.5K ਡਿਸਪਲੇ ਦਿੱਤੀ ਜਾਵੇਗੀ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ iQOO Neo 9 ਸੀਰੀਜ਼ 'ਚ ਡਿਮਿੰਗ ਮੋਡ, ਚਿਪ ਲੈਵਲ ਸਮਾਰਟ ਆਈ ਪ੍ਰੋਟੈਕਸ਼ਨ 2.0 ਵਰਗੇ ਫੀਚਰਸ ਵੀ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਪਹਿਲਾ ਹੀ ਲੋ ਬਲੂ ਲਾਈਟ ਅਤੇ ਲੋ ਫਲਿੱਕਰ SGS ਸਰਟੀਫਿਕੇਸ਼ਨ ਮਿਲ ਚੁੱਕਾ ਹੈ। ਇਸ ਫੀਚਰ ਨੂੰ ਚਾਲੂ ਕਰਨ ਲਈ OTA ਅਪਡੇਟ ਜਨਵਰੀ ਵਿੱਚ ਜਾਰੀ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.