ਸਟਾਕਹੋਮ: ਰਸਾਇਣ ਵਿਗਿਆਨ ਦਾ ਨੋਬਲ (Nobel in Chemistry) ਦੋ ਵਿਗਿਆਨੀਆਂ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। 2021 ਦਾ ਨੋਬੇਲ ਵਿਗਿਆਨਕ ਬੈਂਜਾਮਿਨ ਲਿਸਟ (Benjamin List)ਅਤੇ ਡੇਵਿਡ ਮੈਕਮਿਲਨ (David W.C. MacMillan) ਨੂੰ ਦਿੱਤਾ ਗਿਆ ਹੈ। ਦੋਹਾਂ ਨੂੰ ਰਸਾਇਣ ਦਾ ਨੋਬੇਲ (Chemistry Nobel) ਐਸਿਮਮੈਟ੍ਰਿਕ ਆਰਗੇਨੋਕੈਟਲਿਸਿਸ ਦੇ ਵਿਕਾਸ (development of asymmetric organocatalysis) ਲਈ ਦਿੱਤਾ ਗਿਆ ਹੈ।
ਸਟਾਕਹੋਮ ਵਿਚ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ (Royal Swedish Academy of Sciences) ਦੇ ਪੈਨਲ ਨੇ ਜੇਤੂਆਂ ਦਾ ਐਲਾਨ ਕੀਤਾ ਹੈ। ਪੁਰਸਕਾਰ ਦਾ ਐਲਾਨ ਕਰਦੇ ਹੋਏ ਨੋਬੇਲ ਕਮੇਟੀ ਨੇ ਕਿਹਾ ਕਿ ਰਸਾਇਣ ਵਿਗਿਆਨ ਨੋਬੇਲ ਪੁਰਸਕਾਰ 2021 ਜੇਤੂ ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਅਣੁ ਨਿਰਮਾਣ ਦੇ ਲਈ ਇਕ ਨਵਾਂ ਅਤੇ ਸੌਖਾ ਯੰਤਰ ਵਿਕਸਿਤ ਕੀਤਾ ਹੈ। ਜਿਸ ਦਾ ਨਾਂ ਆਰਗੇਨੋਕੈਟਲਿਸਿਸ (organocatalysis)ਹੈ। ਇਸ ਦੀ ਵਰਤੋਂ ਵਿਚ ਨਵੇਂ ਫਾਰਮਾਸਿਊਟੀਕਲ ਵਿਚ ਖੋਜ ਸ਼ਾਮਲ ਹੈ ਅਤੇ ਇਸ ਨੇ ਰਸਾਇਣ ਵਿਗਿਆਨ ਨੂੰ ਹਰਿਤ (greener) ਬਣਾਉਣ ਵਿਚ ਵੀ ਮਦਦ ਕੀਤੀ ਹੈ।
-
BREAKING NEWS:
— The Nobel Prize (@NobelPrize) October 6, 2021 " class="align-text-top noRightClick twitterSection" data="
The 2021 #NobelPrize in Chemistry has been awarded to Benjamin List and David W.C. MacMillan “for the development of asymmetric organocatalysis.” pic.twitter.com/SzTJ2Chtge
">BREAKING NEWS:
— The Nobel Prize (@NobelPrize) October 6, 2021
The 2021 #NobelPrize in Chemistry has been awarded to Benjamin List and David W.C. MacMillan “for the development of asymmetric organocatalysis.” pic.twitter.com/SzTJ2ChtgeBREAKING NEWS:
— The Nobel Prize (@NobelPrize) October 6, 2021
The 2021 #NobelPrize in Chemistry has been awarded to Benjamin List and David W.C. MacMillan “for the development of asymmetric organocatalysis.” pic.twitter.com/SzTJ2Chtge
ਬਿਆਨ ਵਿਚ ਕਿਹਾ ਗਿਆ ਹੈ ਕਿ ਖੋਜਕਰਤਾ ਨੇ ਲੰਬੇ ਸਮੇਂ ਤੋਂ ਮੰਨਦੇ ਸਨ ਕਿ ਸਿਰਫ ਦੋ ਤਰ੍ਹਾਂ ਦੇ ਕੈਟਲਿਸਟ ਮੁਹੱਈਆ ਹਨ-ਧਾਤੂ ਅਤੇ ਐਂਜਾਇਮ, ਪਰ ਨੋਬੇਲ ਪੁਰਸਕਾਰ ਜੇਤੂ ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਇਕ ਤੀਜੇ ਤਰ੍ਹਾਂ ਦਾ ਕੈਟਾਲਿਸਟ-ਅਸਮਮਿਤ (asymmetric) ਆਰਗੇਨੋਟੈਲਿਸਿਸ ਵਿਕਾਸ ਕੀਤਾ ਹੈ, ਜੋ ਛੋਟੇ ਕਾਰਬਨਿਕ ਅਣੂਆਂ 'ਤੇ ਬਣਦਾ ਹੈ।
ਨੋਬੇਲ ਜੇਤੂ ਬੈਂਜਾਮਿਨ ਲਿਸਟ ਨੇ ਸੋਚਿਆ ਕਿ ਕੀ ਕੈਟਾਲਿਸਟ ਪ੍ਰਾਪਤ ਕਰਨ ਲਈ ਅਸਲ ਵਿਚ ਇਕ ਸੰਪੂਰਣ ਐਂਜਾਇਮ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਪ੍ਰੀਖਣ ਕੀਤਾ ਕਿ ਕੀ ਪ੍ਰੋਲਾਈਨ ਨਾਮਕ ਅਮੀਨੋ ਐਸਿਡ ਇਕ ਰਸਾਇਣਕ ਪ੍ਰਤੀਕਿਰਿਆ ਨੂੰ ਕੈਟਾਲਿਸਟ ਕਰ ਸਕਦਾ ਹੈ। ਪ੍ਰੀਖਣ ਵਿਚ ਉਨ੍ਹਾਂ ਨੂੰ ਚੰਗਾ ਨਤੀਜਾ ਮਿਲਿਆ ਅਤੇ ਇਸ ਨੇ ਸ਼ਾਨਦਾਰ ਕੰਮ ਕੀਤਾ। ਨੋਬੇਲ ਕਮੇਟੀ ਦੇ ਇਕ ਮੈਂਬਰ, ਪਰਨਿਲਾ ਵਿਟੁੰਗ-ਸਟਾਫਸ਼ੈੱਡ ਨੇ ਕਿਹਾ, ਇਹ ਪਹਿਲਾਂ ਤੋਂ ਹੀ ਮਾਨਵ ਜਾਤੀ ਨੂੰ ਬਹੁਤ ਲਾਭਦਾਇਕ ਕਰ ਰਿਹਾ ਹੈ।
ਜੇਤੂ ਦੀ ਪ੍ਰਤੀਕਿਰਿਆ
ਪੁਰਸਕਾਰ ਦੇ ਐਲਾਨ ਤੋਂ ਬਾਅਦ ਲਿਸਟ ਨੇ ਕਿਹਾ ਕਿ ਉਨ੍ਹਾਂ ਲਈ ਪੁਰਸਕਾਰ ਇਕ ਬਹੁਤ ਵੱਡੀ ਹੈਰਾਨੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਸਵੀਡਨ ਤੋਂ ਫੋਨ ਆਇਆ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਐਮਸਟਰਡਮ ਵਿਚ ਛੁੱਟੀਆਂ ਮਨਾ ਰਹੇ ਸਨ। ਲਿਸਟ ਵਿਚ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਵਿਚ ਨਹੀਂ ਪਤਾ ਸੀ ਕਿ ਮੈਕਮਿਲਨ ਉਸੇ ਵਿਸ਼ੇ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਜਦੋਂ ਤੱਕ ਇਹ ਕੰਮ ਨਹੀਂ ਕਰਦਾ ਹੈ ਉਦੋਂ ਤੱਕ ਉਨ੍ਹਾਂ ਦੀ ਇਹ ਕੋਸ਼ਿਸ਼ ਇਕ ਖਰਾਬ ਵਿਚਾਰ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਾ ਕਿ ਇਹ ਕੁਝ ਵੱਡਾ ਹੋ ਸਕਦਾ ਹੈ।
ਦੱਸ ਦਈਏ ਕਿ ਨੋਬੇਲ ਪੁਰਸਕਾਰ ਸਵੀਡਨ ਦੇ ਵਿਗਿਆਨੀ ਅਲਫ੍ਰੈਡ ਨੋਬੇਲ ਦੇ ਨਾਂ 'ਤੇ ਦਿੱਤਾ ਜਾਂਦਾ ਹੈ। ਰਸਾਇਣ ਵਿਗਿਆਨ ਤੋਂ ਇਲਾਵਾ ਸਾਹਿਤ, ਸ਼ਾਂਤੀ ਅਤੇ ਅਰਥਸ਼ਾਸਤਰ ਵਰਗੇ ਖੇਤਰਾਂ ਵਿਚ ਵੀ ਸ਼ਲਾਘਾ ਕਾਰਜ ਲਈ ਨੋਬੇਲ ਪੁਰਸਕਾਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ-ਪਾਕਿਸਤਾਨ ਵਿੱਚ ਭੂਚਾਲ ਨਾਲ 20 ਦੀ ਮੌਤ, 200 ਤੋਂ ਵੱਧ ਜਖ਼ਮੀ
ਜ਼ਿਕਰਯੋਗ ਹੈ ਕਿ ਸਾਲ 2020 ਵਿਚ ਰਸਾਇਣ ਦਾ ਨੋਬੇਲ (Nobel in Chemistry)ਇਮੈਨੁਅਲ ਚਾਰਪੋਨੀਅਰ ਅਤੇ ਜੇਨੀਫਰ ਡੂਡਨਾ ਨੂੰ ਦਿੱਤਾ ਗਿਆ ਸੀ। ਜੀਨੋਮ ਐਡੀਟਿੰਗ ਦਾ ਵਿਕਾਸ ਕਰਨ ਲਈ ਵਿਗਿਆਨੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਦੱਸ ਦਈਏ ਕਿ ਜੀਨੋਮ ਐਡੀਟਿੰਗ ਇਕ ਅਜਿਹੀ ਤਕਨੀਕ ਹੈ, ਜਿਸ ਦੇ ਜ਼ਰੀਏ ਵਿਗਿਆਨੀ ਜੀਵ-ਜੰਤੀ ਦੇ ਡੀ.ਐੱਨ.ਏ. ਵਿਚ ਬਦਲਾਅ ਕਰਦੇ ਹਨ। ਇਹ ਤਕਨੀਕ ਇਕ ਕੈਂਚੀ ਵਾਂਗ ਕੰਮ ਕਰਦੀ ਹੈ, ਜੋ ਡੀ.ਐੱਨ.ਏ. ਨੂੰ ਕਿਸੇ ਖਾਸ ਸਥਾਨ ਨਾਲ ਕੱਟਦੀ ਹੈ। ਇਸ ਤੋਂ ਬਾਅਦ ਵਿਗਿਆਨੀ ਉਸ ਥਾਂ ਤੋਂ ਡੀ.ਐੱਨ.ਏ. ਦੇ ਕੱਟੇ ਗਏ ਹਿੱਸੇ ਨੂੰ ਬਦਲਦੇ ਹਨ। ਇਸ ਨਾਲ ਰੋਗਾਂ ਦੇ ਇਲਾਜ ਵਿਚ ਮਦਦ ਮਿਲਦੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਲਵਾਯੂ ਪਰਿਵਰਤਨ ਦੀ ਸਮਝ ਨੂੰ ਵਧਾਉਣ ਸਮੇਤ ਉਲਝਣਦਾਰ ਪ੍ਰਣਾਲੀਆਂ 'ਤੇ ਕੰਮ ਕਰਨ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ ਤਿੰਨ ਵਿਗਿਆਨੀਆਂ ਨੂੰ ਇਸ ਸਾਲ ਭੌਤਕੀ ਦੇ ਨੋਬੇਲ ਪੁਰਸਕਾਰ ਲਈ ਚੁਣਿਆ ਗਿਆ ਹੈ। ਜਾਪਾਨ ਦੇ ਰਹਿਣ ਵਾਲੇ ਸਿਊਕੂਰੋ ਮਨਾਬੇ (90) ਅਤੇ ਜਰਮਨੀ ਦੇ ਕਲਾਸ ਹੈਸਲਮੈਨ (89) ਨੂੰ ਧਰਤੀ ਦੀ ਜਲਵਾਯੂ ਦੀ ਭੌਤਿਕ ਮਾਡਲਿੰਗ ਗਲੋਬਲ ਵਾਰਮਿੰਗ ਦੇ ਪੂਰਵ ਅਨੁਮਾਨ ਦੀ ਪਰਿਵਰਤਨਸ਼ੀਲਤਾ ਅਤੇ ਪ੍ਰਮਾਣਿਕਤਾ ਦੇ ਮਾਪਨ ਖੇਤਰ ਵਿਚ ਉਨ੍ਹਾਂ ਦੇ ਕੰਮਾਂ ਲਈ ਚੁਣਿਆ ਗਿਆ ਹੈ।
ਪੁਰਸਕਾਰ ਦੇ ਦੂਜੇ ਹਿੱਸੇ ਲਈ ਇਟਲੀ ਦੇ ਜਾਰਜੀਓ ਪਾਰਿਸੀ (73) ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਪ੍ਰਮਾਣੂੰ ਤੋਂ ਲੈ ਕੇ ਗ੍ਰਹਿ ਦੇ ਮਾਨਦੰਡਾਂ ਤੱਕ ਭੌਤਿਕ ਪ੍ਰਣਾਲੀਆਂ ਵਿਚ ਵਿਕਾਸ ਅਤੇ ਉਤਾਰ-ਚੜਾਅ ਦੀ ਖੋਜ ਲਈ ਚੁਣਿਆ ਗਿਆ ਹੈ। ਤਿੰਨਾਂ ਨੇ ਉਲਝਣਦਾਰ ਪ੍ਰਣਾਲੀਆਂ 'ਤੇ ਕੰਮ ਕੀਤਾ ਹੈ ਜਿਨ੍ਹਾਂ ਵਿਚੋਂ ਜਲਵਾਯੂ ਇਕ ਉਦਾਹਰਣ ਹੈ।
ਇਸ ਤੋਂ ਇਲਾਵਾ ਸੋਮਵਾਰ ਨੂੰ ਡੇਵਿਡ ਜੂਲੀਅਸ (David Julius) ਅਤੇ ਅਰਦੇਮ ਪਟਾਪਾਊਟੀਅਨ (Ardem Patapoutian)ਨੂੰ ਡਾਕਟਰੀ ਖੇਤਰ ਵਿਚ ਸੰਯੁਕਤ ਰੂਪ ਨਾਲ ਨੋਬੇਲ ਪੁਰਸਕਾਰ (Nobel Prize)2021 ਮਿਲਿਆ। ਉਨ੍ਹਾਂ ਨੂੰ ਰੀਸੈਪਟਰ ਫਾਰ ਟੈਂਪਰੇਚਰ ਐਂਡ ਟਚ (receptors for temperature and touch) ਦੀ ਖੋਜ ਲਈ ਐਵਾਰਡ ਦਿੱਤਾ ਗਿਆ।
ਇਹ ਵੀ ਪੜ੍ਹੋ-ਅੰਸ਼ੂ ਬਣੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ