ਹੈਦਰਾਬਾਦ: ਟਵਿਟਰ ਜਲਦ ਹੀ ਨਾਨ-ਵੈਰੀਫਾਇਡ ਯੂਜ਼ਰਸ ਲਈ ਇੱਕ ਹੋਰ ਸੇਵਾ ਬੰਦ ਕਰਨ ਜਾ ਰਿਹਾ ਹੈ ਅਤੇ ਯੂਜ਼ਰਸ ਨੂੰ ਇਸਦੀ ਵਰਤੋਂ ਕਰਨ ਲਈ ਪਹਿਲਾਂ ਆਪਣਾ ਅਕਾਊਟ ਵੈਰੀਫਾਇਡ ਕਰਨਾ ਪਵੇਗਾ। ਦਰਅਸਲ, ਟਵਿੱਟਰ ਨੇ ਗਲੋਬਲੀ 'ਟਵੀਟਡੇਕ' ਦਾ ਨਵਾਂ ਅਤੇ ਬਿਹਤਰ ਵਰਜ਼ਨ ਲਾਂਚ ਕੀਤਾ ਹੈ। ਟਵਿਟਰ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ TweetDeck ਦੇ ਨਵੇਂ ਵਰਜ਼ਨ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਪਹਿਲਾਂ ਆਪਣਾ ਅਕਾਊਟ ਵੈਰੀਫਾਇਡ ਕਰਨਾ ਹੋਵੇਗਾ। ਕੰਪਨੀ ਨੇ ਅੱਗੇ ਕਿਹਾ ਕਿ ਇਹ ਬਦਲਾਅ 30 ਦਿਨਾਂ 'ਚ ਲਾਗੂ ਹੋ ਜਾਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਕੀ ਟਵਿੱਟਰ TweetDeck ਦੇ ਨਵੇਂ ਅਤੇ ਪੁਰਾਣੇ ਦੋਵਾਂ ਵਰਜ਼ਨਾਂ ਲਈ ਯੂਜ਼ਰਸ ਨੂੰ ਚਾਰਜ ਕਰਨਾ ਹੋਵੇਗਾ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ Tweetdeck ਦੀ ਵਰਤੋਂ ਵਪਾਰ ਅਤੇ ਕਈ ਨਿਊਜ਼ ਏਜੰਸੀਆਂ ਵਿੱਚ ਕੰਟੇਟ ਦੀ ਨਿਗਰਾਨੀ ਕਰਨ ਲਈ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।
-
We have just launched a new, improved version of TweetDeck. All users can continue to access their saved searches & workflows via https://t.co/2WwL3hNVR2 by selecting “Try the new TweetDeck” in the bottom left menu.
— Twitter Support (@TwitterSupport) July 3, 2023 " class="align-text-top noRightClick twitterSection" data="
Some notes on getting started and the future of the product…
">We have just launched a new, improved version of TweetDeck. All users can continue to access their saved searches & workflows via https://t.co/2WwL3hNVR2 by selecting “Try the new TweetDeck” in the bottom left menu.
— Twitter Support (@TwitterSupport) July 3, 2023
Some notes on getting started and the future of the product…We have just launched a new, improved version of TweetDeck. All users can continue to access their saved searches & workflows via https://t.co/2WwL3hNVR2 by selecting “Try the new TweetDeck” in the bottom left menu.
— Twitter Support (@TwitterSupport) July 3, 2023
Some notes on getting started and the future of the product…
ਕੰਪਨੀ ਨੇ ਟਵੀਟ ਕਰ ਦਿੱਤੀ ਜਾਣਕਾਰੀ: ਕੰਪਨੀ ਨੇ ਟਵਿੱਟਰ ਸਪੋਰਟ ਅਕਾਊਂਟ ਤੋਂ ਟਵੀਟ ਕੀਤਾ ਕਿ "ਸਾਰੇ ਯੂਜ਼ਰਸ bottom left menu ਵਿੱਚ 'New TweetDeck ਅਜ਼ਮਾਓ' ਨੂੰ ਚੁਣ ਕੇ https://tweetdeck.twitter.com ਰਾਹੀ ਸੇਵ ਕੀਤੇ ਗਏ ਸਰਚ ਤੱਕ ਪਹੁੰਚ ਜਾਰੀ ਰੱਖ ਸਕਦੇ ਹਨ। ਯੂਜ਼ਰਸ ਦੁਆਰਾ ਸੁਰੱਖਿਅਤ ਕੀਤੀਆਂ ਸਾਰੀਆਂ ਸਰਚਾਂ, ਸੂਚੀਆਂ ਅਤੇ ਕਾਲਮਾਂ ਨੂੰ ਨਵੇਂ TweetDeck ਵਿੱਚ ਸ਼ਿਫਟ ਕੀਤਾ ਜਾਵੇਗਾ। ਇਸਦੇ ਨਾਲ ਹੀ ਯੂਜ਼ਰਸ ਨੂੰ ਉਹਨਾਂ ਦੇ ਕਾਲਮਾਂ ਨੂੰ ਆਯਾਤ ਕਰਨ ਲਈ ਕਿਹਾ ਜਾਵੇਗਾ ਜਦੋਂ ਉਹ ਪਹਿਲੀ ਵਾਰ ਐਪਲੀਕੇਸ਼ਨ ਲੋਡ ਕਰਨਗੇ। TweetDeck ਹੁਣ ਪੂਰੀ ਕੰਪੋਜ਼ਰ ਕਾਰਜਕੁਸ਼ਲਤਾ, ਸਪੇਸ, ਵੀਡੀਓ ਡੌਕਿੰਗ, ਪੋਲ ਅਤੇ ਹੋਰ ਦਾ ਸਮਰਥਨ ਕਰਦਾ ਹੈ।
ਕੁਝ ਦਿਨ ਪਹਿਲਾਂ ਮਸਕ ਨੇ ਟਵੀਟ ਦੇਖਣ ਲਈ ਤੈਅ ਕੀਤੀ ਸੀ ਸੀਮਾ: ਇਹ ਐਲਾਨ ਐਲੋਨ ਮਸਕ ਦੁਆਰਾ ਪ੍ਰਤੀ ਦਿਨ ਪੜ੍ਹ ਸਕਣ ਵਾਲੇ ਟਵੀਟਸ ਦੀ ਗਿਣਤੀ ਨੂੰ ਅਸਥਾਈ ਤੌਰ 'ਤੇ ਸੀਮਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ। ਐਲਾਨ ਦੇ ਅਨੁਸਾਰ, ਵੈਰੀਫਾਇਡ ਟਵਿੱਟਰ ਯੂਜ਼ਰਸ ਇੱਕ ਦਿਨ ਵਿੱਚ 10,000 ਟਵੀਟ ਪੜ੍ਹ ਸਕਦੇ ਹਨ, ਜਦਕਿ ਨਾਨ-ਵੈਰੀਫਾਇਡ ਯੂਜ਼ਰਸ ਪ੍ਰਤੀ ਦਿਨ ਸਿਰਫ 1,000 ਟਵੀਟ ਪੜ੍ਹ ਸਕਦੇ ਹਨ। ਪਰ ਹੁਣ ਨਵੇਂ ਨਾਨ-ਵੈਰੀਫਾਈਡ ਯੂਜ਼ਰਸ ਹਰ ਰੋਜ਼ ਸਿਰਫ 500 ਟਵੀਟ ਪੜ੍ਹ ਸਕਣਗੇ।
- Bharat 6G Alliance: ਭਾਰਤ ਵਿੱਚ 6ਜੀ ਅਲਾਇੰਸ ਲਾਂਚ, ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, "ਦੇਸ਼ ਨੇ 6ਜੀ ਲਈ 200 ਪੇਟੈਂਟ ਕੀਤੇ ਹਾਸਲ"
- Threads App: ਟਵਿੱਟਰ ਨੂੰ ਟੱਕਰ ਦੇਣ ਲਈ ਮੇਟਾ 6 ਜੁਲਾਈ ਨੂੰ ਲਾਂਚ ਕਰ ਸਕਦੈ ਇਹ ਐਪ, ਇਸ ਤਰ੍ਹਾਂ ਕਰ ਸਕੋਗੇ ਲੌਗਇਨ
- Long Video On Twitter: ਟਵਿੱਟਰ ਜਲਦ ਹੀ ਯੂਜ਼ਰਸ ਨੂੰ 3 ਘੰਟਿਆਂ ਤੋਂ ਵੱਧ ਦੇ ਵੀਡੀਓ ਅਪਲੋਡ ਕਰਨ ਦੀ ਦੇਵੇਗਾ ਸੁਵਿਧਾ
ਡਾਟਾ ਸਕ੍ਰੈਪਿੰਗ ਨੂੰ ਰੋਕਣ ਲਈ ਚੁੱਕਿਆ ਗਿਆ ਇਹ ਕਦਮ: ਮਸਕ ਨੇ ਕਿਹਾ, "ਇਹ ਕਦਮ ਥਰਡ ਪਾਰਟੀ ਪਲੇਟਫਾਰਮਸ ਦੁਆਰਾ ਡਾਟਾ ਸਕ੍ਰੈਪਿੰਗ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਮਸਕ ਨੇ ਕਿਹਾ ਕਿ ਕਈ ਕੰਪਨੀਆਂ ਆਪਣੇ AI ਮਾਡਲਾਂ ਨੂੰ ਸਿਖਲਾਈ ਦੇਣ ਲਈ ਟਵਿੱਟਰ 'ਤੇ ਵੱਡੇ ਪੱਧਰ 'ਤੇ ਡਾਟਾ ਸਕ੍ਰੈਪਿੰਗ ਕਰ ਰਹੀਆਂ ਹਨ। ਜਿਸ ਨਾਲ ਸਾਈਟ 'ਤੇ ਟ੍ਰੈਫਿਕ ਨੂੰ ਚਲਾਉਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ।
ਟਵਿੱਟਰ ਅਕਾਊਟ ਨੂੰ ਵੈਰੀਫਾਇਡ ਕਰਵਾਉਣ ਦੀ ਕੀਮਤ: ਟਵਿੱਟਰ ਯੂਜ਼ਰਸ ਨੂੰ ਆਪਣੇ ਅਕਾਊਟ ਨੂੰ ਵੈਰੀਫਾਇਡ ਕਰਵਾਉਣ ਲਈ ਪ੍ਰਤੀ ਮਹੀਨਾ ਲਗਭਗ 700 ਰੁਪਏ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ, ਜਦਕਿ ਸੰਸਥਾਵਾਂ ਨੂੰ ਪ੍ਰਤੀ ਮਹੀਨਾ ਲਗਭਗ 7,000 ਰੁਪਏ ਅਦਾ ਕਰਨ ਦੀ ਲੋੜ ਹੋਵੇਗੀ।