ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Oneplus ਨੇ ਚੀਨ 'ਚ Oneplus 12 ਨੂੰ ਲਾਂਚ ਕਰ ਦਿੱਤਾ ਹੈ। ਲਾਂਚ ਹੋਣ ਤੋਂ ਬਾਅਦ ਇਸ ਸਮਾਰਟਫੋਨ ਦੇ ਫੀਚਰਸ ਸਾਹਮਣੇ ਆ ਚੁੱਕੇ ਹਨ। ਹਾਲਾਂਕਿ, ਇਸ ਸਮਾਰਟਫੋਨ ਦੀ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ, ਟਿਪਸਟਰ ਅਭਿਸ਼ੇਕ ਯਾਦਵ ਨੇ Oneplus 12 ਅਤੇ 12R ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਹੈ। ਟਿਪਸਟਰ ਨੇ ਦੱਸਿਆ ਕਿ ਇਹ ਦੋਨੋ ਫੋਨ 23 ਜਨਵਰੀ ਨੂੰ ਲਾਂਚ ਹੋਣਗੇ। ਭਾਰਤ ਸਮੇਤ ਦੂਜੇ ਦੇਸ਼ਾਂ 'ਚ Oneplus 12 ਦੇ ਨਾਲ-ਨਾਲ Oneplus 12R ਵੀ ਲਾਂਚ ਹੋਵੇਗਾ।
-
Official ✅
— Abhishek Yadav (@yabhishekhd) December 8, 2023 " class="align-text-top noRightClick twitterSection" data="
OnePlus 12 and 12R are launching in India and Globally on 23 January, 2024.
Confirmed during the Never Settle Community event in Antwerp, Belgium today.
Source:https://t.co/Y50AvP2Giu#OnePlus #OnePlus12 #OnePlus12R pic.twitter.com/3NCdosrBhd
">Official ✅
— Abhishek Yadav (@yabhishekhd) December 8, 2023
OnePlus 12 and 12R are launching in India and Globally on 23 January, 2024.
Confirmed during the Never Settle Community event in Antwerp, Belgium today.
Source:https://t.co/Y50AvP2Giu#OnePlus #OnePlus12 #OnePlus12R pic.twitter.com/3NCdosrBhdOfficial ✅
— Abhishek Yadav (@yabhishekhd) December 8, 2023
OnePlus 12 and 12R are launching in India and Globally on 23 January, 2024.
Confirmed during the Never Settle Community event in Antwerp, Belgium today.
Source:https://t.co/Y50AvP2Giu#OnePlus #OnePlus12 #OnePlus12R pic.twitter.com/3NCdosrBhd
Oneplus 12 ਅਤੇ Oneplus 12R ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਚੀਨ 'ਚ Oneplus 12 ਸਮਾਰਟਫੋਨ 50,600 ਰੁਪਏ 'ਚ ਲਾਂਚ ਕੀਤਾ ਗਿਆ ਹੈ। ਅਜਿਹੇ 'ਚ ਭਾਰਤ ਵਿੱਚ Oneplus 12 ਦੀ ਕੀਮਤ 60,000 ਤੋਂ 65,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ, ਜਦਕਿ Oneplus 12R ਸਮਾਰਟਫੋਨ ਦੀ ਕੀਮਤ 45,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਕੀਮਤ ਨੂੰ ਲੈ ਕੇ ਅਜੇ ਕੋਈ ਵੀ ਅਧਿਕਾਰਿਤ ਤੌਰ 'ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Oneplus 12 ਸਮਾਰਟਫੋਨ ਦੇ ਫੀਚਰਸ: Oneplus 12 'ਚ 6.82 ਇੰਚ ਦਾ 2K OLED ਪੈਨਲ ਦਿੱਤਾ ਜਾਵੇਗਾ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 SoC ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਵੱਡਾ ਅਪਗ੍ਰੇਡ ਮਿਲਣ ਵਾਲਾ ਹੈ। Oneplus 12 'ਚ 50MP ਦਾ ਪ੍ਰਾਈਮਰੀ ਲੈਂਸ, 48MP ਦਾ ਅਲਟ੍ਰਾਵਾਈਡ ਲੈਂਸ ਅਤੇ 64MP ਦਾ ਟੈਲੀਫੋਟੋ ਲੈਂਸ ਮਿਲੇਗਾ। ਫਰੰਟ 'ਚ 32MP ਦਾ ਕੈਮਰਾ ਮਿਲੇਗਾ।
Oneplus 12R ਸਮਾਰਟਫੋਨ ਦੇ ਫੀਚਰਸ: ਲੀਕਸ ਦੀ ਮੰਨੀਏ, ਤਾਂ Oneplus 12R ਸਮਾਰਟਫੋਨ 'ਚ 6.7 ਇੰਚ ਦੀ 1.5K OLED ਡਿਸਪਲੇ ਮਿਲ ਸਕਦੀ ਹੈ, ਜੋ 120Hz ਦੇ ਰਿਫ੍ਰੈਸ਼ ਦਰ ਅਤੇ 3,000nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 SoC ਚਿਪਸੈੱਟ ਮਿਲ ਸਕਦੀ ਹੈ। Oneplus 12R ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲ ਸਕਦੀ ਹੈ, ਜੋ 10 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Oneplus 12R ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP, ਇੱਕ 8MP ਦਾ ਅਲਟ੍ਰਾਵਾਈਡ ਕੈਮਰਾ ਅਤੇ ਇੱਕ 48MP ਦਾ ਟੈਲੀਫੋਟੋ ਕੈਮਰਾ ਸ਼ਾਮਲ ਹੋਵੇਗਾ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਕੈਮਰਾ ਮਿਲ ਸਕਦਾ ਹੈ।