ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ 'ਚ ਇੱਕ ਬਦਲਾਅ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ ਤੁਸੀਂ ਆਪਣੀਆਂ ਚੈਟਾਂ ਨੂੰ ਗੂਗਲ ਡਰਾਈਵ 'ਚ ਸੇਵ ਕਰ ਸਕਦੇ ਹੋ। ਤੁਸੀਂ ਮੈਸੇਜ, ਫੋਟੋ ਅਤੇ ਵੀਡੀਓ ਦਾ ਬੈਕਅੱਪ ਲੈ ਸਕਦੇ ਹੋ। ਇਸ ਨਾਲ ਫਾਇਦਾ ਹੁੰਦਾ ਹੈ ਕਿ ਜਦੋ ਤੁਸੀਂ ਆਪਣਾ ਮੋਬਾਈਲ ਬਦਲਦੇ ਹੋ, ਤਾਂ ਤੁਹਾਡਾ ਡਾਟਾ ਨਵੇਂ ਫੋਨ 'ਚ ਆਸਾਨੀ ਨਾਲ ਆ ਜਾਂਦਾ ਹੈ। ਕਰੀਬ 5 ਸਾਲ ਤੋਂ ਐਂਡਰਾਈਡ 'ਚ ਚੈਟ ਬੈਕਅੱਪ ਫ੍ਰੀ ਸੀ। ਵਟਸਐਪ ਖੁਦ ਡਾਟਾ ਨੂੰ ਸਟੋਰ ਕਰਦਾ ਸੀ, ਪਰ ਨਵੇਂ ਸਾਲ 'ਤੇ ਚੈਟ ਬੈਕਅੱਪ ਦੇ ਨਿਯਮ 'ਚ ਬਦਲਾਅ ਹੋਣ ਜਾ ਰਿਹਾ ਹੈ।
ਚੈਟ ਬੈਕਅੱਪ ਦੇ ਨਿਯਮ 'ਚ ਹੋਵੇਗਾ ਬਦਲਾਅ: ਹੁਣ ਐਂਡਰਾਈਡ ਯੂਜ਼ਰਸ ਨੂੰ ਆਪਣਾ ਚੈਟ ਬੈਕਅੱਪ ਗੂਗਲ ਡਰਾਈਵ ਅਕਾਊਂਟ ਦੀ ਸਟੋਰੇਜ ਦੇ ਨਾਲ ਕਰਨਾ ਹੋਵੇਗਾ। ਜਿੰਨੀ ਸਟੋਰੇਜ ਹੋਵੇਗੀ, ਉਨ੍ਹਾਂ ਹੀ ਤੁਸੀਂ ਚੈਟ ਬੈਕਅੱਪ ਲੈ ਸਕੋਗੇ। ਜੇਕਰ ਗੂਗਲ ਡਰਾਈਵ ਦੀ ਸਟੋਰੇਜ ਘਟ ਗਈ ਹੀ, ਤਾਂ ਤੁਹਾਨੂੰ ਵਾਧੂ ਸਪੇਸ ਗੂਗਲ ਤੋਂ ਖਰੀਦਣੀ ਹੋਵੇਗੀ।
ਇਸ ਤਰ੍ਹਾਂ ਵੀ ਕਰ ਸਕੋਗੇ ਚੈਟ ਬੈਕਅੱਪ: ਵਟਸਐਪ ਨੇ ਪਿਛਲੇ ਸਾਲ ਟ੍ਰਾਂਸਫ਼ਰ ਚੈਟ ਦਾ ਆਪਸ਼ਨ ਯੂਜ਼ਰਸ ਲਈ ਪੇਸ਼ ਕੀਤਾ ਸੀ। ਇਸ ਆਪਸ਼ਨ ਦੀ ਮਦਦ ਨਾਲ ਤੁਸੀਂ ਇੱਕ ਫੋਨ ਤੋਂ ਦੂਜੇ ਫੋਨ 'ਚ ਆਪਣੀਆਂ ਚੈਟਾਂ ਨੂੰ ਟ੍ਰਾਂਸਫ਼ਰ ਕਰ ਸਕੋਗੇ। ਇਸ ਲਈ ਦੋਨੋ ਫੋਨਾਂ ਦਾ ਇੱਕ ਹੀ WiFi ਨੈੱਟਵਰਕ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਗੂਗਲ ਡਰਾਈਵ 'ਚ ਹੀ ਚੈਟਾਂ ਨੂੰ ਬੈਕਅੱਪ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਚੈਟ ਬੈਕਅੱਪ ਲਈ 'Only Messages' ਦਾ ਆਪਸ਼ਨ ਚੁਣਨਾ ਹੋਵੇਗਾ। ਇਸ ਰਾਹੀ ਤੁਹਾਡੀ ਫੋਟੋ ਅਤੇ ਵੀਡੀਓ ਬੈਕਅੱਪ ਨਹੀਂ ਹੋਵੇਗੀ, ਸਿਰਫ਼ ਮੈਸੇਜ ਹੀ ਬੈਕਅੱਪ ਹੋਣਗੇ ਅਤੇ ਅਕਾਊਂਟ ਦੀ ਸਟੋਰੇਜ ਵੀ ਜ਼ਿਆਦਾ ਖਰਚ ਨਹੀਂ ਹੋਵੇਗੀ।
-
WhatsApp Chat backup will start counting towards your Google Drive storage space in 2024. Users will be notfied one month in advance.#WhatsApp pic.twitter.com/sjighWEG3B
— Mukul Sharma (@stufflistings) January 1, 2024 " class="align-text-top noRightClick twitterSection" data="
">WhatsApp Chat backup will start counting towards your Google Drive storage space in 2024. Users will be notfied one month in advance.#WhatsApp pic.twitter.com/sjighWEG3B
— Mukul Sharma (@stufflistings) January 1, 2024WhatsApp Chat backup will start counting towards your Google Drive storage space in 2024. Users will be notfied one month in advance.#WhatsApp pic.twitter.com/sjighWEG3B
— Mukul Sharma (@stufflistings) January 1, 2024
ਇਨ੍ਹਾਂ ਯੂਜ਼ਰਸ ਲਈ ਪੇਸ਼ ਹੋਇਆ ਇਹ ਅਪਡੇਟ: ਦ ਵਰਜ ਦੀ ਰਿਪੋਰਟ ਅਨੁਸਾਰ, ਵਟਸਐਪ ਨੇ ਇਹ ਅਪਡੇਟ ਐਂਡਰਾਈਡ ਬੀਟਾ ਵਰਜ਼ਨ 'ਚ ਰੋਲਆਊਟ ਕਰ ਦਿੱਤਾ ਹੈ ਅਤੇ ਜਲਦ ਹੀ ਹੋਰਨਾਂ ਐਂਡਰਾਈਡ ਯੂਜ਼ਰਸ ਲਈ ਵੀ ਪੇਸ਼ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਚੈਟ ਬੈਕਅੱਪ ਦੇ ਅੰਦਰ ਇੱਕ ਬੈਨਰ ਨਜ਼ਰ ਆਵੇਗਾ, ਜਿਸ 'ਚ ਇਸ ਬਾਰੇ ਜਾਣਕਾਰੀ ਦਿੱਤੀ ਹੋਵੇਗੀ।